ਬਿਜਨੈੱਸ ਡੈਸਕ- ‘ਰਿਚ ਡੈਡ ਪੂਅਰ ਡੈਡ’ ਦੇ ਲੇਖਕ ਰਾਬਰਟ ਕਿਯੋਸਾਕੀ ਨੇ ਇਕ ਵਾਰ ਫਿਰ ਵਿੱਤੀ ਬਾਜ਼ਾਰ ’ਚ ਜ਼ਬਰਦਸਤ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਨੇ ਬਾਜ਼ਾਰ ’ਚ ਛੇਤੀ ਹੀ ਵੱਡੀ ਗਿਰਾਵਟ ਆਉਣ ਦੀ ਨਵੀਂ ਚਿਤਾਵਨੀ ਦਿੱਤੀ ਹੈ ਅਤੇ ਨਾਲ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ ਆਉਣ ਦਾ ਅੰਦਾਜ਼ਾ ਵੀ ਲਾਇਆ ਹੈ। ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਕੀਤੀ ਗਈ ਇਕ ਪੋਸਟ ’ਚ ‘ਰਿਚ ਡੈਡ ਪੂਅਰ ਡੈਡ’ ਦੇ ਲੇਖਕ ਨੇ ਕਿਹਾ ਕਿ ਪ੍ਰਸਿੱਧ ਬਾਜ਼ਾਰ ਰਣਨੀਤੀਕਾਰ ਜਿਮ ਰਿਕਾਰਡਸ ਦਾ ਮੰਨਣਾ ਹੈ ਕਿ ਸੋਨੇ ਦੀ ਕੀਮਤ ਆਖਰਕਾਰ 100,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਕਿਯੋਸਾਕੀ ਨੇ ਇਹ ਵੀ ਅੰਦਾਜ਼ਾ ਲਾਇਆ ਕਿ ਭਵਿੱਖ ’ਚ ਚਾਂਦੀ ਦੀ ਕੀਮਤ 200 ਡਾਲਰ ਪ੍ਰਤੀ ਔਂਸ ਤੱਕ ਵਧ ਸਕਦੀ ਹੈ।
ਰਾਬਰਟ ਕਿਯੋਸਾਕੀ ਨੇ ਆਪਣੀ ਪੋਸਟ ’ਚ ਕਿਹਾ ਕਿ ਗਿਰਾਵਟ ਛੇਤੀ ਹੀ ਆਉਣ ਵਾਲੀ ਹੈ। ਜਿਮ ਰਿਕਾਰਡਸ ਦਾ ਕਹਿਣਾ ਹੈ ਕਿ ਸੋਨਾ 100,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਜਾਵੇਗਾ। ਅੱਜ ਸੋਨਾ 4,500 ਡਾਲਰ ’ਤੇ ਹੈ। ਮੈਨੂੰ ਲੱਗਦਾ ਹੈ ਕਿ ਚਾਂਦੀ 200 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਜਾਵੇਗੀ। ਅੱਜ ਚਾਂਦੀ 75 ਡਾਲਰ ਪ੍ਰਤੀ ਔਂਸ ’ਤੇ ਹੈ। ਇਹ ਟਿੱਪਣੀਆਂ ਅਜਿਹੇ ਸਮੇਂ ’ਚ ਆਈਆਂ ਹਨ ਜਦੋਂ ਗਲੋਬਲ ਬਾਜ਼ਾਰ ਪਹਿਲਾਂ ਹੀ ਵਧ ਰਹੇ ਭੂ-ਸਿਆਸੀ ਤਣਾਅ, ਲਗਾਤਾਰ ਬਣੀ ਹੋਈ ਮਹਿੰਗਾਈ ਦੀ ਚਿੰਤਾ, ਵਧ ਰਹੇ ਸਰਕਾਰੀ ਕਰਜ਼ੇ ਅਤੇ ਕੇਂਦਰੀ ਬੈਂਕ ਦੀ ਪਾਲਿਸੀ ਨੂੰ ਲੈ ਕੇ ਬਣੀ ਬੇਭਰੋਸਗੀ ਨਾਲ ਜੂਝ ਰਹੇ ਹਨ।
ਸੋਨੇ ਅਤੇ ਚਾਂਦੀ ਦੇ ਤਾਜ਼ਾ ਭਾਅ
ਸੋਨਾ ਅਜੇ ਲੱਗਭਗ 4,500 ਡਾਲਰ ਪ੍ਰਤੀ ਔਂਸ ’ਤੇ ਟ੍ਰੇਡ ਕਰ ਰਿਹਾ ਹੈ, ਜਦਕਿ ਚਾਂਦੀ 75 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਬਣੀ ਹੋਈ ਹੈ। ਪਿਛਲੇ ਕੁਝ ਸਾਲਾਂ ’ਚ ਸੁਰੱਖਿਅਤ ਨਿਵੇਸ਼ ਦੀ ਵਧਦੀ ਮੰਗ ਕਾਰਨ ਇਨ੍ਹਾਂ ਕੀਮਤਾਂ ’ਚ ਪਹਿਲਾਂ ਹੀ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ। ਕਿਯੋਸਾਕੀ ਦੀ ਇਸ ਤਾਜ਼ਾ ਚਿਤਾਵਨੀ ਨੇ ਇਕ ਵਾਰ ਫਿਰ ਇਸ ਗੱਲ ’ਤੇ ਚਰਚਾ ਛੇੜ ਦਿੱਤੀ ਹੈ ਕਿ ਕੀ ਦੁਨੀਆ ਇਕ ਹੋਰ ਵੱਡੇ ਵਿੱਤੀ ਬਦਲਾਅ ਵੱਲ ਵਧ ਰਹੀ ਹੈ, ਜੋ ਆਖਰਕਾਰ ਨਿਵੇਸ਼ਕਾਂ ਨੂੰ ਹਾਰਡ ਐਸੈੱਟਸ (ਠੋਸ ਅਸਾਸੇ) ਵੱਲ ਧੱਕ ਸਕਦਾ ਹੈ।
ਦੂਜੇ ਪਾਸੇ ਘਰੇਲੂ ਬਾਜ਼ਾਰ ’ਚ ਅੱਜ ਸੋਨੇ ਦਾ ਭਾਅ 1,63,000 ਰੁਪਏ ਪ੍ਰਤੀ 10 ਗ੍ਰਾਮ ਰਿਹਾ। ਉੱਥੇ ਹੀ, ਚਾਂਦੀ 2.74 ਲੱਖ ਰੁਪਏ ਪ੍ਰਤੀ ਕਿੱਲੋ ਰਹੀ। ਰਾਬਰਟ ਕਿਯੋਸਾਕੀ ਨੇ ਕਿਹਾ ਕਿ ਸਭ ਤੋਂ ਸਿਆਣੇ ਨਿਵੇਸ਼ਕ ਉਹ ਹੁੰਦੇ ਹਨ ਜੋ ਭਵਿੱਖ ਨੂੰ ਪਹਿਲਾਂ ਤੋਂ ਸਮਝ ਲੈਂਦੇ ਹਨ ਅਤੇ ਉਸ ਦੇ ਹਿਸਾਬ ਨਾਲ ਕਦਮ ਚੁੱਕਦੇ ਹਨ। ਯਾਦ ਰੱਖੋ ਇਸ ਗਿਰਾਵਟ ਦਾ ਨੁਕਸਾਨ ਝੱਲਣਾ ਤੁਹਾਡੇ ਲਈ ਜ਼ਰੂਰੀ ਨਹੀਂ ਹੈ। ਤੁਸੀਂ ਇਸ ਤੋਂ ਹੋਰ ਵੀ ਜ਼ਿਆਦਾ ਅਮੀਰ ਬਣ ਸਕਦੇ ਹੋ। ਕਿਯੋਸਾਕੀ ਲਗਾਤਾਰ ਇਸ ਗੱਲ ਦੀ ਸਲਾਹ ਦਿੰਦੇ ਰਹੇ ਹਨ ਕਿ ਸਿਰਫ ਕਾਗਜ਼ੀ ਕਰੰਸੀ ਜਾਂ ਰਵਾਇਤੀ ਵਿੱਤੀ ਅਸਾਸਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਸੋਨਾ, ਚਾਂਦੀ ਅਤੇ ਬਿਟਕੁਆਇਨ ਵਰਗੀ ਮਜ਼ਬੂਤ ਜਾਇਦਾਦ ’ਚ ਨਿਵੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੀਆਂ ਇਹ ਤਾਜ਼ਾ ਟਿੱਪਣੀਆਂ ਇਕ ਵਾਰ ਫਿਰ ਉਨ੍ਹਾਂ ਦੇ ਪੁਰਾਣੇ ਨਜ਼ਰੀਏ ਨੂੰ ਮਜ਼ਬੂਤ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਂਦਰ ਦੀ ਏਵੀਏਸ਼ਨ ਪਹਿਲ ਨਾਲ ਪੰਜਾਬ ਦੀ ਅਰਥ-ਵਿਵਸਥਾ ਤੇ ਸੈਰ-ਸਪਾਟੇ ਨੂੰ ਲੱਗਣਗੇ ਨਵੇਂ ਖੰਭ
NEXT STORY