ਨਵੀਂ ਦਿੱਲੀ (ਭਾਸ਼ਾ) - ਗੂਗਲ 8 ਸਾਲ ਬਾਅਦ ਆਪਣੇ ਕ੍ਰੋਮ ਬ੍ਰਾਊਜ਼ਰ ਦੇ ਲੋਗੋ (ਕ੍ਰੋਮ ਬ੍ਰਾਊਜ਼ਰ ਲੋਗੋ) ਨੂੰ ਬਦਲ ਰਿਹਾ ਹੈ। ਗੂਗਲ ਕ੍ਰੋਮ ਦੇ ਇਕ ਡਿਜ਼ਾਈਨਰ ਨੇ ਟਵਿਟਰ ਉੱਤੇ ਇਕ ਥ੍ਰੈੱਡ ਜ਼ਰੀਏ ਲੋਗੋ ਦੇ ਰੀਡਿਜ਼ਾਈਨ ਦੀ ਜਾਣਕਾਰੀ ਦਿੱਤੀ।
ਡਿਜ਼ਾਈਨਰ ਏਲਵਿਨ ਹੂ ਨੇ ਟਵੀਟ ਕਰ ਕੇ ਕਿਹਾ,‘‘ਤੁਹਾਡੇ ਵਿਚੋਂ ਕੁੱਝ ਲੋਕਾਂ ਨੇ ਅੱਜ ਕ੍ਰੋਮ ਦੇ ਕੈਨਰੀ ਅਪਡੇਟ ’ਚ ਇਕ ਨਵਾਂ ਆਈਕਨ ਵੇਖਿਆ ਹੋਵੇਗਾ। ਹਾਂ, ਅਸੀਂ 8 ਸਾਲਾਂ ਵਿਚ ਪਹਿਲੀ ਵਾਰ ਕ੍ਰੋਮ ਦੇ ਬ੍ਰਾਂਡ ਆਈਕਨ ਨੂੰ ਰੀਫਰੈੱਸ਼ ਕਰ ਰਹੇ ਹਾਂ। ਜਲਦ ਹੀ ਨਵਾਂ ਆਈਕਨ ਤੁਹਾਡੀ ਡਿਵਾਈਸ ਉੱਤੇ ਵਿਖਾਈ ਦੇਣ ਲੱਗੇਗਾ।
ਆਈਕਨ ’ਚੋ ਸ਼ੈਡੋ ਨੂੰ ਹਟਾ ਕੇ ਇਸ ਨੂੰ ਸਰਲ ਅਤੇ ਫਲੈਟ ਕਰ ਦਿੱਤਾ ਗਿਆ ਹੈ। ਰੰਗ ਪਹਿਲਾਂ ਤੋਂ ਚਮਕੀਲਾ ਹੈ ਅਤੇ ਪ੍ਰੋਪੋਰਸ਼ਨਜ਼ ਵੱਖ-ਵੱਖ ਹੈ। ਦੱਸ ਦੇਈਏ ਕਿ ਇਸ ਕਾਰਨ ਵਿਚਕਾਰ ਦੀ ਨੀਲੀ ਬਾਲ ਹੋਰ ਵੱਡੀ ਹੋ ਜਾਂਦੀ ਹੈ। ਏਲਵਿਨ ਨੇ ਦੱਸਿਆ ਕਿ ਉਨ੍ਹਾਂ ਨੇ ਓਏਸ ਸਪੈਸੀਫਿਕ ਕਸਟੋਮਾਈਜ਼ੇਸ਼ਨ ਕ੍ਰਿਏਟ ਕੀਤੀ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਬਣੇ ਭਾਰਤ 'ਚ ਸਭ ਤੋਂ ਮਹਿੰਗੀ ਕਾਰ ਦੇ ਮਾਲਕ, ਕੀਮਤ ਕਰ ਦੇਵੇਗੀ ਹੈਰਾਨ
ਏਲਵਿਨ ਹੂ ਮੁਤਾਬਕ ਜੇਕਰ ਤੁਸੀਂ ਕ੍ਰੋਮ ਕੈਨਰੀ ਦਾ ਇਸਤੇਮਾਲ ਕਰਦੇ ਹੋ ਤਾਂ ਹੁਣ ਤੋਂ ਤੁਹਾਨੂੰ ਨਵਾਂ ਆਈਕਨ ਦਿਸਣਾ ਸ਼ੁਰੂ ਹੋ ਜਾਵੇਗਾ, ਨਾਲ ਹੀ ਨਵਾਂ ਆਈਕਨ ਕੁੱਝ ਮਹੀਨਿਆਂ ਵਿਚ ਸਾਰਿਆਂ ਨੂੰ ਵਿਖਾਈ ਦੇਣ ਲੱਗੇਗਾ।
ਨਵਾਂ ਗੂਗਲ ਕ੍ਰੋਮ ਲੋਗੋ ਜਲਦ ਹੀ ਕ੍ਰੋਮ 100 ਦੇ ਰਿਲੀਜ਼ ਨਾਲ ਸਾਰੀਆਂ ਸਮੱਗਰੀਆਂ ਦੇ ਯੂਜ਼ਰਜ਼ ਲਈ ਲਾਈਵ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਦਾ ਲੋਗੋ 2008, 2011 ਅਤੇ 2014 ਵਿਚ ਚੇਂਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Amazon ਦੇ ਸ਼ੇਅਰਾਂ ’ਚ 13.5 ਫੀਸਦੀ ਦਾ ਵਾਧਾ, ਮਾਰਕੀਟ ਕੈਪ ’ਚ 190 ਅਰਬ ਡਾਲਰ ਦੀ ਬੜ੍ਹਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨੇ ਦੀ ਕੀਮਤ 'ਚ ਉਛਾਲ ਤੇ ਚਾਂਦੀ ਵੀ 700 ਰੁਪਏ ਤੋਂ ਵੱਧ ਹੋਈ ਮਹਿੰਗੀ, ਜਾਣੋ ਅੱਜ ਦੇ ਭਾਅ
NEXT STORY