ਨਵੀਂ ਦਿੱਲੀ - ਸੋਨੇ ਅਤੇ ਚਾਂਦੀ ਦੀਆਂ ਵਾਇਦਾ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚਾਂਦੀ ਦਾ ਵਾਇਦਾ ਭਾਅ ਅੱਜ ਗਿਰਾਵਟ ਨਾਲ ਖੁੱਲ੍ਹਿਆ, ਜਦੋਂ ਕਿ ਸੋਨੇ ਦਾ ਵਾਇਦਾ ਪਿਛਲੀ ਬੰਦ ਕੀਮਤ 'ਤੇ ਹੀ ਖੁੱਲ੍ਹਿਆ। ਚਾਂਦੀ ਦਾ ਵਾਇਦਾ 70,800 ਰੁਪਏ ਦੇ ਨੇੜੇ ਅਤੇ ਸੋਨੇ ਦਾ ਵਾਇਦਾ 59,000 ਰੁਪਏ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਸੋਨੇ ਦੇ ਫਿਊਚਰਜ਼ ਕੀਮਤ ਵਿੱਚ ਨਰਮੀ
ਅੱਜ ਸੋਨੇ ਦੀਆਂ ਵਾਇਦਾਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਦਸੰਬਰ ਦਾ ਇਕਰਾਰਨਾਮਾ ਅੱਜ 59,166 ਰੁਪਏ ਦੀ ਪਿਛਲੀ ਬੰਦ ਕੀਮਤ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ 59,093 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 59,166 ਰੁਪਏ ਅਤੇ ਹੇਠਲੇ ਪੱਧਰ 59,000 ਰੁਪਏ ਨੂੰ ਛੋਹ ਗਿਆ। ਮਈ ਮਹੀਨੇ 'ਚ ਸੋਨੇ ਦੀ ਫਿਊਚਰ ਕੀਮਤ 61,845 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੋਹ ਗਈ ਸੀ।
ਇਹ ਵੀ ਪੜ੍ਹੋ : RBI ਗਵਰਨਰ ਦਾ ਦੁਨੀਆ 'ਚ ਵੱਜਿਆ ਡੰਕਾ, ਮੋਰੱਕੋ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਹੋਏ ਸਨਮਾਨਿਤ
ਚਾਂਦੀ ਵੀ ਹੋ ਗਈ ਸਸਤੀ
MCX 'ਤੇ ਚਾਂਦੀ ਦਾ ਬੈਂਚਮਾਰਕ ਦਸੰਬਰ ਕੰਟਰੈਕਟ ਅੱਜ 437 ਰੁਪਏ ਦੀ ਗਿਰਾਵਟ ਨਾਲ 70,600 ਰੁਪਏ 'ਤੇ ਖੁੱਲ੍ਹਿਆ। ਲਿਖਣ ਦੇ ਸਮੇਂ, ਇਹ ਕੰਟਰੈਕਟ 183 ਰੁਪਏ ਦੇ ਵਾਧੇ ਨਾਲ 70,854 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 70,881 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 70,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ।
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ 'ਚ ਆਈ ਨਰਮੀ
ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਸ਼ੁਰੂਆਤ ਹੋਈ, ਜਦਕਿ ਚਾਂਦੀ ਦੇ ਭਾਅ ਮਾਮੂਲੀ ਵਾਧੇ ਨਾਲ ਖੁੱਲ੍ਹੇ ਪਰ ਬਾਅਦ 'ਚ ਕੀਮਤਾਂ 'ਚ ਗਿਰਾਵਟ ਸ਼ੁਰੂ ਹੋ ਗਈ। ਕਾਮੈਕਸ 'ਤੇ ਸੋਨਾ 1933.30 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 1934.30 ਸੀ।
ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 22.78 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 22.76 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 0.10 ਡਾਲਰ ਦੀ ਗਿਰਾਵਟ ਦੇ ਨਾਲ 22.66 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EPFO ਨੇ ਜਾਰੀ ਕੀਤਾ ਅਲਰਟ! ਧੋਖਾਧੜੀ ਤੋਂ ਬਚਣ ਲਈ ਕਦੇ ਨਾ ਸਾਂਝੀ ਕਰੋ ਇਹ ਜਾਣਕਾਰੀ
NEXT STORY