ਮੁੰਬਈ (ਇੰਟ.) – ਅਮਰੀਕੀ ਸ਼ੇਅਰ ਬਾਜ਼ਾਰ ’ਚ ਪਿਛਲੇ ਦੋ ਦਿਨਾਂ ’ਚ ਦੋ ਰਿਕਾਰਡ ਬਣੇ। ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ ਦੀ ਪੇਰੈਂਟ ਕੰਪਨੀ ਮੇਟਾ ਦਾ ਮਾਰਕੀਟ ਕੈਪ 200 ਅਰਬ ਡਾਲਰ ਡਿੱਗ ਗਿਆ।
ਇਹ ਕਿਸੇ ਅਮਰੀਕੀ ਕੰਪਨੀ ਦੇ ਮਾਰਕੀਟ ਕੈਪ ’ਚ ਇਕ ਦਿਨ ’ਚ ਸਭ ਤੋਂ ਵੱਡੀ ਗਿਰਾਵਟ ਸੀ। ਇਸ ਤੋਂ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਵੀ ਇਤਿਹਾਸ ਬਣਿਆ। ਐਮਾਜ਼ੋਨ ਦਾ ਮਾਰਕੀਟ ਕੈਪ 190 ਅਰਬ ਡਾਲਰ ਵਧ ਗਿਆ। ਇਹ ਕਿਸੇ ਅਮਰੀਕੀ ਕੰਪਨੀ ਦੇ ਮਾਰਕੀਟ ਕੈਪ ’ਚ ਇਕ ਦਿਨ ’ਚ ਸਭ ਤੋਂ ਵੱਡਾ ਉਛਾਲ ਹੈ।
ਇਹ ਵੀ ਪੜ੍ਹੋ : ਵਾਹਨਾਂ ਦੀ ਫਿੱਟਨੈੱਸ ਜਾਂਚ 2023 ਤੋਂ ਲਾਜ਼ਮੀ ਬਣਾਉਣਾ ਚਾਹੁੰਦੀ ਹੈ ਸਰਕਾਰ, ਜਾਣੋ ਕੀ ਹੈ ਯੋਜਨਾ
ਹਾਲਾਂਕਿ ਐਮਾਜ਼ੋਨ ਦੇ ਸ਼ੇਅਰਾਂ ਦੀ ਕੀਮਤ ਹਾਲੇ ਵੀ ਆਪਣੇ ਰਿਕਾਰਡ ਮੁੱਲ 3,731.41 ਡਾਲਰ ਤੋਂ ਹੇਠਾਂ ਹੈ। ਜੁਲਾਈ 2021 ’ਚ ਇਸ ਕੰਪਨੀ ਦੇ ਸ਼ੇਅਰਾਂ ਦੀ ਇਹ ਕੀਮਤ ਸੀ। ਵੀਰਵਾਰ ਨੂੰ ਮੇਟਾ ਦੇ ਸ਼ੇਅਰਾਂ ਦਾ ਭਾਅ 26 ਫੀਸਦੀ ਟੁੱਟਾ, ਜਿਸ ਨਾਲ ਮਾਰਕੀਟ ਕੈਪ 17 ਲੱਖ ਕਰੋੜ ਰੁਪਏ ਘਟ ਗਿਆ।
ਇਸ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੀ ਜਾਇਦਾਦ ’ਚ 2.22 ਲੱਖ ਕਰੋੜ ਰੁਪਏ ਦੀ ਕਮੀ ਇਕ ਦਿਨ ’ਚ ਆਈ। ਸ਼ੁੱਕਰਵਾਰ ਨੂੰ ਐਮਾਜ਼ੋਨ ਦੇ ਸ਼ੇਅਰਾਂ ’ਚ ਭਾਰੀ ਬੜ੍ਹਤ ਨਾਲ ਕੰਪਨੀ ਦਾ ਮਾਰਕੀਟ ਕੈਪ 190 ਅਰਬ ਡਾਲਰ ਵਧ ਗਿਆ। ਇਸ ਕਾਰਨ ਇਸ ਦੇ ਸੰਸਥਾਪਕ ਜੈੱਫ ਬੇਜੋਸ ਹੁਣ ਦੂਜੇ ਨੰਬਰ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨ ਹਨ। ਉਹ ਹੁਣ ਤੱਕ ਤੀਜੇ ਰੈਂਕ ’ਤੇ ਸਨ। ਜੈੱਫ ਬੇਜੋਸ ਦੀ ਜਾਇਦਾਦ ਸ਼ੁੱਕਰਵਾਰ ਨੂੰ 1.41 ਲੱਖ ਕਰੋੜ ਰੁਪਏ ਵਧ ਕੇ 13.73 ਲੱਖ ਕਰੋੜ ਰੁਪਏ ਹੋ ਗਈ। ਪਹਿਲੇ ਨੰਬਰ ’ਤੇ ਟੈਸਲਾ ਦੇ ਮਾਲਕ ਐਲਨ ਮਸਕ ਹਨ। ਉਨ੍ਹਾਂ ਦੀ ਜਾਇਦਾਦ 17.92 ਲੱਖ ਕਰੋੜ ਰੁਪਏ ਹੈ। ਬਿਲ ਗੇਟਸ ਚੌਥੇ ਨੰਬਰ ’ਤੇ ਹਨ। ਇਸ ਸਾਲ ’ਚ ਮਸਕ ਦੀ ਜਾਇਦਾਦ 2.37 ਲੱਖ ਕਰੋੜ ਰੁਪਏ ਘੱਟ ਹੋਈ ਹੈ ਜਦ ਕਿ ਬੇਜੋਸ ਦੀ ਜਾਇਦਾਦ 75 ਹਜ਼ਾਰ ਕਰੋੜ ਰੁਪਏ ਘਟੀ ਹੈ।
ਇਹ ਵੀ ਪੜ੍ਹੋ : ਹੁਣ ਜ਼ਮੀਨ ਦਾ ਵੀ ਹੋਵੇਗਾ ‘ਰਜਿਸਟ੍ਰੇਸ਼ਨ’ ਨੰਬਰ, PM ਕਿਸਾਨ ਯੋਜਨਾ ’ਚ ਵੀ ਆਵੇਗਾ ਕੰਮ
ਐਪਲ ਦਾ ਮਾਰਕੀਟ ਕੈਪ 181 ਅਰਬ ਡਾਲਰ ਵਧਿਆ
ਇਸ ਤੋਂ ਪਹਿਲਾਂ 28 ਜਨਵਰੀ ਨੂੰ ਐਪਲ ਦੇ ਮਾਰਕੀਟ ਕੈਪ ’ਚ ਇਕ ਦਿਨ ’ਚ 181 ਅਰਬ ਡਾਲਰ ਦੀ ਬੜ੍ਹਤ ਦੇਖੀ ਗਈ ਸੀ। ਅਜਿਹਾ ਇਸ ਲਈ ਕਿਉਂਕਿ ਇਸ ਦੇ ਆਈਫੋਨ ਦੀ ਤਿਮਾਹੀ ਰਿਪੋਰਟ ਬਹੁਤ ਚੰਗੀ ਆਈ ਸੀ। ਐਮਾਜ਼ੋਨ ਦਾ ਮਾਰਕੀਟ ੈਪ ਹੁਣ 1.6 ਲੱਖ ਕਰੋੜ ਡਾਲਰ ਹੈ ਜਦ ਕਿ ਮੇਟਾ ਦਾ ਮਾਰਕੀਟ ਕੈਪ 660 ਅਰਬ ਡਾਲਰ ਹੈ।
ਇਹ ਵੀ ਪੜ੍ਹੋ : RBI ਨੇ ਰੱਦ ਕੀਤਾ ਇਸ ਬੈਂਕ ਦਾ ਲਾਇਸੈਂਸ, ਜਾਣੋ ਹੁਣ ਖ਼ਾਤਾਧਾਰਕਾਂ ਦੇ ਪੈਸਿਆਂ ਦਾ ਕੀ ਹੋਵੇਗਾ
ਕੰਪਨੀ ਨੇ ਵਧੇਰੇ ਮੁਨਾਫਾ ਕਮਾਇਆ
ਪ੍ਰਾਈਸ ਸਬਸਕ੍ਰਿਪਸ਼ਨ ਦੀ ਦਰ ’ਚ 17 ਫੀਸਦੀ ਦਾ ਵਾਧਾ ਹੋਣ ਨਾਲ ਐਮਾਜ਼ੋਨ ਦੇ ਸ਼ੇਅਰਾਂ ’ਚ ਬੜ੍ਹਤ ਆਈ। ਉਸ ਤੋਂ ਪਹਿਲਾਂ ਮੇਟਾ ਦੇ ਸ਼ੇਅਰਾਂ ’ਚ ਗਿਰਾਵਟ ਨਾਲ ਇਸ ਦੇ ਮਾਰਕੀਟ ਕੈਪ ’ਚ 200 ਅਰਬ ਡਾਲਰ ਤੋਂ ਵੱਧ ਦੀ ਕਮੀ ਆਈ ਸੀ। ਫਿਡੀਲਿਟੀ ਦੇ ਡਾਟਾ ਮੁਤਾਬਕ ਐਮਾਜ਼ੋਨ ਦਾ ਸ਼ੇਅਰ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਟ੍ਰੇਡ ਕਰਨ ਵਾਲਿਆਂ ’ਚੋਂ ਸੀ। ਐਪਲ, ਮਾਈਕ੍ਰੋਸਾਫਟ ਅਤੇ ਗੂਗਲ ਦੀ ਆਨਰ ਅਲਫਾਬੈੱਟ ਇੰਕ ਹਾਲੇ ਵੀ ਸਭ ਤੋਂ ਵੱਧ ਕੀਮਤੀ ਕੰਪਨੀਆਂ ਅਮਰੀਕਾ ਦੀਆਂ ਹਨ। ਐਪਲ ਦਾ ਮਾਰਕੀਟ ਕੈਪ 2.8 ਲੱਖ ਕਰੋੜ ਡਾਲਰ, ਮਾਈਕ੍ਰੋਸਾਫਟ ਦਾ 2.3 ਲੱਖ ਕਰੋੜ ਡਾਲਰ ਅਤੇ ਅਲਫਾਬੈੱਟ ਦਾ ਮਾਰਕੀਟ ਕੈਪ 1.9 ਲੱਖ ਕਰੋੜ ਡਾਲਰ ਹੈ।
ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੂੰ ਵੱਡਾ ਝਟਕਾ, 1 ਦਿਨ 'ਚ ਘਟੀ 31 ਮਿਲੀਅਨ ਡਾਲਰ ਦੀ ਸੰਪਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼ ਨੂੰ ਸਥਿਰਤਾ ਦੇਣ ਵਾਲਾ ਬਜਟ : ਕਰਾੜ
NEXT STORY