ਨਵੀਂ ਦਿੱਲੀ - ਸਰੋਤ 'ਤੇ ਟੈਕਸ ਵਸੂਲੀ ਦੇ ਨਿਯਮਾਂ 'ਚ ਸਰਕਾਰ ਵਲੋਂ ਕੁਝ ਬਦਲਾਅ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਦੇਸ਼ ਵਿੱਚ ਇਲਾਜ ਕਰਵਾਉਣ ਵਾਲੇ ਵਿਅਕਤੀ ਦੇ ਨਾਲ ਗਏ ਅਟੈਂਡੈਂਟ ਦੇ ਖ਼ਰਚਿਆਂ 'ਤੇ TCS ਨੂੰ ਨਵੀਂ ਦਰ ਨਾਲ ਚਾਰਜ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਸਿੱਖਿਆ ਨਾਲ ਜੁੜੇ ਵਾਧੂ ਖ਼ਰਚਿਆਂ ਨੂੰ ਵੀ ਟੀਸੀਐੱਸ ਦੀ ਨਵੀਂ ਦਰ ਤੋਂ ਛੋਟ ਦਿੱਤੀ ਜਾ ਸਕਦੀ ਹੈ।
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਇਸ ਮਹੀਨੇ ਇਸ ਸਬੰਧ 'ਚ ਨੋਟੀਫਿਕੇਸ਼ਨ ਜਾਰੀ ਹੋਣ ਦੀ ਕਾਫ਼ੀ ਸੰਭਾਵਨਾ ਹੈ। ਇਸ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਕਾਰੋਬਾਰੀ ਯਾਤਰਾ ਦੌਰਾਨ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਰਾਹੀਂ ਹੋਣ ਵਾਲੇ ਖ਼ਰਚਿਆਂ ਨੂੰ ਕਿਸ ਸ਼੍ਰੇਣੀ ਵਿਚ ਰੱਖਿਆ ਜਾਵੇਗਾ ਅਤੇ ਕੀ ਉਨ੍ਹਾਂ 'ਤੇ ਟੀਸੀਐੱਸ ਲਗਾਇਆ ਜਾਵੇਗਾ ਜਾਂ ਨਹੀਂ। ਇਸ ਸਬੰਧ ਵਿੱਚ ਨਵੀਆਂ ਦਰਾਂ 1 ਜੁਲਾਈ ਤੋਂ ਲਾਗੂ ਹੋਣਗੀਆਂ।
ਵਿੱਤੀ ਸਾਲ 2023 ਦੇ ਬਜਟ ਵਿੱਚ ਲਿਬਰਲਾਈਜ਼ਡ ਰੈਮਿਟੈਂਸ ਸਕੀਮ ਦੇ ਤਹਿਤ ਵਿਦੇਸ਼ਾਂ ਵਿੱਚ ਕੁਝ ਖ਼ਾਸ ਕਿਸਮ ਦੇ ਖ਼ਰਚਿਆਂ ਜਾਂ ਲੈਣ-ਦੇਣ 'ਤੇ TCS ਦਰ ਨੂੰ 5 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕੀਤਾ ਗਿਆ ਸੀ। ਹੁਣ ਤੱਕ ਸਿੱਖਿਆ ਅਤੇ ਮੈਡੀਕਲ ਨਾਲ ਸਬੰਧਤ ਯਾਤਰਾ ਅਤੇ 7 ਲੱਖ ਰੁਪਏ ਤੋਂ ਵੱਧ ਦੇ ਖ਼ਰਚਿਆਂ 'ਤੇ 5 ਫ਼ੀਸਦੀ ਟੀਸੀਐੱਸ ਲਗਾਇਆ ਗਿਆ ਹੈ।
ਅਮਰੀਕਾ ਦੀ ਮਹਿੰਗਾਈ ਦੋ ਸਾਲਾਂ ਦੇ ਹੇਠਲੇ ਪੱਧਰ 'ਤੇ, 4.9 ਫ਼ੀਸਦੀ ਤੋਂ ਘੱਟ ਕੇ 4 ਫ਼ੀਸਦੀ ਹੋਈ ਦਰ
NEXT STORY