ਨਵੀਂ ਦਿੱਲੀ— ਕਿਸਾਨਾਂ ਨੂੰ ਆਉਣ ਵਾਲੇ ਫ਼ਸਲ ਮੌਸਮ ਦੌਰਾਨ ਖ਼ਾਦਾਂ ਦੀ ਥੋੜ੍ਹ ਨਹੀਂ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨਾਂ ਨੂੰ ਲੋੜੀਂਦੀ ਮਾਤਰਾਂ 'ਚ ਸਬਸਿਡੀ ਦਰਾਂ 'ਤੇ ਖ਼ਾਦਾਂ ਉਪਲਬਧ ਕਰਾਉਣ ਲਈ 65 ਹਜ਼ਾਰ ਕਰੋੜ ਰੁਪਏ ਦੇ ਖਾਦ ਸਬਸਿਡੀ ਫੰਡ ਦੀ ਘੋਸ਼ਣਾ ਕੀਤੀ ਹੈ।
ਵਿੱਤ ਮੰਤਰੀ ਨੇ ਵੀਰਵਾਰ ਨੂੰ 'ਆਤਮਨਿਰਭਰ' ਪੈਕੇਜ 3.0 ਤਹਿਤ ਕਈ ਖੇਤਰਾਂ ਲਈ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ, ਜਿਸ 'ਚ ਇਹ ਵੀ ਸ਼ਾਮਲ ਸੀ। ਸਰਕਾਰ ਦੇ ਇਸ ਕਦਮ ਨਾਲ ਖ਼ਾਦਾਂ ਦੀ ਸਪਲਾਈ 'ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ- ਕੈਨੇਡਾ 'ਚ ਕਈ ਪੰਜਾਬੀਆਂ ਨੂੰ ਇਸ ਸਾਲ ਰਹਿਣਾ ਪੈ ਸਕਦਾ ਹੈ ਬੇਰੁਜ਼ਗਾਰ
ਵਿੱਤ ਮੰਤਰਾਲਾ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਖ਼ਾਦਾਂ ਦੀ ਵਰਤੋਂ 'ਚ 17.8 ਫੀਸਦੀ ਦੀ ਤੇਜ਼ੀ ਦਰਜ ਹੋਈ ਹੈ। ਮੰਤਰਾਲਾ ਨੇ ਕਿਹਾ ਕਿ 65 ਹਜ਼ਾਰ ਕਰੋੜ ਰੁਪਏ ਦੇ ਫੰਡ ਨਾਲ ਸਬਸਿਡੀ ਦਰਾਂ 'ਤੇ ਖ਼ਾਦਾਂ ਦੀ ਸਪਲਾਈ ਵਧੇਗੀ, ਜਿਸ ਨਾਲ 14 ਕਰੋੜ ਕਿਸਾਨਾਂ ਨੂੰ ਮਦਦ ਮਿਲੇਗੀ।
ਪ੍ਰੈੱਸ ਬ੍ਰੀਫਿੰਗ 'ਚ ਅੱਗੇ ਦੱਸਿਆ ਗਿਆ ਕਿ 2020-21 'ਚ ਖ਼ਾਦਾਂ ਦੀ ਖ਼ਪਤ ਵੱਧ ਕੇ 673 ਲੱਖ ਮੀਟਰਕ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਯੋਜਨਾ ਲਈ 10,000 ਕਰੋੜ ਰੁਪਏ ਦੀ ਹੋਰ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਗ੍ਰਾਮੀਣ ਅਰਥਵਿਵਸਥਾ ਨੂੰ ਰਫ਼ਤਾਰ ਮਿਲੇਗੀ।
ਦੁਬਈ ਵਿਚ ਪੂਰੇ ਪਰਿਵਾਰ ਨਾਲ ਮਨਾਓ ਇਸ ਵਾਰ ਦੀ ਦੀਵਾਲੀ, ਜਾਣੋ ਇਸ ਯੋਜਨਾ ਬਾਰੇ
NEXT STORY