ਬੈਂਗਲੁਰੂ: ਬੈਂਗਲੁਰੂ ਦੇ ਐੱਚ.ਐੱਸ.ਆਰ. ਲੇਆਉਟ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਾਲਤੂ ਕੁੱਤੇ ਨੇ ਮਾਰਨਿੰਗ ਵਾਕ 'ਤੇ ਨਿਕਲੀ ਮਹਿਲਾ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਇਸ ਹਮਲੇ ਵਿੱਚ ਮਹਿਲਾ ਦਾ ਚਿਹਰਾ ਬੁਰੀ ਤਰ੍ਹਾਂ ਵਿਗੜ ਗਿਆ ਹੈ ਅਤੇ ਉਸ ਦੇ ਸਰੀਰ 'ਤੇ ਗੰਭੀਰ ਜ਼ਖ਼ਮ ਹੋਏ ਹਨ।
ਇਹ ਘਟਨਾ 26 ਜਨਵਰੀ ਦੀ ਸਵੇਰ ਕਰੀਬ 6:54 ਵਜੇ ਐੱਚ.ਐੱਸ.ਆਰ. ਲੇਆਉਟ ਦੀ ਟੀਚਰਜ਼ ਕਾਲੋਨੀ ਵਿੱਚ ਵਾਪਰੀ। ਮਹਿਲਾ ਆਪਣੇ ਘਰ ਦੇ ਸਾਹਮਣੇ ਸਵੇਰ ਦੀ ਸੈਰ ਕਰ ਰਹੀ ਸੀ, ਜਦੋਂ ਗੁਆਂਢੀ ਅਮਰੇਸ਼ ਰੈਡੀ ਦੇ ਪਾਲਤੂ ਕੁੱਤੇ ਨੇ ਬਿਨਾਂ ਕਿਸੇ ਉਕਸਾਵੇ ਦੇ ਉਸ 'ਤੇ ਹਮਲਾ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁੱਤੇ ਦਾ ਹਮਲਾ ਇੰਨਾ ਜ਼ੋਰਦਾਰ ਸੀ ਕਿ ਮਹਿਲਾ ਸਿਰ ਦੇ ਭਾਰ ਸਿੱਧੀ ਦਰਵਾਜ਼ੇ 'ਤੇ ਜਾ ਡਿੱਗੀ।
ਬਚਾਉਣ ਆਏ ਨੌਜਵਾਨ 'ਤੇ ਵੀ ਕੀਤਾ ਹਮਲਾ
ਜਦੋਂ ਮਹਿਲਾ ਦੀਆਂ ਚੀਕਾਂ ਸੁਣ ਕੇ ਸਾਹਮਣੇ ਵਾਲੇ ਮਕਾਨ ਵਿੱਚੋਂ ਇੱਕ ਨੌਜਵਾਨ ਉਸ ਨੂੰ ਬਚਾਉਣ ਲਈ ਦੌੜਿਆ, ਤਾਂ ਬੇਕਾਬੂ ਕੁੱਤੇ ਨੇ ਉਸ 'ਤੇ ਵੀ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਕੁੱਤੇ ਨੇ ਮਹਿਲਾ ਦੀ ਗਰਦਨ, ਹੱਥਾਂ ਅਤੇ ਪੈਰਾਂ 'ਤੇ ਬੁਰੀ ਤਰ੍ਹਾਂ ਕੱਟਿਆ ਹੈ।
ਹਸਪਤਾਲ 'ਚ ਇਲਾਜ ਅਧੀਨ
ਮਹਿਲਾ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਦੇ ਚਿਹਰੇ 'ਤੇ ਕਰੀਬ 50 ਟਾਂਕੇ ਲੱਗੇ ਹਨ। ਜ਼ਖ਼ਮ ਇੰਨੇ ਭਿਆਨਕ ਹਨ ਕਿ ਤਸਵੀਰਾਂ ਦੇਖ ਕੇ ਰੂਹ ਕੰਬ ਜਾਂਦੀ ਹੈ।
ਕੁੱਤੇ ਦੇ ਮਾਲਕ ਖਿਲਾਫ ਕੇਸ ਦਰਜ
ਪੀੜਤ ਮਹਿਲਾ ਦੇ ਪਤੀ ਨੇ ਇਸ ਲਾਪਰਵਾਹੀ ਲਈ ਕੁੱਤੇ ਦੇ ਮਾਲਕ ਅਮਰੇਸ਼ ਰੈਡੀ ਵਿਰੁੱਧ ਐੱਚ.ਐੱਸ.ਆਰ. ਲੇਆਉਟ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਮਾਲਕ ਦੀ ਲਾਪਰਵਾਹੀ ਕਾਰਨ ਹੋਏ ਇਸ ਹਮਲੇ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਠਾਣੇ 'ਚ ਰੇਲਵੇ ਟ੍ਰੈਕ ਨੇੜੇ ਕੂੜੇ ਦੇ ਢੇਰ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
NEXT STORY