ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਕਰਜ਼ੇ ’ਚ ਡੁੱਬੀ ਵੋਡਾਫੋਨ-ਆਈਡੀਆ ਦੇ 16,133 ਕਰੋੜ ਰੁਪਏ ਤੋਂ ਵੱਧ ਦੇ ਵਿਆਜ ਬਕਾਏ ਨੂੰ ਇਕਵਿਟੀ ’ਚ ਬਦਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੂੰ 10 ਰੁਪਏ ਦੇ ਜਾਰੀ ਮੁੱਲ ਵਾਲੇ ਇਕਵਿਟੀ ਸ਼ੇਅਰ ਇਸੇ ਕੀਮਤ ’ਤੇ ਜਾਰੀ ਕੀਤੇ ਜਾਣਗੇ। ਵੋਡਾਫੋਨ-ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸੰਚਾਰ ਮੰਤਰਾਲਾ ਨੇ ਅੱਜ ਯਾਨੀ 3 ਫਰਵਰੀ 2023 ਨੂੰ ਇਕ ਆਦੇਸ਼ ਪਾਸ ਕਰ ਕੇ ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਉਹ ਸਪੈਕਟ੍ਰਮ ਨੀਲਾਮੀ ਦੀਆਂ ਕਿਸ਼ਤਾਂ ਨੂੰ ਟਾਲਣ ਨਾਲ ਸਬੰਧਤ ਵਿਆਜ ਅਤੇ ਏ. ਜੀ. ਆਰ. ਬਕਾਏ ਨੂੰ ਇਕਵਿਟੀ ਸ਼ੇਅਰਾਂ ’ਚ ਬਦਲੇ, ਜਿਸ ਨੂੰ ਭਾਰਤ ਸਰਕਾਰ ਨੂੰ ਜਾਰੀ ਕੀਤਾ ਜਾਏਗਾ।
ਕੰਪਨੀ ਨੂੰ ਇਹ ਰਾਹਤ ਸਤੰਬਰ 2021 ਵਿਚ ਸਰਕਾਰ ਵਲੋਂ ਐਲਾਨੇ ਸੁਧਾਰ ਪੈਕੇਜ ਦੇ ਤਹਿਤ ਮਿਲੀ ਹੈ। ਕੰਪਨੀ ਨੇ ਦੱਸਿਆ ਕਿ ਇਕਵਿਟੀ ਸ਼ੇਅਰਾਂ ’ਚ ਬਦਲਣ ਵਾਲੀ ਕੁੱਲ ਰਾਸ਼ੀ 16,133,18,48,990 ਰੁਪਏ ਹੈ। ਕੰਪਨੀ ਨੂੰ 10 ਰੁਪਏ ਜਾਰੀ ਮੁੱਲ ਦੇ 16,13,31,84,899 ਇਕਵਿਟੀ ਸ਼ੇਅਰ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਨ੍ਹਾਂ ਦਾ ਜਾਰੀ ਮੁੱਲ ਵੀ 10 ਰੁਪਏ ਹੈ। ਵੀ. ਆਈ. ਐੱਲ. ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਬਕਾਏ ਨੂੰ ਇਕਵਿਟੀ ’ਚ ਬਦਲਣ ਨਾਲ ਸਰਕਾਰ ਨੂੰ ਕੰਪਨੀ ’ਚ ਕਰੀਬ 5 ਫੀਸਦੀ ਹਿੱਸੇਦਾਰੀ ਮਿਲ ਜਾਏਗੀ।
Paytm ਨੇ ਕੀਤੀ ਮੁਨਾਫੇ ਦੀ ਘੋਸ਼ਣਾ, CEO ਵਿਜੇ ਸ਼ੇਖਰ ਸ਼ਰਮਾ ਨੇ ਆਖ਼ੀ ਇਹ ਗੱਲ
NEXT STORY