ਰੂਪਨਗਰ (ਵਿਜੇ ਸ਼ਰਮਾ)-ਨਗਰ ਕੌਂਸਲ ਰੂਪਨਗਰ ਦੇ 15 ਕੌਂਸਲਰਾਂ ਨੇ ਮੌਜੂਦਾ ਪ੍ਰਧਾਨ ਸੰਜੇ ਵਰਮਾ ਵਿਰੁੱਧ ਬੇ-ਭਰੋਸਗੀ ਦਾ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਨਾਲ ਕੌਂਸਲ ’ਚ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਨਗਰ ਕੌਂਸਲ ਰੂਪਨਗਰ ’ਚ ਕੁੱਲ੍ਹ 21 ਕੌਂਸਲਰ ਹਨ, ਜਿਨ੍ਹਾਂ ’ਚੋਂ ਇਕ ਕੌਂਸਲਰ ਚਰਨਜੀਤ ਕੌਰ ਹਵੇਲੀ (ਅਕਾਲੀ ਦਲ) ਨੇ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ ਜਦਕਿ ਮੌਜੂਦਾ ਵਿਧਾਇਕ ਦਿਨੇਸ਼ ਚੱਢਾ ਇਸ ਕੌਂਸਲ ਦੇ ਸੰਵਿਧਾਨਕ ਤੌਰ ’ਤੇ ਮੈਂਬਰ ਹਨ ਅਤੇ ਉਹ ਇਸ ਬੇਭਰੋਸਗੀ ਦੇ ਮਤੇ ’ਚ ਵੋਟ ਦੇ ਸਕਦੇ ਹਨ ਅਤੇ ਉਨ੍ਹਾਂ ਦੀ ਵੋਟ ਬਹੁਤ ਹੀ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ: Punjab: ਗ਼ਰੀਬ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਡਿੱਗਿਆ ਮਕਾਨ, ਮਿੰਟਾਂ 'ਚ ਪਈਆਂ ਭਾਜੜਾਂ
ਕਾਫ਼ੀ ਸਮੇਂ ਤੋਂ ਮੌਜੂਦਾ ਪ੍ਰਧਾਨ ਨੂੰ ਕੁਰਸੀ ਤੋਂ ਹਟਾਉਣ ਲਈ ਮੁਹਿੰਮ ਚੱਲ ਰਹੀ ਸੀ ਪਰ ਵਿਰੋਧੀ ਧਿਰ ਕੋਲ ਬੇ-ਭਰੋਸਗੀ ਦਾ ਮਤਾ ਪੇਸ਼ ਕਰਨ ਲਈ ਪੂਰੇ ਕੌਂਸਲਰ ਨਹੀਂ ਸਨ ਪਰ ਹੁਣ ਵਿਰੋਧੀ ਧਿਰ ਨੇ ਲੋੜੀਂਦੇ ਕੌਂਸਲਰਾਂ ਦੀ ਸਹਿਮਤੀ ਹਾਸਲ ਕਰ ਲਈ ਹੈ ਅਤੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਇਕ ਪੱਤਰ ਲਿਖ ਕੇ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਨਿਮਨਲਿਖਤ 15 ਕੌਂਸਲਰਾਂ ਦਾ ਪ੍ਰਧਾਨ ਇਕ ਭਰੋਸਾ ਨਹੀ ਹੈ, ਜਿਨ੍ਹਾਂ ’ਚ ਨੀਲਮ, ਗੁਰਮੀਤ ਸਿੰਘ, ਜਸਪਿੰਦਰ ਕੌਰ, ਅਮਰਿੰਦਰ ਸਿੰਘ ਰੀਹਲ, ਕੁਲਵਿੰਦਰ ਕੌਰ, ਰੇਖਾ ਰਾਣੀ, ਅਸ਼ੋਕ ਵਾਹੀ, ਕਿਰਨ ਸੋਨੀ, ਪੋਮੀ ਸੋਨੀ, ਜਸਵਿੰਦਰ ਕੌਰ, ਅਮਰਜੀਤ ਸਿੰਘ ਜੌਲੀ, ਪੂਨਮ ਕੱਕੜ, ਰਜੇਸ਼ ਕੁਮਾਰ, ਨੀਰੂ ਗੁਪਤਾ, ਇੰਦਰਪਾਲ ਸਿੰਘ ਸਤਿਆਲ ਦੇ ਨਾਮ ਸ਼ਾਮਲ ਹਨ।
ਹੈਰਾਨੀ ਦੀ ਗੱਲ ਹੈ ਕਿ 21 ਵਾਰਡਾਂ ’ਚੋਂ 17 ਕੌਂਸਲਰ ਕਾਂਗਰਸ ਪਾਰਟੀ ਦੇ ਮੈਂਬਰ ਚੁਣੇ ਗਏ ਸਨ ਜਦਕਿ ਸਿਰਫ਼ ਦੋ ਮੈਂਬਰ ਅਕਾਲੀ ਦਲ ਅਤੇ ਦੋ ਮੈਂਬਰ ਆਜ਼ਾਦ ਚੁਣੇ ਗਏ ਸਨ, ਇਸ ਕੌਂਸਲ ’ਚ ਬਹੁ ਗਿਣਤੀ ਕਾਂਗਰਸੀ ਕੌਂਸਲਰਾਂ ਦੀ ਹੈ। ਇਨ੍ਹਾਂ ਮੈਂਬਰਾਂ ਨੇ ਕਾਰਜਸਾਧਕ ਅਫ਼ਸਰ ਨੂੰ ਕਿਹਾ ਹੈ ਕਿ ਉਹ ਕੌਂਸਲ ਦੀ ਮੀਟਿੰਗ ਬੁਲਾਉਣ, ਜਿਸ ’ਚ ਪ੍ਰਧਾਨ ਸੰਜੇ ਵਰਮਾ ਆਪਣਾ ਬਹੁਮਤ ਸਾਬਤ ਕਰਨ। ਨਗਰ ਕੌਂਸਲ ਵਿਧਾਨ ਅਨੁਸਾਰ ਹੁਣ 14 ਦਿਨਾਂ ਦੇ ਅੰਦਰ-ਅੰਦਰ ਇਸ ਸਬੰਧੀ ਇਕ ਵਿਸੇਸ਼ ਮੀਟਿੰਗ ਦਾ ਏਜੰਡਾ ਜਾਰੀ ਹੋਣਾ ਚਾਹੀਦਾ ਹੈ, ਜਿਸ ’ਚ ਪ੍ਰਧਾਨ ਨੂੰ ਆਪਣਾ ਬਹੁਮਤ ਸਾਬਤ ਕਰਨ ਦਾ ਮੌਕਾ ਮਿਲ ਸਕਦਾ ਹੈ ਪਰ ਸਥਿਤੀ ਕਾਫ਼ੀ ਸਪਸ਼ਟ ਹੈ ਕਿਉਕਿ ਬੇ-ਭਰੋਸਗੀ ਦੇ ਮਤੇ ਲਈ 15 ਕੌਂਸਲਰਾਂ ਦੀ ਹੀ ਲੋੜ ਹੈ। ਮਜੇਦਾਰ ਗੱਲ ਇਹ ਹੈ ਕਿ ਮੌਜੂਦਾ ਪ੍ਰਧਾਨ ਸੰਜੇ ਵਰਮਾ ਕਾਂਗਰਸ ਪਾਰਟੀ ਨਾਲ ਸਬੰਧਤ ਹੈ ਅਤੇ ਬੇ-ਭਰੋਸਗੀ ਦਾ ਮਤਾ ਪੇਸ਼ ਕਰਨ ਵਾਲਿਆਂ ’ਚ ਬਹੁਤੇ ਕੌਂਸਲਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਅਤੇ ਇਹ ਸਮਝ ਨਹੀਂ ਆ ਰਹੀ ਕਿ ਕਾਂਗਰਸੀ ਕੌਂਸਲਰ ਆਪਣੀ ਹੀ ਪਾਰਟੀ ਦੇ ਪ੍ਰਧਾਨ ਵਿਰੁੱਧ ਮਤਾ ਪੇਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮਜੂਦਾ ਕੌਂਸਲਰ ਅਸ਼ੋਕ ਵਾਹੀ ਨੇ ਦੱਸਿਆ ਕਿ ਉਨ੍ਹਾਂ ਦੀ ਸਿੱਧੇ ਤੌਰ ’ਤੇ ਮੌਜੂਦਾ ਪ੍ਰਧਾਨ ਨਾਲ ਕੋਈ ਵਿਰੋਧਗੀ ਨਹੀਂ ਹੈ ਪਰ ਕੌਂਸਲ ਪ੍ਰਧਾਨ ਕੌਂਸਲ ਨੂੰ ਪੂਰਾ ਸਮਾਂ ਨਹੀਂ ਦੇ ਰਹੇ ਅਤੇ ਆਪਣੇ ਕਾਰੋਬਾਰ ’ਚ ਰੁੱਝੇ ਹੋਏ ਹਨ, ਜਿਸ ਨਾਲ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ। ਲਗਭਗ ਸਾਢੇ ਚਾਰ ਸਾਲ ਤੋਂ ਸੰਜੇ ਵਰਮਾ ਪ੍ਰਧਾਨ ਚਲੇ ਆ ਰਹੇ ਹਨ ਪਰ ਸ਼ਹਿਰ ’ਚ ਲੋੜ ਅਨੁਸਾਰ ਵਿਕਾਸ ਨਹੀਂ ਹੋਇਆ ਅਤੇ ਕਈ ਕੌਂਸਲਰਾਂ ਦੇ ਵਾਰਡਾਂ ’ਚ ਇਕ ਵੀ ਇੱਟ ਨਹੀਂ ਲੱਗੀ, ਜਿਸ ਕਾਰਨ ਉਹ ਕੌਂਸਲਰ ਪ੍ਰਧਾਨ ਤੋਂ ਬਹੁਤ ਨਰਾਜ਼ ਹਨ। ਉਨ੍ਹਾਂ ਕਿਹਾ ਕਿ ਹੁਣ ਜਿਨ੍ਹਾਂ ਕੌਂਸਲਰਾਂ ਨੇ ਇਸ ਬੇ-ਭਰੋਸਗੀ ਮਤੇ ’ਤੇ ਦਸਤਖ਼ਤ ਕੀਤੇ ਹਨ, ਉਹ ਹੀ ਮੀਟਿੰਗ ’ਚ ਪ੍ਰਧਾਨ ਵਿਰੁੱਧ ਵੋਟ ਕਰਨਗੇ ਪਰ ਜੇਕਰ ਪ੍ਰਧਾਨ ਬਹੁਮਤ ਸਾਬਤ ਕਰਦਾ ਹੈ ਤਾਂ ਇਹ ਮਤਾ ਪਾਸ ਨਹੀਂ ਹੋਵੇਗਾ।
ਇਸੇ ਤਰ੍ਹਾਂ ਕੌਂਸਲ ਦੇ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ, ਪੋਮੀ ਸੋਨੀ, ਰਾਜੇਸ਼ ਕੁਮਾਰ, ਅਮਰਜੀਤ ਸਿੰਘ ਜੌਲੀ ਆਦਿ ਨੇ ਇਹ ਦੋਸ਼ ਲਗਾਇਆ ਕਈ ਕੌਂਸਲਰਾਂ ਦੇ ਵਾਰਡ ’ਚ ਵਿਸ਼ੇਸ਼ ਕੰਮ ਨਹੀਂ ਹੋਏ, ਜਿਸ ਕਾਰਨ ਹੋਰ ਕੌਂਸਲਰ ਵੀ ਇਸੇ ਕਰਕੇ ਨਰਾਜ਼ ਹਨ ਅਤੇ ਉਨ੍ਹਾਂ ਨੇ ਇਸ ਬੇ-ਭਰੋਸਗੀ ਦੇ ਵੋਟ ਉੱਤੇ ਦਸਤਖ਼ਤ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਸੰਜੇ ਵਰਮਾ ਨਾਲ ਕੋਈ ਨਿੱਜੀ ਵਿਰੋਧਤਾ ਨਹੀਂ ਉਹ ਸਿਰਫ਼ ਸ਼ਹਿਰ ਦੇ ਵਿਕਾਸ ਲਈ ਇਹ ਮਤਾ ਲਿਆ ਰਹੇ ਹਨ।
ਇਹ ਵੀ ਪੜ੍ਹੋ: ਕਾਂਗਰਸ ’ਚ ਸਲੀਪਰ ਸੈੱਲ ਨੂੰ ਖ਼ਤਮ ਕਰਨ ਰਾਹੁਲ ਗਾਂਧੀ, ਨਵਤੇਜ ਚੀਮਾ ਨੇ ਲਾਈ ਗੁਹਾਰ
ਸਰਕਾਰ ਨੂੰ ਵਿਰੋਧੀ ਪਾਰਟੀ ਦੇ ਚੁਣੇ ਨੁਮਾਇੰਦੇ ਨੂੰ ਬੇਇਜ਼ਤੀ ਕਰਕੇ ਨਹੀਂ ਉਤਾਰਨਾ ਚਾਹੀਦਾ : ਮੱਕੜ
ਇਸ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਨੇਤਾ ਪਰਮਜੀਤ ਸਿੰਘ ਮੱਕੜ ਨੇ ਇਸ ਵਰਤਾਰੇ ਸਬੰਧੀ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਹਰਕਤਾਂ ਨਹੀਂ ਕਰਨਗੀਆਂ ਚਾਹੀਦੀਆਂ ਕਿ ਵਿਰੋਧੀ ਪਾਰਟੀ ਦੇ ਚੁਣੇ ਹੋਏ ਲੋਕਾਂ ਨੂੰ ਬੇ-ਇਜ਼ਤੀ ਕਰਕੇ ਉਤਾਰਿਆ ਜਾਵੇ। ਸਰਕਾਰਾਂ ਦਾ ਫਰਜ਼ ਹੈ ਕਿ ਸਥਾਨਕ ਸਰਕਾਰ ਦੇ ਨੁਮਾਇੰਦਿਆਂ ਨੂੰ ਫੰਡ ਜਾਰੀ ਕਰਕੇ ਸ਼ਹਿਰਾਂ ਅਤੇ ਪਿੰਡਾਂ ਦਾ ਵਿਕਾਸ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਫੰਡ ਕਿਸੇ ਵਿਰੋਧੀ ਪਾਰਟੀ ਨੂੰ ਨਹੀਂ ਦਿੱਤਾ ਜਾਂਦਾ ਸਗੋਂ ਇਹ ਫੰਡ ਸ਼ਹਿਰ ਦੇ ਵਿਕਾਸ ਲਈ ਹੁੰਦਾ ਹੈ।
ਬੇ-ਭਰੋਸਗੀ ਮਤਾ ਰਾਜਸੀ ਰੰਜਿਸ਼ ਕੱਢਣ ਲਈ ਲਿਆਂਦਾ ਗਿਆ : ਸੰਜੇ ਵਰਮਾ
ਜਦੋਂ ਇਸ ਨੋਟਿਸ ਦੇ ਸਬੰਧਤ ਮੌਜੂਦਾ ਕੌਂਸਲ ਪ੍ਰਧਾਨ ਸੰਜੇ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ ਕਿ ਉਨ੍ਹਾਂ ਦੇ ਸਾਥੀ ਅਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਇਸ ਨੋਟਿਸ ’ਤੇ ਦਸਤਖ਼ਤ ਕੀਤੇ ਹਨ ਅਤੇ ਉਨ੍ਹਾਂ ਤੋਂ ਆ ਕੇ ਦਸਤਖ਼ਤ ਕਰਨ ਤੋਂ ਪਹਿਲਾਂ ਕੋਈ ਗੱਲਬਾਤ ਤੱਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੁਝ ਕੌਂਸਲਰਾਂ ਨੇ ਉਨ੍ਹਾਂ ਤੋਂ ਵਿਸੇਸ਼ ਲਾਭ ਪ੍ਰਾਪਤ ਕੀਤੇ ਹਨ, ਜਿਨ੍ਹਾਂ ਦੇ ਨਾਮ ਹਾਲੇ ਉਹ ਨਹੀਂ ਲੈਣਾ ਚਾਹੁੰਦੇ ਹਨ ਪਰ ਉਹ ਛੇਤੀ ਹੀ ਉਨ੍ਹਾਂ ਕੌਂਸਲਰਾਂ ਦੇ ਵਿਰੁੱਧ ਇਕ ਪ੍ਰੈੱਸ ਕਾਨਫ਼ਰੰਸ ਕਰਨਗੇ ਜਿਸ ’ਚ ਇਨ੍ਹਾਂ ਕੌਂਸਲਰਾਂ ਬਾਰੇ ਪੂਰਾ ਖ਼ੁਲਾਸਾ ਕਰਨਗੇ ਕਿ ਉਨ੍ਹਾਂ ਨੇ ਕਿਵੇਂ ਧੋਖਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਵਿਸ਼ੇਸ਼ ਫੰਡ ਨਹੀਂ ਆਏ ਅਤੇ ਉਨ੍ਹਾਂ ਨੇ ਲਗਭਗ 15 ਕਰੋੜ ਦੇ ਵਿਕਾਸ ਦੇ ਕੰਮ ਪਾਸੇ ਕੀਤੇ ਹਨ ਅਤੇ ਲਗਭਗ ਛੇ ਕਰੋੜ ਰੁਪਏ ਕਾਲੋਨੀ ਫੰਡਾਂ ਦਾ ਪੈਸਾ ਪਿਆ ਹੈ, ਜਿਸ ਦੀ ਛੇਤੀ ਹੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਛੇ ਮਹੀਨੇ ਦਾ ਸਮਾਂ ਰਹਿ ਗਿਆ ਹੈ ਅਤੇ ਇਹ ਮਤਾ ਉਨ੍ਹਾਂ ਵਿਰੁੱਧ ਰਾਜਸੀ ਰੰਜਿਸ਼ ਕੱਢਣ ਲਈ ਵਿਰੋਧੀ ਪਾਰਟੀਆਂ ਵੱਲੋਂ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ ਤੂਫ਼ਾਨ ਦਾ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੱਟੀ 'ਚ ਦੁਖਦ ਘਟਨਾ, 14 ਦਿਨਾਂ ਦੇ ਬੱਚੇ ਦੇ ਸਿਰ 'ਤੇ ਡਿੱਗਾ ਲੈਂਟਰ, ਪੈ ਗਿਆ ਚੀਕ-ਚਿਹਾੜਾ
NEXT STORY