ਨਵੀਂ ਦਿੱਲੀ- ਸਰਕਾਰ ਨੇ ਪੀ. ਪੀ. ਐੱਫ. ਸਣੇ ਹੋਰ ਡਾਕਘਰ ਸਕੀਮਾਂ 'ਤੇ ਆਮ ਲੋਕਾਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਘਟਾਉਣ ਦਾ ਆਦੇਸ਼ ਵਾਪਸ ਲੈ ਲਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਰਕਾਰ ਨੇ ਪੀ. ਪੀ. ਐੱਫ. ਤੇ ਐੱਨ. ਐੱਸ. ਸੀ. ਸਣੇ ਡਾਕਘਰ ਬਚਤ ਸਕੀਮਾਂ 'ਤੇ ਵਿਆਜ ਦਰਾਂ ਵਿਚ 1.1 ਫ਼ੀਸਦੀ ਕਟੌਤੀ ਕਰ ਦਿੱਤੀ ਸੀ, ਜੋ ਅੱਜ ਤੋਂ ਲਾਗੂ ਹੋਣੀਆਂ ਸਨ।
ਵਿੱਤ ਮੰਤਰੀ ਨੇ ਟਵਿੱਟਰ 'ਤੇ ਕਿਹਾ, "ਭਾਰਤ ਸਰਕਾਰ ਦੀਆਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਪਹਿਲੇ ਵਾਲੀਆਂ ਬਣੀਆਂ ਰਹਿਣਗੀਆਂ, ਜੋ 2020-22021 ਦੀ ਆਖਰੀ ਤਿਮਾਹੀ 'ਚ ਸਨ, ਯਾਨੀ ਮਾਰਚ 2021 ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਨਵੇਂ ਜਾਰੀ ਕੀਤੇ ਆਦੇਸ਼ ਵਾਪਸ ਲੈ ਲਏ ਜਾਣਗੇ।''
ਇਹ ਵੀ ਪੜ੍ਹੋ- NRIs ਨੂੰ ਇਸ ਸਾਲ ਡਾਲਰ ਕਰਾ ਸਕਦੈ ਮੋਟੀ ਕਮਾਈ, ਇੰਨੇ ਤੋਂ ਹੋਵੇਗਾ ਪਾਰ
ਕਿੰਨਾ ਮਿਲੇਗਾ ਵਿਆਜ-
ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) 'ਤੇ ਵਿਆਜ ਦਰ ਵਿਚ ਕਟੌਤੀ ਲਾਗੂ ਹੋ ਜਾਂਦੀ ਤਾਂ 6.4 ਫ਼ੀਸਦੀ ਵਿਆਜ ਦਰ ਰਹਿ ਜਾਣੀ ਸੀ ਪਰ ਹੁਣ ਕਿਉਂਕਿ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ, ਇਸ ਲਈ ਹੁਣ ਜੂਨ ਤੱਕ ਪੀ. ਪੀ. ਐੱਫ. 'ਤੇ 7.1 ਫ਼ੀਸਦੀ ਦੀ ਵਿਆਜ ਦਰ ਲਾਗੂ ਰਹੇਗੀ।
ਇਹ ਵੀ ਪੜ੍ਹੋ- SBI, HDFC ਦੇ ਗਾਹਕਾਂ ਲਈ ਵੱਡੀ ਖ਼ਬਰ, ਭਲਕੇ ਹੋ ਸਕਦੀ ਹੈ ਇਹ ਪ੍ਰੇਸ਼ਾਨੀ
ਇਹ ਵੀ ਪੜ੍ਹੋ- ਡਾਕਘਰ 'ਚੋਂ ਇਕ ਵਿੱਤੀ ਸਾਲ 'ਚ ਇੰਨੇ ਪੈਸੇ ਕਢਾਉਣ 'ਤੇ ਹੁਣ ਕੱਟੇਗਾ TDS
ਇਸੇ ਤਰ੍ਹਾਂ ਨੈਸ਼ਨਲ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.) 'ਤੇ ਵਿਆਜ ਦਰ 6.8 ਫ਼ੀਸਦੀ ਮਿਲੇਗਾ, ਜੋ ਪਹਿਲਾਂ ਵੀ ਇਹੀ ਸੀ। ਉੱਥੇ ਹੀ, ਸੁਕੰਨਿਆ ਸਮਰਿਧੀ ਲਈ ਵੀ ਵਿਆਜ ਦਰ 7.6 ਫ਼ੀਸਦੀ, ਸੀਨੀਅਰ ਸਿਟੀਜ਼ਨਸ ਲਈ 7.4 ਫ਼ੀਸਦੀ ਕਾਇਮ ਰਹੇਗੀ। ਡਾਕਘਰ ਦੀ 2 ਤੋਂ 3 ਸਾਲ ਦੀ ਟਾਈਮ ਡਿਪਾਜ਼ਿਟ 'ਤੇ ਵਿਆਜ ਦਰ 5.5 ਫ਼ੀਸਦੀ ਅਤੇ 5 ਸਾਲ ਵਾਲੀ ਟਾਈਮ ਡਿਪਾਜ਼ਿਟ 'ਤੇ ਇਹ 6.7 ਫ਼ੀਸਦੀ ਹੈ। ਕੁੱਲ ਮਿਲਾ ਕੇ ਐੱਫ. ਡੀ. ਤੋਂ ਵੱਧ ਵਿਆਜ ਆਮਦਨ ਹੁਣ ਵੀ ਇਨ੍ਹਾਂ ਸਕੀਮਾਂ 'ਤੇ ਕਮਾਈ ਜਾ ਸਕਦੀ ਹੈ।
ਅੱਜ ਤੋਂ ਲੱਗਣਗੇ ਮਹਿੰਗਾਈ ਦੇ ਝਟਕੇ, ਕਾਰ-ਬਾਈਕ ਤੇ ਦੁੱਧ ਸਮੇਤ ਇਨ੍ਹਾਂ ਚੀਜ਼ਾਂ ਦੀਆਂ ਵਧਣਗੀਆਂ ਕੀਮਤਾਂ
NEXT STORY