ਨਵੀਂ ਦਿੱਲੀ (ਭਾਸ਼ਾ)-ਉਤਪਾਦਕ ਖੇਤਰਾਂ ਤੋਂ ਨਵੇਂ ਪਿਆਜ਼ ਦੀ ਆਮਦ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਹੁਣ ਪਿਆਜ਼ ਬਰਾਮਦ ’ਤੇ ਲੱਗੀ ਪਾਬੰਦੀ ਨੂੰ ਹਟਾਉਣ ’ਤੇ ਵਿਚਾਰ ਕਰ ਰਹੀ ਹੈ। ਮੰਡੀਆਂ ’ਚ ਨਵੇਂ ਪਿਆਜ਼ ਦੀ ਆਮਦ ਸ਼ੁਰੂ ਹੋਣ ਨਾਲ ਹੁਣ ਪਿਆਜ਼ ਦੇ ਮੁੱਲ ਹੇਠਾਂ ਆਉਣ ਲੱਗੇ ਹਨ। ਇਕ ਅਧਿਕਾਰੀ ਨੇ ਦੱਸਿਆ, ‘‘ਨਵੇਂ ਪਿਆਜ਼ ਦੀ ਆਮਦ ਨਾਲ ਕੀਮਤਾਂ ’ਚ ਨਰਮੀ ਆਵੇਗੀ, ਇਸ ਲਈ ਬਰਾਮਦ ’ਤੇ ਲੱਗੀ ਪਾਬੰਦੀ ਹਟਾਉਣ ਦੀ ਲੋੜ ਹੈ।’’ ਪਿਛਲੇ ਮਹੀਨੇ ਇਕ ਸਮੇਂ ਪਿਆਜ਼ ਦੀ ਕੀਮਤ 160 ਰੁਪਏ ਕਿਲੋ ਤੱਕ ਪਹੁੰਚ ਗਈ ਸੀ। ਨਵੇਂ ਪਿਆਜ਼ ਦੀ ਆਮਦ ਜਨਵਰੀ ਤੋਂ ਮਈ ਤੱਕ ਹੋਵੇਗੀ। ਸਤੰਬਰ 2019 ’ਚ ਸਰਕਾਰ ਨੇ ਘਰੇਲੂ ਬਾਜ਼ਾਰ ’ਚ ਉਪਲੱਬਧਤਾ ਵਧਾਉਣ ਅਤੇ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਪਿਆਜ਼ ਬਰਾਮਦ ’ਤੇ ਰੋਕ ਲਾ ਦਿੱਤੀ ਸੀ।
ਨੀਲਾਮ ਹੋਣਗੀਆਂ ਭਗੌੜਾ ਨੀਰਵ ਮੋਦੀ ਦੀਆਂ ਲਗਜ਼ਰੀ ਕਾਰਾਂ, ਘੜੀਆਂ ਤੇ ਪੇਟਿੰਗਸ
NEXT STORY