ਬਿਜ਼ਨੈੱਸ ਡੈਸਕ : ਹਵਾਈ ਜਹਾਜ਼ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਬਹੁਤ ਚੰਗੀ ਖ਼ਬਰ ਸਾਹਮਣੇ ਆਈ ਹੈ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਐਕਸਪ੍ਰੈਸ ਨੇ ਵਿਸ਼ੇਸ਼ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਨਾਂ 'ਟਾਈਮ ਟੂ ਟ੍ਰੈਵਲ' ਹੈ। ਇਸ ਰਾਹੀਂ ਤੁਸੀਂ ਸਿਰਫ਼ 1799 ਰੁਪਏ 'ਚ ਦੇਸ਼ ਦੇ ਕਈ ਹਿੱਸਿਆਂ ਦੀ ਯਾਤਰਾ ਕਰ ਸਕਦੇ ਹੋ। ਏਅਰਲਾਈਨਜ਼ ਦਾ ਇਹ ਆਫਰ 11 ਜਨਵਰੀ 2024 ਤੋਂ 11 ਜਨਵਰੀ 2025 ਤੱਕ ਵੈਧ ਹੋਵੇਗਾ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਦੱਸ ਦੇਈਏ ਕਿ ਇਹ ਖ਼ਾਸ ਆਫਰ ਪੂਰੇ ਸਾਲ ਲਈ ਲਾਂਚ ਕੀਤਾ ਗਿਆ ਹੈ। ਇਸ ਆਫਰ ਦੇ ਤਹਿਤ ਯਾਤਰੀਆਂ ਨੂੰ ਸਿਰਫ਼ 1799 ਰੁਪਏ 'ਚ ਬੈਂਗਲੁਰੂ-ਚੇਨਈ, ਦਿੱਲੀ-ਜੈਪੁਰ, ਬੈਂਗਲੁਰੂ-ਕੋਚੀ, ਦਿੱਲੀ-ਗਵਾਲੀਅਰ ਅਤੇ ਕੋਲਕਾਤਾ-ਬਾਗਡੋਗਰਾ ਦੀ ਸਸਤੀ ਕੀਮਤ 'ਤੇ ਸਫ਼ਰ ਕਰਨ ਦਾ ਮੌਕਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ
ਵਿਸਤਾਰਾ ਨੇ ਵੀ ਲਾਂਚ ਕੀਤਾ ਵਿਸ਼ੇਸ਼ ਆਫ਼ਰ
ਟਾਟਾ ਗਰੁੱਪ ਦੀ ਏਅਰਲਾਈਨਜ਼ ਕੰਪਨੀ ਵਿਸਤਾਰਾ ਨੇ ਵੀ ਆਪਣੀ 9ਵੀਂ ਵਰ੍ਹੇਗੰਢ 'ਤੇ ਆਪਣੇ ਗਾਹਕਾਂ ਲਈ ਵਿਸ਼ੇਸ਼ ਵਰ੍ਹੇਗੰਢ ਸੇਲ ਦਾ ਐਲਾਨ ਕੀਤਾ ਹੈ। ਇਸ ਸੇਲ ਦੇ ਮੁਤਾਬਕ ਯਾਤਰੀਆਂ ਨੂੰ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ 'ਤੇ ਵਿਸ਼ੇਸ਼ ਛੋਟਾਂ ਦਾ ਲਾਭ ਮਿਲ ਰਿਹਾ ਹੈ। ਏਅਰਲਾਈਨ ਨੇ ਪਹਿਲੀ ਵਾਰ 9 ਜਨਵਰੀ 2015 ਨੂੰ ਆਪਣਾ ਸੰਚਾਲਨ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ - ਮਾਲਦੀਵ ਨੂੰ ਲੱਗਾ ਇਕ ਹੋਰ ਝਟਕਾ: ਇਸ ਕੰਪਨੀ ਨੇ ਬਾਈਕਾਟ ਕਰ ਯਾਤਰਾ ਬੀਮਾ 'ਤੇ ਲਾਈ ਪਾਬੰਦੀ
ਆਪਣੇ ਅਧਿਕਾਰਤ X/Twitter ਹੈਂਡਲ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਏਅਰਲਾਈਨਜ਼ ਨੇ ਕਿਹਾ ਹੈ ਕਿ ਇਹ ਆਫਰ 9 ਜਨਵਰੀ, 11 ਜਨਵਰੀ 2024 ਤੋਂ ਲੈ ਕੇ 30 ਸਤੰਬਰ 2024 ਤੱਕ ਵੈਧ ਹੈ। ਇਸ ਆਫਰ ਦੇ ਮੁਤਾਬਕ ਘਰੇਲੂ ਏਅਰਲਾਈਨਜ਼ 'ਚ ਪ੍ਰਤੀ ਟਿਕਟ ਤੁਹਾਨੂੰ ਇਕਾਨਮੀ ਕਲਾਸ 'ਚ 1809 ਰੁਪਏ, ਪ੍ਰੀਮੀਅਮ ਇਕਾਨਮੀ 'ਚ 2309 ਰੁਪਏ ਅਤੇ ਬਿਜ਼ਨੈੱਸ ਕਲਾਸ 'ਚ 9909 ਰੁਪਏ ਦੇਣੇ ਹੋਣਗੇ। ਜਦੋਂ ਕਿ ਅੰਤਰਰਾਸ਼ਟਰੀ ਟੂਰ ਲਈ ਇਕਾਨਮੀ ਕਲਾਸ ਵਿਚ 9999 ਰੁਪਏ, ਪ੍ਰੀਮੀਅਮ ਇਕਾਨਮੀ ਵਿਚ 13,499 ਰੁਪਏ ਅਤੇ ਬਿਜ਼ਨਸ ਕਲਾਸ ਵਿਚ 29,999 ਰੁਪਏ ਵਿਚ ਟਿਕਟਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - Budget 2024: ਟੈਕਸਦਾਤਾਵਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ 'ਚ ਮੋਦੀ ਸਰਕਾਰ, ਟੈਕਸ ਛੋਟ 'ਚ ਹੋਵੇਗਾ ਵਾਧਾ
ਏਅਰ ਇੰਡੀਆ ਐਕਸਪ੍ਰੈਸ ਦੇ ਰਿਹਾ ਇਹ ਖ਼ਾਸ ਆਫਰ
ਏਅਰ ਇੰਡੀਆ ਐਕਸਪ੍ਰੈਸ ਨਿਊਪਾਸ ਰਿਵਾਰਡਸ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਮੈਂਬਰ ਮੁਫ਼ਤ ਤਰਜੀਹੀ ਸੇਵਾ ਪ੍ਰਾਪਤ ਕਰ ਰਹੇ ਹਨ। ਇਹ ਸਹੂਲਤ ਸਿਰਫ਼ ਹਾਈਫਲਾਇਰ ਅਤੇ ਜੈੱਟਸੇਟਰ ਬੈਜਾਂ ਲਈ ਉਪਲਬਧ ਹੈ। ਅਜਿਹੇ ਮੈਂਬਰਾਂ ਨੂੰ ਏਅਰਲਾਈਨਜ਼ ਵੱਲੋਂ ਚਲਾਏ ਜਾਣ ਵਾਲੇ ਵਿਸ਼ੇਸ਼ ਪ੍ਰੋਗਰਾਮ ਰਾਹੀਂ 8 ਫ਼ੀਸਦੀ ਨਵੇਂ ਸਿੱਕੇ ਵੀ ਮਿਲਦੇ ਹਨ। ਇਸ ਦੇ ਨਾਲ ਹੀ ਮੈਂਬਰਾਂ ਨੂੰ ਖਾਣੇ, ਸੀਟ ਦੀ ਚੋਣ, ਫਲਾਈਟ ਟਿਕਟ ਕੈਂਸਲ ਕਰਨ, ਬੈਗੇਜ ਨਿਯਮਾਂ ਆਦਿ 'ਤੇ ਕਈ ਵਿਸ਼ੇਸ਼ ਛੋਟਾਂ ਦਾ ਲਾਭ ਮਿਲਦਾ ਹੈ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਤਨ ਟਾਟਾ ਦੀ ਇਹ ਕੰਪਨੀ ਤਾਮਿਲਨਾਡੂ 'ਚ ਕਰਨ ਜਾ ਰਹੀ ਹੈ ਵੱਡਾ ਨਿਵੇਸ਼, ਵਧਣਗੇ ਰੁਜ਼ਗਾਰ ਦੇ ਮੌਕੇ
NEXT STORY