ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਆਲੂ, ਪਿਆਜ਼, ਟਮਾਟਰ ਅਤੇ ਹੋਰ ਹਰੀਆਂ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਵੱਡੀ ਪਹਿਲ ਕੀਤੀ ਹੈ। ਸਰਕਾਰ ਨੇ ਕਲੱਸਟਰ ਸਪਲਾਈ ਚੇਨ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦੇ ਤਹਿਤ ਜ਼ਿਆਦਾ ਆਬਾਦੀ ਵਾਲੇ ਖੇਤਰਾਂ ਦੇ ਨੇੜੇ ਹੀ 10 ਤੋਂ 12 ਸਬਜ਼ੀਆਂ ਦੀ ਕਾਸ਼ਤ ਕੀਤੀ ਜਾਵੇਗੀ। ਤਾਂ ਜੋ ਖਪਤਕਾਰਾਂ ਤੱਕ ਸਬਜ਼ੀਆਂ ਦੀ ਸਪਲਾਈ ਅਸਾਨੀ ਨਾਲ ਪਹੁੰਚਾਈ ਜਾ ਸਕੇ। ਇਸ ਦੇ ਨਾਲ ਇਕ ਹੋਰ ਲਾਭ ਇਹ ਹੋਵੇਗਾ ਕਿ ਕਿਸਾਨ ਅਤੇ ਖਪਤਕਾਰ ਦਰਮਿਆਨ ਵਿਚੋਲਿਆਂ ਦਾ ਸਿਲਸਿਲਾ ਖਤਮ ਹੋ ਜਾਵੇਗਾ। ਇਸ ਨਾਲ ਕੀਮਤਾਂ ਦੇ ਜ਼ਿਆਦਾ ਵਧਣ ਦਾ ਰੁਝਾਨ ਘੱਟ ਹੋਵੇਗਾ ਅਤੇ ਮਹਿੰਗਾਈ ਤੋਂ ਰਾਹਤ ਮਿਲੇਗੀ। ਇਸ ਯੋਜਨਾ ਦਾ ਉਦੇਸ਼ ਲੰਬੀ ਦੂਰੀ ਦੀ ਸਪਲਾਈ ਚੇਨ ਨੂੰ ਘੱਟ ਕਰਕੇ ਗਾਹਕਾਂ ਨੂੰ ਸਿੱਧੀਆਂ ਤਾਜ਼ੀਆਂ ਸਬਜ਼ੀਆਂ ਮੁਹੱਈਆ ਕਰਵਾਈਆ ਜਾ ਸਕਣ।
ਇਹ ਵੀ ਪੜ੍ਹੋ : ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM
ਯੋਜਨਾ ਨੂੰ ਲੈ ਕੇ ਸ਼ੁਰੂ ਹੋਇਆ ਕੰਮ
ਬਾਗਬਾਨੀ ਕਲੱਸਟਰ ਅਤੇ ਮੈਟਰੋਪੋਲੀਟਨ ਸ਼ਹਿਰਾਂ ਦੇ ਨੇੜੇ ਵੱਡੇ ਕਲੱਸਟਰ ਬਣਾ ਕੇ ਖੇਤੀ ਅਤੇ ਉਨ੍ਹਾਂ ਦੀ ਵੰਡ ਲਈ ਸਪਲਾਈ ਚੇਨ ਬਣਾਉਣ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਬਾਰੇ ਮੀਟਿੰਗ ਹੋਈ ਹੈ। ਇਸ ਦੀ ਵਿਵਸਥਾ ਇਸ ਵਾਰ ਦੇ ਕੇਂਦਰੀ ਬਜਟ ਵਿੱਚ ਕੀਤੀ ਗਈ ਸੀ। 2024-25 ਤੋਂ ਸ਼ੁਰੂ ਹੋਣ ਵਾਲੀ ਇਹ ਸਕੀਮ 2028 ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ।
ਇਹ ਵੀ ਪੜ੍ਹੋ : ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)
ਇਨ੍ਹਾਂ ਪ੍ਰਮੁੱਖ ਸ਼ਹਿਰਾਂ ਤੋਂ ਸ਼ੁਰੂ ਹੋਵੇਗੀ ਇਹ ਯੋਜਨਾ
ਯੋਜਨਾ ਦੇ ਪਹਿਲੇ ਪੜਾਅ ਦੇ ਤਹਿਤ, ਇਹ ਦਿੱਲੀ, ਨੋਇਡਾ, ਗੁਰੂਗ੍ਰਾਮ, ਪੁਣੇ, ਮੁੰਬਈ, ਹੈਦਰਾਬਾਦ, ਕੋਲਕਾਤਾ ਅਤੇ ਬੰਗਲੌਰ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਦੇ ਲਈ ਢਾਈ ਤੋਂ ਤਿੰਨ ਹਜ਼ਾਰ ਕਿਸਾਨਾਂ ਨੂੰ ਜੋੜ ਕੇ ਕਲੱਸਟਰ ਬਣਾਉਣ ਦੀ ਯੋਜਨਾ ਹੈ। ਇਹ 50 ਕਿਲੋਮੀਟਰ ਦੇ ਘੇਰੇ ਵਿੱਚ ਫੈਲੇਗਾ। ਇਸ ਵਿੱਚ ਕਾਸ਼ਤ ਦੇ ਨਾਲ-ਨਾਲ ਸਟੋਰੇਜ ਵੀ ਸ਼ਾਮਲ ਹੈ, ਤਾਂ ਜੋ ਵਾਜਬ ਕੀਮਤਾਂ 'ਤੇ ਖਪਤਕਾਰਾਂ ਲਈ ਉਨ੍ਹਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ : ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ
ਸਰਕਾਰ ਪੰਜ ਸਾਲਾਂ ਵਿੱਚ ਵੱਡੇ ਪੈਮਾਨੇ 'ਤੇ ਮਹੱਤਵਪੂਰਨ ਨਿਵੇਸ਼ ਦੇ ਨਾਲ ਪੂਰੇ ਦੇਸ਼ ਵਿੱਚ ਪੜਾਅਵਾਰ ਢੰਗ ਨਾਲ ਇਸ ਯੋਜਨਾ ਨੂੰ ਪੂਰਾ ਕਰੇਗੀ। ਪਬਲਿਕ ਪ੍ਰਾਈਵੇਟ ਕਮਿਊਨਿਟੀ ਪਾਰਟਨਰਸ਼ਿਪ (ਪੀਪੀਸੀਪੀ) ਵਿਧੀ ਦੇ ਤਹਿਤ ਇਨ੍ਹਾਂ ਕਲੱਸਟਰਾਂ ਨੂੰ ਵਿਕਸਤ ਕਰਨ ਲਈ ਨਿਵੇਸ਼ ਕੀਤਾ ਜਾਵੇਗਾ
ਸਕੀਮ ਤਹਿਤ ਵਿੱਤੀ ਸਬਸਿਡੀ ਵੀ ਦਿੱਤੀ ਜਾਵੇਗੀ। ਪੂੰਜੀ ਸਬਸਿਡੀ ਕਿਸਾਨਾਂ ਅਤੇ ਗੈਰ-ਕਿਸਾਨਾਂ ਦੋਵਾਂ ਲਈ ਹੈ ਜੋ ਇਸ ਕੰਮ ਵਿੱਚ ਲੱਗੇ ਹੋਏ ਹਨ। ਕਿਸਾਨਾਂ ਲਈ ਇਹ ਸਬਸਿਡੀ ਪੋਲੀਹਾਊਸ, ਨੈੱਟ ਹਾਊਸ, ਹਾਈਡ੍ਰੋਨਿਕਸ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਹੋਵੇਗੀ।
ਇਹ ਵੀ ਪੜ੍ਹੋ : ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੀ ਨਿਵੇਸ਼ਕਾਂ ਨੂੰ ਪਸੰਦ ਨਹੀਂ ਆ ਰਿਹਾ ਚੀਨ ਦਾ ਕਾਰੋਬਾਰੀ ਮਾਹੌਲ, ਭਾਰਤ ਆਉਣਗੀਆਂ 15 ਕੰਪਨੀਆਂ
NEXT STORY