ਨਵੀਂ ਦਿੱਲੀ (ਭਾਸ਼ਾ) - ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੇ ਸਟਾਰਟ-ਅਪਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਇਹ ਸਟਾਰਟ-ਅਪਸ ਵਿਸ਼ਵ ਲੀਡਰ ਬਣਨ ਦੇ ਸੁਪਨੇ ਨੂੰ ਲੈ ਕੇ ਅੱਗੇ ਵੱਧ ਰਹੇ ਹਨ ਅਤੇ ਸਰਕਾਰ ਪੂਰੀ ਤਾਕਤ ਨਾਲ ਉਨ੍ਹਾਂ ਦੀ ਮਦਦ ਲਈ ਖੜ੍ਹੀ ਹੈ। ਦੇਸ਼ ਦੇ 75 ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤੇਜ਼ੀ ਨਾਲ ਨਵੇਂ ਸਟਾਰਟਅਪਸ ਦਾ ਗਠਨ ਹੋ ਰਿਹਾ ਹੈ।
“ਚਾਹੇ ਇਹ ਸਟਾਰਟ-ਅਪਸ ਲਈ ਟੈਕਸ ਛੋਟ ਦੀ ਗੱਲ ਹੋਵੇ, ਨਿਯਮਾਂ ਨੂੰ ਸਰਲ ਬਣਾਉਣ ਜਾਂ ਅੱਗੇ ਵਧਣ ਵਿੱਚ ਸਹਾਇਤਾ, ਸਰਕਾਰ ਉਨ੍ਹਾਂ ਦੀ ਸਹਾਇਤਾ ਲਈ ਪੂਰੀ ਤਾਕਤ ਨਾਲ ਖੜ੍ਹੀ ਹੈ।” ਉਨ੍ਹਾਂ ਕਿਹਾ ਕਿ ਇਹ ਸਟਾਰਟ-ਅਪਸ ਵੱਡੀ ਸਫਲਤਾ ਨਾਲ ਅੱਗੇ ਵਧ ਰਹੇ ਹਨ। ਕੱਲ੍ਹ ਦੇ ਇਹ ਸਟਾਰਟ-ਅਪਸ ਅੱਜ ਦੇ ਯੂਨੀਕੋਰਨ ਬਣ ਰਹੇ ਹਨ। “ਇਹ ਸਟਾਰਟ-ਅਪਸ ਵਿਸ਼ਵ ਉੱਤੇ ਛਾਅ ਜਾਣ ਦੇ ਸੁਪਨੇ ਨਾਲ ਵਧ ਰਹੇ ਹਨ। ਉਨ੍ਹਾਂ ਨੂੰ ਸਰਬੋਤਮ ਹੋਣਾ ਚਾਹੀਦਾ ਹੈ, ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ, ਰੁਕਣਾ ਨਹੀਂ ਹੈ। "ਯੂਨੀਕਾਰਨ ਸਟਾਰਟਅਪ ਉਹ ਹਨ ਜਿਨ੍ਹਾਂ ਦੀ ਕੀਮਤ ਇੱਕ ਅਰਬ ਡਾਲਰ ਤੋਂ ਵੱਧ ਹੈ।
ਮੋਦੀ ਨੇ ਦੇਸ਼ ਦੇ ਉਦਯੋਗਾਂ ਨੂੰ "ਵਿਸ਼ਵ ਪੱਧਰੀ ਨਿਰਮਾਣ" ਦੇ ਟੀਚੇ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਭਾਰਤੀ ਉਤਪਾਦਾਂ ਨੂੰ ਵਿਸ਼ਵ ਪੱਧਰੀ ਗੁਣਵੱਤਾ ਦੇ ਬਣਾਉਣ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, "ਅਸੀਂ ਜਿਸ ਉਤਪਾਦ ਨੂੰ ਬਾਹਰ ਭੇਜਦੇ ਹਾਂ ਉਹ ਸਿਰਫ ਕਿਸੇ ਇੱਕ ਕੰਪਨੀ ਦਾ ਉਤਪਾਦ ਨਹੀਂ ਹੁੰਦਾ ਬਲਕਿ ਉਹ ਉਤਪਾਦ ਭਾਰਤ ਦੀ ਪਛਾਣ ਹੈ। ਭਾਰਤ ਦੀ ਸਾਖ ਉਸ ਉਤਪਾਦ ਨਾਲ ਜੁੜੀ ਹੁੰਦੀ। ਇਸ ਲਈ ਭਾਰਤ ਵਿੱਚ ਬਣੇ ਉਤਪਾਦ - ਬਿਹਤਰ ਹੋਣੇ ਚਾਹੀਦੇ ਹਨ।
PNB ਕਰਮਚਾਰੀ ਓਲੰਪਿਕ ਤਮਗਾ ਜੇਤੂ ਸ਼ਮਸ਼ੇਰ ਸਿੰਘ ਸਨਮਾਨਿਤ
NEXT STORY