ਨਵੀਂ ਦਿੱਲੀ— LED ਟੀ. ਵੀ. ਖਰੀਦਣਾ ਜਲਦ ਹੀ ਸਸਤਾ ਹੋਣ ਜਾ ਰਿਹਾ ਹੈ। ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਓਪਨ ਸੈੱਲ ਐੱਲ. ਈ. ਡੀ. ਟੀ. ਵੀ. ਪੈਨਲ 'ਤੇ ਇੰਪਰੋਟ ਡਿਊਟੀ 5 ਫੀਸਦੀ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਹੈ, ਜੋ LED ਟੀ. ਵੀ. ਨਿਰਮਾਣ ਲਈ ਸਭ ਤੋਂ ਮਹੱਤਵਪੂਰਨ ਪੁਰਜ਼ਾ ਹੈ ਅਤੇ ਟੀ. ਵੀ. ਦੀ ਕੁੱਲ ਲਾਗਤ 'ਚ ਇਸ ਦੀ ਹਿੱਸੇਦਾਰੀ 65-70 ਫੀਸਦੀ ਹੁੰਦੀ ਹੈ।
ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ LCD ਤੇ LED ਟੀ. ਵੀ. ਨਿਰਮਾਣ ਲਈ ਇਸਤੇਮਾਲ ਕੀਤੇ ਜਾਂਦੇ 'ਓਪਨ ਸੈੱਲ' 'ਤੇ ਇੰਪੋਰਟ ਡਿਊਟੀ ਜ਼ੀਰੋ ਕਰ ਦਿੱਤੀ ਹੈ। ਸਰਕਾਰ ਦੇ ਇਸ ਕਦਮ ਦਾ ਇੰਡਸਟਰੀ ਨੇ ਸਵਾਗਤ ਕੀਤਾ ਹੈ ਤੇ ਇਸ ਨਾਲ ਭਾਰਤ 'ਚ ਟੀ. ਵੀ. ਨਿਰਮਾਣ ਨੂੰ ਉਤਸ਼ਾਹ ਮਿਲੇਗਾ। ਸਰਕਾਰ ਨੇ ਫਰਵਰੀ 2018 ਦੇ ਬਜਟ 'ਚ ਓਪਨ ਸੈੱਲ ਪੈਨਲ 'ਤੇ 10 ਫੀਸਦੀ ਇੰਪੋਰਟ ਡਿਊਟੀ ਲਗਾਈ ਸੀ, ਫਿਰ ਮਾਰਚ 'ਚ ਇਸ ਨੂੰ ਘਟਾ ਕੇ 5 ਫੀਸਦੀ ਕਰ ਦਿੱਤਾ ਸੀ, ਜੋ ਹੁਣ ਜ਼ੀਰੋ ਕਰ ਦਿੱਤੀ ਗਈ ਹੈ।
ਉੱਥੇ ਹੀ, ਤਿਉਹਾਰੀ ਸੀਜ਼ਨ 'ਚ ਮੰਗ ਨੂੰ ਵਧਾਉਣ ਲਈ ਇਲੈਕਟ੍ਰਾਨਿਕਸ ਤੇ ਆਈ. ਟੀ. ਮੰਤਰਾਲਾ ਅਤੇ ਇਨਟਰਨਲ ਟਰੇਡ ਦੇ ਵਿਭਾਗ ਨੇ ਵੀ ਵੱਡੀ ਸਕ੍ਰੀਨ ਯਾਨੀ 32 ਇੰਚ ਤੋਂ ਉੱਪਰ ਵਾਲੇ ਟੀ. ਵੀਜ਼. ਲਈ ਜੀ. ਐੱਸ. ਟੀ. 28 ਤੋਂ ਘਟਾ ਕੇ 18 ਫੀਸਦੀ ਕਰਨ ਦੀ ਸਿਫਾਰਸ਼ ਕੀਤੀ ਹੋਈ ਹੈ। ਇੰਡਸਟਰੀ ਹੁਣ ਇਸ ਸ਼ੁੱਕਰਵਾਰ ਨੂੰ ਗੋਆ 'ਚ ਹੋਣ ਜਾ ਰਹੀ ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ ਟੈਕਸ 'ਚ ਕਟੌਤੀ ਦੀ ਉਮੀਦ ਕਰ ਰਹੀ ਹੈ।ਮੌਜੂਦਾ ਸਮੇਂ 32 ਇੰਚ ਤਕ ਦੇ ਟੈਲੀਵਿਜ਼ਨ 'ਤੇ 18 ਫੀਸਦੀ ਜੀ. ਐੱਸ. ਟੀ. ਹੈ ਪਰ ਇਸ ਤੋਂ ਵੱਡੀ ਸਕ੍ਰੀਨ ਵਾਲੇ ਟੀ. ਵੀਜ਼. 'ਤੇ 28 ਫੀਸਦੀ ਹੈ। ਇੰਡਸਟਰੀ ਮੁਤਾਬਕ, 32 ਇੰਚ ਤਕ ਦੇ ਟੀ. ਵੀਜ਼. ਦੀ ਮੰਗ ਘੱਟ ਕੇ 55 ਫੀਸਦੀ ਰਹਿ ਗਈ ਹੈ ਜੋ ਦੋ ਸਾਲ ਪਹਿਲਾਂ 75 ਫੀਸਦੀ ਸੀ ਕਿਉਂਕਿ ਗਾਹਕ ਵੱਡਾ ਟੀ. ਵੀ. ਖਰੀਦਣਾ ਚਾਹੁੰਦੇ ਹਨ।
ਸੈਂਸੈਕਸ 'ਚ 150 ਤੋਂ ਵੱਧ ਅੰਕ ਦਾ ਉਛਾਲ, ਨਿਫਟੀ 10,870 ਤੋਂ ਪਾਰ ਖੁੱਲ੍ਹਾ
NEXT STORY