ਨਵੀਂ ਦਿੱਲੀ— ਸਰਕਾਰ ਨੇ ਕਈ ਟੈਕਸਟਾਈਲ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿੱਤੀ ਹੈ, ਜਿਸ ਨਾਲ ਭਾਰਤ 'ਚ ਇਨ੍ਹਾਂ ਦੀ ਦਰਾਮਦ ਮਹਿੰਗੀ ਹੋ ਜਾਵੇਗੀ। ਸਰਕਾਰ ਨੇ ਇਹ ਕਦਮ ਘਰੇਲੂ ਇੰਡਸਟਰੀ ਨੂੰ ਰਾਹਤ ਦੇਣ ਲਈ ਚੁੱਕਿਆ ਹੈ, ਤਾਂ ਕਿ ਸਸਤੇ ਦਰਾਮਦ ਕੱਪੜਿਆਂ ਕਾਰਨ ਇੰਡਸਟਰੀ ਨੂੰ ਮਿਲ ਰਹੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ। ਜਾਣਕਾਰੀ ਮੁਤਾਬਕ ਸਰਕਾਰ ਨੇ ਵਿਦੇਸ਼ ਤੋਂ ਦਰਾਮਦ ਹੋਣ ਵਾਲੇ 45 ਤਰ੍ਹਾਂ ਦੇ ਟੈਕਸਟਾਈਲ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਵਧਾਈ ਹੈ। ਇਸ ਦਾ ਮਤਲਬ ਹੈ ਕਿ ਵਿਦੇਸ਼ੀ ਪੈਂਟਸ, ਜੈਕਟਸ, ਲੇਡਿਜ਼ ਕੱਪੜੇ, ਵੱਖ-ਵੱਖ ਤਰ੍ਹਾਂ ਦੇ ਗਲੀਚੇ, ਲੇਮੀਨੇਟਡ ਫਾਈਬਰ ਅਤੇ ਫਾਈਬਰ ਤੋਂ ਬਣੀਆਂ ਸ਼ੀਟਾਂ 'ਤੇ 20 ਫੀਸਦੀ ਇੰਪੋਰਟ ਡਿਊਟੀ ਲੱਗੇਗੀ। ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਕੁਝ ਚੀਜ਼ਾਂ 'ਤੇ ਇੰਪੋਰਟ ਡਿਊਟੀ 20 ਫੀਸਦੀ ਜਾਂ 38 ਰੁਪਏ ਪ੍ਰਤੀ ਮੀਟਰ ਲਾਗੂ ਹੋਵੇਗੀ, ਯਾਨੀ ਜੋ ਵੀ ਜ਼ਿਆਦਾ ਹੋਵੇ।
ਕੱਪੜਾ ਇੰਡਸਟਰੀ ਨੂੰ ਭਾਰਤ ਦੀ ਅਰਥਵਿਵਸਥਾ ਦੀ ਰੀੜ ਕਿਹਾ ਜਾਂਦਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਅਸੰਗਠਿਤ ਉਦਯੋਗ ਹੈ, ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਪਰ ਪਿਛਲੇ ਕਈ ਚਿਰਾਂ ਤੋਂ ਵਿਦੇਸ਼ ਤੋਂ ਆ ਰਹੇ ਸਸਤੇ ਕੱਪੜਿਆਂ ਕਾਰਨ ਇਸ ਉਦਯੋਗ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ।
ਭਾਰਤੀ ਬਾਜ਼ਾਰ ਬੰਗਲਾਦੇਸ਼, ਵਿਅਤਨਾਮ, ਚੀਨ ਵਰਗੇ ਦੇਸ਼ਾਂ ਤੋਂ ਦਰਾਮਦ ਸਸਤੇ ਕੱਪੜਿਆਂ ਨਾਲ ਭਰੇ ਹਨ। ਯੂਰਪ ਅਤੇ ਅਮਰੀਕਾ ਤੋਂ ਆਉਣ ਵਾਲੇ ਮਹਿੰਗੇ ਕੱਪੜੇ ਵੀ ਭਾਰਤੀ ਉਦਯੋਗ ਲਈ ਪ੍ਰੇਸ਼ਾਨੀ ਖੜ੍ਹੀ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਵਿਦੇਸ਼ਾਂ ਤੋਂ ਦਰਾਮਦ ਹੋਣ ਵਾਲੇ ਕੱਪੜਿਆਂ 'ਤੇ ਭਾਰੀ ਟੈਕਸ ਲਾ ਦਿੱਤਾ ਹੈ। ਇਸ ਨਾਲ ਵਿਦੇਸ਼ੀ ਬ੍ਰਾਂਡ ਜਿਵੇਂ ਕਿ ਐਡੀਡਾਸ, ਐੱਚ. ਐਂਡ ਐੱਮ., ਡੀਜ਼ਲ, ਅਰਮਾਨੀ, ਡੀ. ਐਂਡ ਜੀ., ਵਰਗੇ ਬ੍ਰਾਂਡਸ ਦੇ ਕੱਪੜੇ ਮਹਿੰਗੇ ਹੋ ਜਾਣਗੇ ਪਰ ਜੇਕਰ ਇਹ ਕੰਪਨੀਆਂ ਭਾਰਤ 'ਚ ਕੱਪੜੇ ਤਿਆਰ ਕਰਦੀਆਂ ਹਨ, ਤਾਂ ਇਨ੍ਹਾਂ ਦੀਆਂ ਕੀਮਤਾਂ 'ਤੇ ਫਿਲਹਾਲ ਕੋਈ ਫਰਕ ਨਹੀਂ ਪਵੇਗਾ।
ਗੋਆ 'ਚ ਪ੍ਰਤੀ ਵਿਅਕਤੀ ਡੀਜ਼ਲ-ਪੈਟਰੋਲ ਦੀ ਵਿਕਰੀ ਸਭ ਤੋਂ ਜ਼ਿਆਦਾ
NEXT STORY