ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਨਾਲ ਸਰਕਾਰ ਦੇ ਫੈਸਲੇ ਦੀ ਸਭ ਤੋਂ ਜ਼ਿਆਦਾ ਮਾਰ ਜਨਤਕ ਖੇਤਰ ਦੀ ਕੰਪਨੀ ਓ.ਐੱਨ.ਜੀ.ਸੀ. 'ਤੇ ਪਈ ਹੈ। ਸਰਕਾਰ ਨੇ ਤੇਲ ਮਾਰਕਟਿੰਗ ਕੰਪਨੀਆਂ ਨੂੰ ਇਸ ਕਟੌਤੀ ਦਾ ਇਕ ਹਿੱਸਾ ਵਹਿਨ ਕਰਨ ਨੂੰ ਕਿਹਾ ਹੈ। ਇਸ ਨਾਲ ਨਾ ਸਿਰਫ ਓ.ਐੱਨ.ਜੀ.ਸੀ. ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ ਸਗੋਂ ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (ਐੱਚ.ਪੀ.ਸੀ.ਐੱਲ.) ਅਤੇ ਗੇਲ (ਇੰਡੀਆ) ਵਰਗੀਆਂ ਜਨਤਕ ਕੰਪਨੀਆਂ 'ਚ ਉਸ ਦੇ ਨਿਵੇਸ਼ ਦਾ ਮੁੱਲ ਵੀ ਡਿੱਗਾ ਹੈ। ਇਸ ਹਫਤੇ ਓ.ਐੱਨ.ਜੀ.ਸੀ. ਦੇ ਸ਼ੇਅਰ 'ਚ 17 ਫੀਸਦੀ ਗਿਰਾਵਟ ਆਈ ਹੈ।
ਐੱਚ.ਪੀ.ਸੀ.ਐੱਲ. 'ਚ ਓ.ਐੱਨ.ਜੀ.ਸੀ. ਦੇ ਨਿਵੇਸ਼ ਦਾ ਬਾਜ਼ਾਰ ਮੁੱਲ ਨਿਵੇਸ਼ ਲਾਗਤ ਦੇ ਮੁਕਾਬਲੇ 65 ਫੀਸਦੀ ਹੋਇਆ ਹੈ ਜਦੋਂਕਿ ਇੰਡੀਅਨ ਆਇਲ 'ਚ ਉਸ ਦੇ ਇਕਵਟੀ ਨਿਵੇਸ਼ 'ਚ 33 ਫੀਸਦੀ ਗਿਰਾਵਟ ਆਈ ਹੈ। ਓ.ਐੱਨ.ਜੀ.ਸੀ. ਨੇ ਐੱਚ.ਪੀ.ਸੀ.ਐੱਲ. ਅਤੇ ਇੰਡੀਅਨ ਆਇਲ 'ਚ 605.3 ਅਰਬ ਰੁਪਏ ਦਾ ਨਿਵੇਸ਼ ਕੀਤਾ ਸੀ। ਵੀਰਵਾਰ ਦੇ ਬੰਦ ਕੀਮਤ ਦੇ ਹਿਸਾਬ ਨਾਲ ਇਨ੍ਹਾਂ ਦੋਵਾਂÎ ਕੰਪਨੀਆਂ 'ਚ ਹੁਣ ਓ.ਐੱਨ.ਜੀ.ਸੀ. ਦੇ ਨਿਵੇਸ਼ ਦੀ ਕੀਮਤ 286.5 ਅਰਬ ਰੁਪਏ ਰਹਿ ਗਈ ਹੈ। ਗੇਲ ਇੰਡੀਆ 'ਚ ਇਸ ਦਾ 3.8 ਅਰਬ ਰੁਪਏ ਦਾ ਨਿਵੇਸ਼ ਫਾਇਦੇ 'ਚ ਹੈ। ਓ.ਐੱਨ.ਜੀ.ਸੀ. ਦਾ ਮੈਂਗਲੂਰ ਰਿਫਾਇਨਰੀ ਐਂਡ ਪੋਟਰੋਕੈਮੀਕਲਸ ਅਤੇ ਪੈਟਰੋਨੇਟ ਐੱਲ.ਐੱਨ.ਟੀ. 'ਚ ਵੀ ਹਿੱਸੇਦਾਰੀ ਹੈ। ਇਸ 'ਚ ਓ.ਐੱਨ.ਜੀ.ਸੀ. ਦੀ ਮੌਜੂਦਾ ਹਿੱਸੇਦਾਰੀ ਦਾ ਮੁੱਲ ਨਿਵੇਸ਼ ਲਾਗਤ ਤੋਂ ਕਿਤੇ ਜ਼ਿਆਦਾ ਬਣਿਆ ਹੈ।
ਰੈਪੋ ਰੇਟ ਨਹੀਂ ਬਦਲ ਕੇ RBI ਨੇ ਘਰ ਖਰੀਦਾਰਾਂ ਨੂੰ ਦਿੱਤਾ ਤੋਹਫਾ
NEXT STORY