ਨਵੀਂ ਦਿੱਲੀ- ਜੇਕਰ ਤੁਹਾਡਾ ਐੱਸ. ਬੀ. ਆਈ., ਐੱਚ. ਡੀ. ਐੱਫ. ਸੀ. ਜਾਂ ਆਈ. ਸੀ. ਆਈ. ਸੀ. ਆਈ. ਬੈਂਕ ਵਿਚ ਖਾਤਾ ਹੈ ਤਾਂ ਭਲਕੇ ਤੋਂ ਤੁਹਾਨੂੰ ਓ. ਟੀ. ਪੀ. ਮਿਲਣ ਵਿਚ ਮੁਸ਼ਕਲ ਆ ਸਕਦੀ ਹੈ। ਦਰਅਸਲ, ਦੂਰਸੰਚਾਰ ਨਿਗਰਾਨ ਅਥਾਰਟੀ (ਟਰਾਈ) ਨੇ ਹਾਲ ਹੀ ਵਿਚ ਉਨ੍ਹਾਂ 40 ਕੰਪਨੀਆਂ ਦੇ ਨਾਂ ਜਾਰੀ ਕੀਤੇ ਸਨ ਜੋ SMS 'ਤੇ ਨਿਯਮਾਂ ਦੀ ਪਾਲਣਾ ਵਿਚ ਹੁਣ ਤੱਕ ਨਾਕਾਮ ਰਹੇ ਹਨ। ਇਨ੍ਹਾਂ ਵਿਚ SBI, HDFC ਅਤੇ ICICI ਵਰਗੇ ਕੁਝ ਬੈਂਕ ਸ਼ਾਮਲ ਹਨ।
ਟਰਾਈ ਨੇ ਲੋਕਾਂ ਨੂੰ ਫਾਲਤੂ ਅਤੇ ਧੋਖਾਧੜੀ ਨਾਲ ਜੁੜੇ ਵਪਾਰਕ SMS ਜਾਣ ਤੋਂ ਰੋਕਣ ਲਈ ਕੁਝ ਨਿਯਮ ਬਣਾਏ ਹਨ। ਇਨ੍ਹਾਂ ਦਾ ਮਕਸਦ ਗਾਹਕਾਂ ਨੂੰ ਸਾਈਬਰ ਕ੍ਰਾਈਮ ਤੋਂ ਬਚਾਉਣਾ ਹੈ।
ਇਹ ਵੀ ਪੜ੍ਹੋ- NRIs ਨੂੰ ਇਸ ਸਾਲ ਡਾਲਰ ਕਰਾ ਸਕਦੈ ਮੋਟੀ ਕਮਾਈ, ਇੰਨੇ ਤੋਂ ਹੋਵੇਗਾ ਪਾਰ
ਇਸ 'ਤੇ ਟਰਾਈ ਨੇ ਕੰਪਨੀਆਂ ਨੂੰ ਇਸ ਮਹੀਨੇ ਦੇ ਆਖ਼ੀਰ ਤੱਕ ਨਿਯਮਾਂ ਵਿਚ ਢਿੱਲ ਦਿੱਤੀ ਸੀ। ਹੁਣ ਤੱਕ ਵੀ ਕਈ ਬੈਂਕ ਇਨ੍ਹਾਂ ਨਿਯਮਾਂ ਨੂੰ ਲਾਗੂ ਨਹੀਂ ਕਰ ਸਕੇ ਹਨ, ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ 1 ਅਪ੍ਰੈਲ ਤੋਂ ਗਾਹਕਾਂ ਨੂੰ ਰਜਿਸਟਰਡ ਮੋਬਾਇਲ ਨੰਬਰ ਜਾਂ ਈ-ਮੇਲ 'ਤੇ ਓ. ਟੀ. ਪੀ. ਮਿਲਣ ਵਿਚ ਮੁਸ਼ਕਲ ਆ ਸਕਦੀ ਹੈ। ਨਿਯਮਾਂ ਤਹਿਤ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਗਾਹਕਾਂ ਨੂੰ ਟਰਾਈ ਵੱਲੋਂ ਨਿਰਧਾਰਤ ਫਾਰਮੈਟ ਵਿਚ ਹੀ ਐੱਸ. ਐੱਮ. ਐੱਸ. ਭੇਜਣ। ਇਨ੍ਹਾਂ ਨਿਯਮਾਂ ਤਹਿਤ ਕੰਪਨੀਆਂ ਨੂੰ ਟੈਲੀਕਾਮ ਆਪੇਰਟਰਾਂ ਨਾਲ ਮੈਸੇਜ ਦਾ ਹੇਡਰ ਅਤੇ ਉਸ ਦਾ ਫਾਰਮੈਟ ਰਜਿਸਟਰਡ ਕਰਨਾ ਹੈ। ਨਾਨ-ਰਜਿਸਟਰਡ ਆਈ. ਡੀ. ਤੋਂ ਮੈਸੇਜ ਦੂਰਸੰਚਾਰ ਸੰਚਾਲਕ ਬਲਾਕ ਕਰ ਦੇਣਗੇ।
ਇਹ ਵੀ ਪੜ੍ਹੋ- ALERT! ਇਨਕਮ ਟੈਕਸ ਨਾਲ ਜੁੜੇ ਇਹ ਨਿਯਮ ਕੱਲ੍ਹ ਤੋਂ ਹੋ ਜਾਣਗੇ ਲਾਗੂ
►ਬੈਂਕਾਂ ਵੱਲੋਂ ਨਿਯਮਾਂ ਵਿਚ ਦੇਰੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ALERT! ਇਨਕਮ ਟੈਕਸ ਨਾਲ ਜੁੜੇ ਇਹ ਨਿਯਮ ਕੱਲ੍ਹ ਤੋਂ ਹੋ ਜਾਣਗੇ ਲਾਗੂ
NEXT STORY