ਬਿਜ਼ਨਸ ਡੈਸਕ : ਗਾਜ਼ੀਆਬਾਦ ਦੇ ਰੀਅਲ ਅਸਟੇਟ ਸੈਕਟਰ ਤੋਂ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ, ਜਿੱਥੇ ਬਿਲਡਰਾਂ ਨੇ ਬਿਨਾਂ ਰਜਿਸਟ੍ਰੇਸ਼ਨ ਦੇ ਗਾਹਕਾਂ ਨੂੰ 10,000 ਤੋਂ ਵੱਧ ਫਲੈਟ ਸੌਂਪ ਦਿੱਤੇ। ਇਸ ਧੋਖਾਧੜੀ ਕਾਰਨ ਉੱਤਰ ਪ੍ਰਦੇਸ਼ ਸਰਕਾਰ ਨੂੰ ਲਗਭਗ 100 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। ਇਹ ਦੋਸ਼ ਹੈ ਕਿ ਬਹੁਤ ਸਾਰੇ ਵੱਡੇ ਬਿਲਡਰਾਂ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ, ਬਿਨਾਂ ਕੰਪਲੀਸ਼ਨ ਸਰਟੀਫਿਕੇਟ ਦੇ ਕਬਜ਼ਾ ਦੇ ਦਿੱਤਾ। ਹੁਣ ਪ੍ਰਸ਼ਾਸਨ ਇਸ ਪੂਰੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : Google Pay ਤੋਂ ਤੁਰੰਤ ਮਿਲੇਗਾ 10 ਲੱਖ ਦਾ ਪਰਸਨਲ ਲੋਨ, ਜਾਣੋ ਸ਼ਰਤਾਂ ਅਤੇ ਅਰਜ਼ੀ ਪ੍ਰਕਿਰਿਆ ਬਾਰੇ
ਕੀ ਹੈ ਪੂਰਾ ਮਾਮਲਾ?
ਬਿਲਡਰਾਂ ਨੇ ਸਟੈਂਪ ਪੇਪਰ ਦੇ ਨਾਮ 'ਤੇ ਗਾਹਕਾਂ ਤੋਂ ਪੈਸੇ ਇਕੱਠੇ ਕੀਤੇ ਪਰ ਰਜਿਸਟਰੀ ਨਹੀਂ ਕਰਵਾਈ। ਕੁਝ ਮਾਮਲਿਆਂ ਵਿੱਚ, ਫਲੈਟਾਂ ਦਾ ਕਬਜ਼ਾ ਬਿਨਾਂ ਮੁਕੰਮਲਤਾ(ਕੰਪਲੀਸ਼ਨ) ਸਰਟੀਫਿਕੇਟ ਦੇ ਦਿੱਤਾ ਗਿਆ ਸੀ। ਇਹ ਸਮੱਸਿਆ ਗਾਜ਼ੀਆਬਾਦ ਦੇ ਪ੍ਰਮੁੱਖ ਰਿਹਾਇਸ਼ੀ ਖੇਤਰਾਂ ਜਿਵੇਂ ਕਿ ਰਾਜਨਗਰ ਐਕਸਟੈਂਸ਼ਨ, ਕਰਾਸਿੰਗ ਰਿਪਬਲਿਕ, ਇੰਦਰਾਪੁਰਮ ਅਤੇ ਸਿਧਾਰਥ ਵਿਹਾਰ ਵਿੱਚ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਝਟਕਾ : Mother Dairy ਤੋਂ ਬਾਅਦ ਹੁਣ Verka ਨੇ ਵੀ ਵਧਾਈ ਦੁੱਧ ਦੀ ਕੀਮਤ
ਸਰਕਾਰ ਸਖ਼ਤ , ਨੋਟਿਸ ਅਤੇ ਐਫਆਈਆਰ ਕੀਤੀ ਜਾ ਰਹੀ ਹੈ ਤਿਆਰ
ਮਾਲ ਵਿਭਾਗ ਨੇ ਇਸ 'ਤੇ ਗੰਭੀਰਤਾ ਦਿਖਾਈ ਹੈ ਅਤੇ ਅਜਿਹੇ ਬਿਲਡਰਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੇਕਰ ਰਜਿਸਟਰੀ ਨਿਰਧਾਰਤ ਸਮੇਂ ਦੇ ਅੰਦਰ ਨਹੀਂ ਕੀਤੀ ਜਾਂਦੀ, ਤਾਂ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Gold ਖ਼ਰੀਦਣ ਤੋਂ ਪਹਿਲਾਂ ਜਾਣੋ ਇਹ ਨਿਯਮ, ਨਕਲੀ ਗਹਿਣਿਆਂ ਤੋਂ ਬਚਾਏਗਾ HUID ਕੋਡ
ਸਭ ਤੋਂ ਵੱਧ ਗਲਤੀਆਂ ਕਿੱਥੇ ਹੋਈਆਂ?
ਕੰਪਲੀਸ਼ਨ ਸਰਟੀਫਿਕੇਟ ਤੋਂ ਬਿਨਾਂ ਫਲੈਟ ਦਾ ਕਬਜ਼ਾ
ਸਟੈਂਪ ਪੇਪਰ ਦੀ ਰਕਮ ਅਦਾ ਕਰਨ ਤੋਂ ਬਾਅਦ ਵੀ ਰਜਿਸਟਰੀ ਨਹੀਂ ਹੋਈ
ਹਜ਼ਾਰਾਂ ਫਲੈਟਾਂ ਵਿੱਚ ਦਸਤਾਵੇਜ਼ ਅਜੇ ਵੀ ਅਧੂਰੇ
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਗੰਨਾ ਕਿਸਾਨਾਂ ਲਈ ਵੱਡੀ ਖ਼ਬਰ , ਕੇਂਦਰ ਸਰਕਾਰ ਨੇ 15 ਰੁਪਏ ਵਧਾਇਆ FRP
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਫ਼ਤ ATM ਲੈਣ-ਦੇਣ ਦੀ ਸੀਮਾ ਘਟੀ, HDFC, PNB, IndusInd Bank ਨੇ ਅੱਜ ਤੋਂ ਬਦਲੇ ਨਿਯਮ
NEXT STORY