ਗੈਜੇਟ ਡੈਸਕ- OpenAI ਨੇ ਵੀਰਵਾਰ ਨੂੰ ਆਪਣੇ ਨਵੇਂ ਸਰਚ ਇੰਜਣ ਦਾ ਪ੍ਰੋਟੋਟਾਈਪ ਪੇਸ਼ ਕੀਤਾ ਹੈ, ਜਿਸਨੂੰ SearchGPT ਵੀ ਕਿਹਾ ਜਾਂਦਾ ਹੈ। ਇਸਦਾ ਮਕਸਦ ਉਪਭੋਗਤਾਵਾਂ ਨੂੰ "ਤੇਜ਼ ਅਤੇ ਸਹੀ ਜਵਾਬ" ਦੇਣਾ ਹੈ। ਕੰਪਨੀ ਨੇ ਦੱਸਿਆ ਕਿ ਉਹ ਇਸ ਟੂਲ ਨੂੰ ਆਪਣੇ ਚੈਟਬੋਟ ChatGPT ਵਿਚ ਜੋੜਨ ਦੀ ਯੋਜਨਾ ਬਣਾ ਰਹੀ ਹੈ। ਫਿਲਹਲ ਇਸ ਟੂਲ ਦੀ ਟੈਸਟਿੰਗ ਇਕ ਛੋਟੇ ਸਮੂਹ ਦੇ ਨਾਲ ਕੀਤੀ ਜਾ ਰਹੀ ਹੈ।
ਨਵੰਬਰ 2022 ਵਿਚ ChatGPT ਦੇ ਲਾਂਚ ਤੋਂ ਬਾਅਦ Alphabet (Google ਦੀ ਮਲਕੀਅਤ ਵਾਲੀ ਕੰਪਨੀ) ਦੇ ਨਿਵੇਸ਼ਕ ਚਿੰਤਿਤ ਹਨ ਕਿ OpenAI ਗੂਗਲ ਤੋਂ ਸਰਚ ਦਾ ਹਿੱਸਾ ਖੋਹ ਸਕਦੀ ਹੈ। ਇਸ ਪ੍ਰੋਟੋਟਾਈਪ ਨਾਲ OpenAI ਇਸ ਦਿਸ਼ਾ ਵਿਚ ਇਕ ਕਦਮ ਅੱਗੇ ਵਧਾ ਰਹੀ ਹੈ।
ਵੀਰਵਾਰ ਨੂੰ Alphabet ਦੇ ਸ਼ੇਅਰ ਲਗਭਗ 2.5 ਫੀਸਦੀ ਹੇਠਾਂ ਸਨ, ਜਦੋਂਕਿ Nasdaq ਥੋੜਾ ਵਧਿਆ ਸੀ। ਮਈ ਵਿਚ ਕੰਪਨੀ ਨੇ AI Overview ਲਾਂਚ ਕੀਤਾ, ਜਿਸਨੂੰ CEO ਸੁੰਦਰ ਪਿਚਾਈ ਨੇ 25 ਸਾਲਾਂ ਵਿਚ ਸਰਚ ਦਾ ਸਭ ਤੋਂ ਵੱਡਾ ਬਦਲਾਅ ਦੱਸਿਆ। ਇਹ ਸੀਮਿਤ ਉਪਭੋਗਤਾਵਾਂ ਲਈ ਹੈ, ਜੋ ਗੂਗਲ ਸਰਚ ਦੇ ਉੱਤੇ ਜਵਾਬਾਂ ਦਾ ਸੰਖੇਪ ਦੇਖ ਸਕਦੇ ਹਨ। ਹਾਲਾਂਕਿ ਗੂਗਲ ਇਕ ਸਾਲ ਤੋਂ ਵੱਧ ਸਮੇਂ ਤੋਂ AI Overview 'ਤੇ ਕੰਮ ਕਰ ਰਹੀ ਸੀ ਪਰ ਜਦੋਂ ਜਨਤਾ ਨੇ ਵੇਖਿਆ ਕਿ AI ਫੀਚਰ ਦੇ ਨਤੀਜੇ ਸਹੀ ਨਹੀਂ ਸਨ ਅਤੇ ਇਸਨੂੰ ਬੰਦ ਕਰਨ ਦਾ ਕੋਈ ਤਰੀਕਾ ਨਹੀਂ ਸੀ। SearchGPT ਦੀ ਘੋਸ਼ਣਾ OpenAI ਦੇ ਨਵੇਂ AI ਮਾਡਲ, "GPT-40 ਮਿੰਨੀ" ਦੇ ਲਾਂਚ ਤੋਂ ਬਾਅਦ ਹੋਈ। ਇਹ ਨਵਾਂ ਮਾਡਲ GPT-40 ਦਾ ਛੋਟਾ ਵਰਜਨ ਹੈ ਅਤੇ ਹੁਣ ਤੱਕ ਦਾ ਸਭ ਤੋਂ ਤੇਜ਼ ਅਤੇ ਸਭ ਤੋਂ ਸ਼ਕਤੀਸ਼ਾਲੀ ਮਾਡਲ ਹੈ। ਇਸਨੂੰ ਮਈ ਵਿਚ ਇੱਕ ਲਾਈਵ ਇਵੈਂਟ ਵਿੱਚ ਲਾਂਚ ਕੀਤਾ ਗਿਆ ਸੀ।
Microsoft ਦੁਆਰਾ ਸਮਰਥਿਤ OpenAI ਦੀ ਕੀਮਤ $80 ਬਿਲੀਅਨ ਤੋਂ ਵੱਧ ਲੱਗੀ ਹੈ। 2015 ਵਿੱਚ ਸਥਾਪਿਤ ਇਸ ਕੰਪਨੀ 'ਤੇ ਦਬਾਅ ਹੈ ਕਿ ਉਹ ਜਨਰੇਟਿਵ AI ਮਾਰਕੀਟ ਵਿੱਚ ਸਿਖਰ 'ਤੇ ਰਹਿਣ ਲਈ ਨਵੇਂ ਤਰੀਕੇ ਲੱਭੇ ਅਤੇ ਮਾਡਲ ਬਣਾਉਣ ਅਤੇ ਟ੍ਰੇਨ ਕਰਨ ਲਈ ਵੱਡੀ ਖਰਚ ਕਰੇ। OpenAI ਦੇ ਨਵੇਂ ਮਿੰਨੀ AI ਮਾਡਲ ਅਤੇ SearchGPT ਦੇ ਪ੍ਰੋਟੋਟਾਈਪ ਦਾ ਹਿੱਸਾ ਕੰਪਨੀ ਦੇ "ਮਲਟੀਮੋਡਾਲਿਟੀ" ਦੇ ਮੋਰਚੇ 'ਤੇ ਰਹਿਣ ਦੀ ਕੋਸ਼ਿਸ਼ ਹੈ। ਇਸਦਾ ਮਤਲਬ ਹੈ ਕਿ ਇਹ ਟੂਲ ChatGPT ਵਿਚ ਵੱਖ-ਵੱਖ ਕਿਸਮ ਦੀਆਂ AI-ਜਨਰੇਟਡ ਸਮਗਰੀ ਜਿਵੇਂ ਕਿ ਟੈਕਸਟ, ਇਮੇਂਜਜ਼, ਆਡੀਓ, ਵੀਡੀਓ ਅਤੇ ਸਰਚ ਨੂੰ ਇੱਕਠੇ ਪੇਸ਼ ਕਰਨ ਦੀ ਯੋਗਤਾ ਰੱਖਦਾ ਹੈ।
ਪਿਛਲੇ ਸਾਲ OpenAI ਦੇ ਮੁੱਖ ਓਪਰੇਸ਼ਨ ਅਧਿਕਾਰੀ ਬ੍ਰੈਡ ਲਾਈਟਕੈਪ ਨੇ ਮੀਡੀਆ ਨੂੰ ਦੱਸਿਆ: "ਦੁਨੀਆ ਬਹੁਤ ਵੱਖਰੀ ਹੈ। ਅਸੀਂ ਇਨਸਾਨ ਚੀਜ਼ਾਂ ਨੂੰ ਦੇਖਦੇ ਹਾਂ, ਸੁੰਨਦੇ ਹਾਂ, ਕਹਿੰਦੇ ਹਾਂ- ਦੁਨੀਆ ਟੈਕਸਟ ਤੋਂ ਕਾਫੀ ਵੱਡੀ ਹੈ। ਇਸ ਲਈ ਸਾਨੂੰ ਸਦਾ ਲੱਗਦਾ ਸੀ ਕਿ ਸਿਰਫ਼ ਟੈਕਸਟ ਅਤੇ ਕੋਡ ਹੀ ਇਨ੍ਹਾਂ ਮਾਡਲਾਂ ਦੀ ਤਾਕਤ ਅਤੇ ਸਮਰਥਾ ਨੂੰ ਪੂਰੀ ਤਰ੍ਹਾਂ ਦਿਖਾ ਸਕਦੇ ਹਨ।"
Airtel ਦੇ ਰਿਹਾ ਹੈ ਮੁਫਤ Laptop, 31 ਅਗਸਤ ਤੱਕ ਚੁੱਕੋ ਮੌਕੇ ਦਾ ਫਾਇਦਾ
NEXT STORY