ਨਵੀਂ ਦਿੱਲੀ- ਕੇਂਦਰੀ ਮੰਤਰੀ ਮੰਡਲ ਬੁੱਧਵਾਰ ਨੂੰ ਦੂਰਸੰਚਾਰ ਖੇਤਰ ਲਈ ਰਾਹਤ ਪੈਕੇਜ 'ਤੇ ਵਿਚਾਰ ਕਰ ਸਕਦਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਸੂਤਰਾਂ ਨੇ ਦੱਸਿਆ ਕਿ ਖੇਤਰ ਲਈ ਪੈਕੇਜ ਤਹਿਤ ਦੂਰਸੰਚਾਰ ਕੰਪਨੀਆਂ ਦੇ ਸਪੈਕਟ੍ਰਮ ਭੁਗਤਾਨ 'ਤੇ ਕੁਝ ਸਮੇਂ ਲਈ ਰੋਕ ਲਾਈ ਜਾ ਸਕਦੀ ਹੈ।
ਇਸ ਕਦਮ ਨਾਲ ਵੋਡਾਫੋਨ ਆਈਡੀਆ ਵਰਗੇ ਦੂਰਸੰਚਾਰ ਕੰਪਨੀਆਂ ਨੂੰ ਬਹੁਤ ਰਾਹਤ ਮਿਲੇਗੀ, ਜਿਨ੍ਹਾਂ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਪਿਛਲੇ ਕਾਨੂੰਨੀ ਬਕਾਏ ਹਨ।
ਸੂਤਰਾਂ ਨੇ ਕਿਹਾ ਕਿ ਵਿਚਾਰ ਕੀਤੇ ਜਾ ਰਹੇ ਰਾਹਤ ਪੈਕੇਜ ਤਹਿਤ ਟੈਲੀਕਾਮਸ ਨੂੰ ਚਾਰ ਸਾਲ ਦੀ ਰੋਕ ਦੀ ਮਿਆਦ ਦੌਰਾਨ ਸਪੈਕਟ੍ਰਮ ਬਕਾਇਆ 'ਤੇ ਵਿਆਜ ਨੂੰ ਸਰਕਾਰ ਦੀ ਇਕੁਇਟੀ ਵਿਚ ਬਦਲਣ ਦਾ ਬਦਲ ਮਿਲੇਗਾ। ਸੰਕਟ ਵਿਚ ਫਸੀ ਵੋਡਾਫੋਨ- ਆਈਡੀਆ ਲਿ. ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਚਾਰ ਅਗਸਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਤਕਰੀਬਨ ਛੇ ਹਫ਼ਤਿਆਂ ਪਿੱਛੋਂ ਰਾਹਤ ਪੈਕੇਜ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਕ ਸੂਤਰ ਨੇ ਕਿਹਾ ਕਿ ਰਾਹਤ ਪੈਕੇਜ ਇਸ ਖੇਤਰ ਲਈ ਸੁਧਾਰਾਂ ਨੂੰ ਉਲੀਕਿਆ ਜਾਵੇਗਾ। ਇਸ ਵਿਚ ਸਪੈਕਟ੍ਰਮ ਭੁਗਤਾਨ 'ਤੇ ਰੋਕ, ਏ. ਜੀ. ਆਰ. ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਨਾ ਅਤੇ ਸਪੈਕਟ੍ਰਮ ਯੂਜ਼ ਡਿਊਟੀ ਵਿਚ ਕਟੌਤੀ ਸ਼ਾਮਲ ਹੋ ਸਕਦੀ ਹੈ।
ਕੱਲ੍ਹ 2 ਘੰਟੇ ਲਈ ਬੰਦ ਰਹਿਣਗੀਆਂ SBI ਦੀਆਂ ਇਹ ਸੇਵਾਵਾਂ, ਬੈਂਕ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
NEXT STORY