ਨਵੀਂ ਦਿੱਲੀ — ਸ਼ਤਾਬਦੀ ਐਕਸਪ੍ਰੈੱਸ 'ਚ ਪਾਣੀ ਵੇਚਣ ਦੇ ਨਾਂ 'ਤੇ ਯਾਤਰੀਆਂ ਨੂੰ ਲੁੱਟਿਆ ਜਾ ਰਿਹਾ ਹੈ। ਪਾਣੀ ਦੀ ਅੱਧਾ ਲੀਟਰ ਬੋਤਲ ਦੇਣ ਦੇ ਬਾਅਦ ਯਾਤਰੀਆਂ ਨੂੰ ਵੱਖ ਤੋਂ ਇਕ ਲੀਟਰ ਪਾਣੀ ਦੀ ਬੋਤਲ ਖਰੀਦਣੀ ਪੈ ਰਹੀ ਹੈ ਜਿਹੜੀ ਕਿ ਤੈਅ ਕੀਮਤ ਤੋਂ ਪੰਜ ਰੁਪਏ ਮਹਿੰਗੀ ਮਿਲ ਰਹੀ ਹੈ। ਇਸ ਤਰੀਕੇ ਨਾਲ ਰੇਲਵੇ ਦੀ ਆਮਦਨ ਤਾਂ ਵਧੀ ਹੈ ਪਰ ਯਾਤਰੀਆਂ ਨੂੰ ਇਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਿਕਾਇਤ ਕਰਨ ਦੇ ਬਾਵਜੂਦ ਰੇਲਵੇ ਬੋਰਡ ਦੇ ਅਧਿਕਾਰੀ ਚੁੱਪ ਹਨ।
ਮਿਲ ਰਿਹਾ ਦੂਜੇ ਹਲਕੇ ਬ੍ਰਾਂਡ ਦਾ ਪਾਣੀ
ਰੇਲਵੇ ਦਾ ਆਦੇਸ਼ ਹੈ ਕਿ ਸ਼ਾਤਬਦੀ ਐਕਸਪ੍ਰੈੱਸ 'ਚ ਸਿਰਫ 'ਰੇਲ ਨੀਰ' ਬ੍ਰਾਂਡ ਦਾ ਪਾਣੀ ਹੀ ਵੇਚਿਆ ਜਾਵੇਗਾ। ਇਸ ਨਿਯਮ ਦਾ ਪਾਲਣ ਵੀ ਨਹੀਂ ਕੀਤਾ ਜਾ ਰਿਹਾ। ਰੇਲ ਨੀਰ ਤੋਂ ਇਲਾਵਾ ਹੋਰ ਲੋਕਲ ਕੰਪਨੀਆਂ ਦਾ ਪਾਣੀ ਵੇਚਿਆ ਜਾ ਰਿਹਾ ਹੈ। ਅੱਧਾ ਲੀਟਰ ਪਾਣੀ ਦੀ ਬੋਤਲ ਖਤਮ ਹੋ ਜਾਣ ਦੇ ਬਾਅਦ ਇਕ ਲੀਟਰ ਪਾਣੀ ਦੀ ਬੋਤਲ ਮਜਬੂਰੀ ਵਿਚ ਹੀ ਖਰੀਦਣੀ ਪੈਂਦੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਪਾਣੀ ਦੇ ਪੂਰੇ ਪੈਸੇ ਲੈ ਕੇ ਅੱਧਾ ਲੀਟਰ ਪਾਣੀ ਦੀ ਬੋਤਲ ਦਿੱਤੀ ਜਾ ਰਹੀ ਹੈ। ਵਾਧੂ ਪਾਣੀ ਦੀ ਬੋਤਲ ਮੰਗਣ 'ਤੇ ਰੇਲ ਨੀਰ ਨਹੀਂ ਮਿਲਦਾ। ਇਸਦੇ ਬਦਲੇ ਲੋਕਲ ਬ੍ਰਾਂਡ ਦੀ ਪਾਣੀ ਦੀ ਬੋਤਲ ਦਿੱਤੀ ਜਾਂਦੀ ਹੈ। 20 ਰੁਪਏ ਦੀ ਇਸ ਬੋਤਲ ਵਿਚ ਪਾਣੀ ਦੀ ਗੁਣਵੱਤਾ ਕਿਵੇਂ ਦੀ ਹੋਵੇਗੀ ਇਹ ਤਾਂ ਬਣਾਉਣ ਵਾਲੇ ਹੀ ਜਾਣਦੇ ਹਨ।
20 ਰੁਪਏ 'ਚ ਮਿਲ ਰਹੀ ਹੈ 15 ਰੁਪਏ ਵਾਲੀ ਬੋਤਲ
ਸ਼ਤਾਬਦੀ ਐਕਸਪ੍ਰੈੱਸ 'ਚ ਯਾਤਰੀਆਂ ਨੂੰ ਕੈਟਰਿੰਗ ਸਟਾਫ 15 ਰੁਪਏ ਲੀਟਰ ਵਾਲੀ ਬੋਤਲ ਨੂੰ 20 ਰੁਪਏ ਵਿਚ ਵੇਚ ਰਿਹਾ ਹੈ। ਰੋਜ਼ਾਨਾ ਇਕ ਪਾਸੇ ਰੇਲਵੇ 600 ਬੋਤਲਾਂ ਵੇਚ ਰਿਹਾ ਹੈ। ਅਜਿਹੇ 'ਚ ਰੇਲਵੇ ਨੂੰ ਕਮਾਈ ਤਾਂ ਹੋ ਰਹੀ ਹੈ ਪਰ ਯਾਤਰੀਆਂ ਦੀ ਜੇਬ 'ਚ ਡਾਕਾ ਮਾਰਿਆ ਜਾ ਰਿਹਾ ਹੈ।
ਟ੍ਰੇਨ 'ਚ ਮਿਲੇਗੀ ਅੱਧਾ ਲੀਟਰ ਪਾਣੀ ਦੀ ਬੋਤਲ
ਜ਼ਿਕਰਯੋਗ ਹੈ ਕਿ ਸ਼ਤਾਬਦੀ ਐਕਸਪ੍ਰੈੱਸ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਘੱਟ ਪਾਣੀ ਪੀ ਕੇ ਸਫਰ ਕਰਨਾ ਹੋਵੇਗਾ। ਰੇਲਵੇ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਸਾਰੀਆਂ ਸਵਰਣ ਸ਼ਾਤਬਦੀ ਅਤੇ ਸ਼ਤਾਬਦੀ ਟ੍ਰੇਨਾਂ 'ਚ ਹਰੇਕ ਯਾਤਰੀ ਨੂੰ ਸਿਰਫ ਅੱਧਾ ਲੀਟਰ ਪਾਣੀ ਦੀ ਬੋਟਲ ਹੀ ਮਿਲੇਗੀ। ਹਾਲਾਂਕਿ ਇਹ ਨਿਯਮ ਸਿਰਫ ਉਨ੍ਹਾਂ ਟ੍ਰੇਨਾਂ ਵਿਚ ਲਾਗੂ ਹੋਵੇਗਾ, ਜਿਨ੍ਹਾਂ ਦੀ ਯਾਤਰਾ ਮਿਆਦ ਪੰਜ ਘੰਟੇ ਦੀ ਹੈ। ਰੇਲਵੇ ਨੇ ਕਿਹਾ ਹੈ ਕਿ ਪਾਣੀ ਦੀ ਬਰਬਾਦੀ ਰੋਕਣ ਲਈ ਇਹ ਫੈਸਲਾ ਕੀਤਾ ਗਿਆ ਹੈ। ਫਿਲਹਾਲ ਇਸ ਨੂੰ 30 ਅਕਤੂਬਰ ਤੋਂ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ਹੈ।
ਨਦੀਆਂ ਨੂੰ ਸਾਫ ਰੱਖਣਾ ਪਹਿਲੀ ਤਰਜੀਹ : ਡਾ. ਬਾਲਦੀ
NEXT STORY