ਨਵੀਂ ਦਿੱਲੀ — ਪਿਆਜ਼ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਨਾਲ ਆਉਣ ਵਾਲੇ ਦਿਨਾਂ 'ਚ ਪਿਆਜ਼ ਦੀਆਂ ਕੀਮਤਾਂ ਵਿਚ ਕਮੀ ਆ ਸਕਦੀ ਹੈ। ਅਸਲ 'ਚ ਦੇਸ਼ ਦੇ ਕਈ ਸ਼ਹਿਰਾਂ ਵਿਚ ਪਿਆਜ਼ ਦੀਆਂ ਕੀਮਤਾਂ 120 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪਾਰ ਪਹੁੰਚ ਗਈਆਂ ਹਨ। ਖਬਰਾਂ ਅਨੁਸਾਰ ਸਰਕਾਰ ਕੀਮਤਾਂ ਨੂੰ ਘੱਟ ਕਰਨ ਲਈ MMTC ਨੂੰ 300 ਕਰੋੜ ਰੁਪਏ ਦੇਣ ਜਾ ਰਹੀ ਹੈ। ਇਸ ਪੈਸੇ ਨਾਲ ਸਰਕਾਰੀ ਕੰਪਨੀਆਂ ਵਿਦੇਸ਼ਾਂ ਤੋਂ ਪਿਆਜ਼ ਦੀ ਖਰੀਦ ਕਰਨਗੀਆਂ।
ਆਮ ਲੋਕਾਂ 'ਤੇ ਵਧ ਰਿਹਾ ਮਹਿੰਗਾਈ ਦਾ ਬੋਝ
ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬਹੁਤ ਜਲਦੀ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਹੋਵੇਗੀ। ਇਸ ਤੋਂ ਪਹਿਲਾਂ ਵੀ ਇਕ ਵਾਰ ਬੈਠਕ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਦੇਸ਼ 'ਚ 50 ਫੀਸਦੀ ਤੋਂ ਜ਼ਿਆਦਾ ਤੱਕ ਦੀ ਪਿਆਜ਼ ਦੀ ਫਸਲ ਬਰਬਾਦ ਹੋ ਚੁੱਕੀ ਹੈ। ਇਸ ਕਾਰਨ ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਰੈਸਟੋਰੈਂਟ ਦੇ ਮਾਲਿਕਾਂ ਅਤੇ ਖਾਣ-ਪੀਣ ਦਾ ਕੰਮ ਕਰਨ ਵਾਲੇ ਸੈਕਟਰ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੇਸ਼ਾਨ ਹੋ ਕੇ ਵਧਦੀਆਂ ਦੀਆਂ ਕੀਮਤਾਂ ਦਾ ਬੋਝ ਗਾਹਕਾਂ 'ਤੇ ਪਾ ਰਹੇ ਹਨ।
ਵਿਦੇਸ਼ਾਂ ਤੋਂ ਆਵੇਗਾ ਪਿਆਜ਼
ਸਰਕਾਰ ਮਿਸਰ, ਤੁਰਕੀ, ਹਾਲੈਂਡ ਅਤੇ ਦੂਜੇ ਦੇਸ਼ਾਂ ਤੋਂ ਪਿਆਜ਼ ਮੰਗਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰੀ ਕੰਪਨੀ ਐਮਐਮਟੀਸੀ ਨੇ ਮਿਸਰ ਤੋਂ ਪਿਆਜ਼ ਖਰੀਦਣ ਲਈ ਸਮਝੌਤਾ ਕੀਤਾ ਹੈ। ਮਿਸਰ ਤੋਂ 6090 ਟਨ ਪਿਆਜ਼ ਦੀ ਖੇਪ ਅਗਲੇ ਮਹੀਨੇ ਦੇਸ਼ 'ਚ ਆਉਣ ਵਾਲੀ ਹੈ। ਇਸ ਤੋਂ ਇਲਾਵਾ ਕਾਰੋਬਾਰੀਆਂ ਨੇ ਅਫਗਾਨੀਸਤਾਨ ਤੋਂ ਵੀ ਪਿਆਜ਼ ਮੰਗਵਾਇਆ ਹੈ। ਇਸ ਦੇ ਬਾਵਜੂਦ ਪਿਆਜ਼ ਦੀਆਂ ਕੀਮਤਾਂ 'ਤੇ ਕਾਬੂ ਪਾਉਣ 'ਚ ਸਰਕਾਰ ਅਸਫਲ ਸਾਬਤ ਹੋਈ ਹੈ।
ਪਾਣੀ ਵੇਚਣ ਦੇ ਨਾਂ 'ਤੇ ਹੋ ਰਹੀ ਲੁੱਟ, ਟ੍ਰੇਨ 'ਚ ਯਾਤਰੀਆਂ ਕੋਲੋਂ ਵਸੂਲੇ ਜਾ ਰਹੇ ਜ਼ਿਆਦਾ ਪੈਸੇ
NEXT STORY