ਨਵੀਂ ਦਿੱਲੀ – ਸਰਕਾਰ ਨੇ ਪਾਵਰ ਟ੍ਰਿਲਰ ਅਤੇ ਉਸ ਦੇ ਪੁਰਜ਼ਿਆਂ ਦੀ ਦਰਾਮਦ 'ਤੇ ਰੋਕ ਲਗਾਈ ਹੈ। ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਪਾਵਰ ਟ੍ਰਿਲਰ ਅਤੇ ਉਸ ਦੇ ਪੁਰਜ਼ਿਆਂ ਦੀ ਦਰਾਮਦ ਨੀਤੀ ਨੂੰ ਸੋਧੇ ਟੈਕਸ ਮੁਕਤ ਤੋਂ ਬੈਨ ਕਰ ਦਿੱਤਾ ਗਿਆ ਹੈ।
ਕਿਸੇ ਉਤਪਾਦ ਨੂੰ ਪਾਬੰਦੀ ਸ਼ੁਦਾ ਸ਼੍ਰੇਣੀ 'ਚ ਰੱਖਣ ਦਾ ਅਰਥ ਹੈ ਕਿ ਦਰਾਮਦਕਾਰ ਨੂੰ ਉਸ ਦੀ ਦਰਾਮਦ ਕਰਨ ਲਈ ਡੀ. ਜੀ. ਐੱਫ. ਟੀ. ਤੋਂ ਲਾਇਸੰਸ ਲੈਣਾ ਹੋਵੇਗਾ। ਟ੍ਰਿਲਰ ਇਕ ਖੇਤੀਬਾੜੀ ਮਸ਼ੀਨ ਹੈ, ਜਿਸ ਦਾ ਇਸਤੇਮਾਲ ਖੇਤੀ ਲਈ ਜ਼ਮੀਨ ਤਿਆਰ ਕਰਨ ਲਈ ਕੀਤਾ ਜਾਂਦਾ ਹੈ। ਪਾਵਰ ਟ੍ਰਿਲਰ ਦੇ ਪੁਰਜ਼ਿਆਂ 'ਚ ਇੰਜਣ, ਟ੍ਰਾਂਸਮਿਸ਼ਨ, ਚੇਚਿਸ ਅਤੇ ਰੋਟਾਵੇਅਰ ਸ਼ਾਮਲ ਹਨ।
ਜੇਕਰ ਵਾਹਨ 'ਤੇ ਲਗਾਉਂਦੇ ਹੋ ਫਾਸਟੈਗ ਤਾਂ ਮਿਲਣਗੀਆਂ ਇਹ ਵੀ ਸੁਵਿਧਾਵਾਂ
NEXT STORY