ਨਵੀਂ ਦਿੱਲੀ- ਡਾਕਘਰ ਦੀਆਂ ਸਾਰੀਆਂ ਯੋਜਨਾਵਾਂ ਵਿਚੋਂ ਕੁੱਲ ਨਕਦ ਨਿਕਾਸੀ 20 ਲੱਖ ਰੁਪਏ ਤੋਂ ਜ਼ਿਆਦਾ ਹੋਣ 'ਤੇ ਹੁਣ ਟੀ. ਡੀ. ਐੱਸ. ਕੱਟੇਗਾ। ਡਾਕ ਵਿਭਾਗ ਨੇ ਇਸ ਲਈ ਨਿਯਮ ਜਾਰੀ ਕੀਤੇ ਹਨ। ਇਸ ਵਿਵਸਥਾ ਵਿਚ ਪੀ. ਪੀ. ਐੱਫ. ਵਿਚੋਂ ਪੈਸੇ ਕਢਾਉਣਾ ਵੀ ਸ਼ਾਮਲ ਹੈ।
ਇਨਕਮ ਟੈਕਸ ਐਕਟ, 1961 ਦੀ ਧਾਰਾ 194N ਤਹਿਤ ਜੋੜੀ ਗਈ ਨਵੀਂ ਵਿਵਸਥਾ ਅਨੁਸਾਰ, ਜੇਕਰ ਕਿਸੇ ਨਿਵੇਸ਼ਕ ਨੇ ਪਿਛਲੇ 3 ਮੁਲਾਂਕਣ ਸਾਲਾਂ ਵਿਚ ਰਿਟਰਨ ਦਾਇਰ ਨਹੀਂ ਕੀਤੀ ਹੈ ਤਾਂ ਟੀ. ਡੀ. ਐੱਸ. ਪੈਸੇ ਕਢਾਉਣ ਸਮੇਂ ਕੱਟ ਲਿਆ ਜਾਵੇਗਾ। ਇਹ ਨਵਾਂ ਨਿਯਮ 1 ਜੁਲਾਈ 2020 ਤੋਂ ਲਾਗੂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ- ਵੱਡਾ ਫ਼ੈਸਲਾ! ਰੇਲਗੱਡੀ 'ਚ ਰਾਤ ਸਮੇਂ ਨਹੀਂ ਚਾਰਜ ਹੋਣਗੇ ਮੋਬਾਇਲ, ਲੈਪਟਾਪ
ਇਸ ਨਿਯਮ ਮੁਤਾਬਕ, ਜੇਕਰ ਕੋਈ ਰਿਟਰਨ ਦਾਇਰ ਨਹੀਂ ਕਰਦਾ ਹੈ ਤਾਂ ਇਕ ਵਿੱਤੀ ਸਾਲ ਵਿਚ 20 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ 'ਤੇ 2 ਫ਼ੀਸਦੀ ਦੀ ਦਰ ਨਾਲ ਟੀ. ਡੀ. ਐੱਸ. ਦੀ ਕਟੌਤੀ ਕੀਤੀ ਜਾਵੇਗੀ। 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ 'ਤੇ 5 ਫ਼ੀਸਦੀ ਦੀ ਦਰ ਨਾਲ ਟੀ. ਡੀ. ਐੱਸ. ਦੀ ਕਟੌਤੀ ਹੋਵੇਗੀ। ਉੱਥੇ ਹੀ, ਰਿਟਰਨ ਦਾਇਰ ਕਰਨ ਵਾਲੇ ਇਕ ਵਿੱਤੀ ਸਾਲ ਵਿਚ ਜੇਕਰ 1 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਕਦ ਕਢਾਉਂਦੇ ਹਨ ਤਾਂ ਇਕ ਕਰੋੜ ਰੁਪਏ ਤੋਂ ਉਪਰ ਦੀ ਰਾਸ਼ੀ 'ਤੇ 2 ਫ਼ੀਸਦੀ ਟੀ. ਡੀ. ਐੱਸ. ਕੱਟੇਗਾ।
ਇਹ ਵੀ ਪੜ੍ਹੋ- ਕੋਟਕ, AXIS ਬੈਂਕ ਵੱਲੋਂ FD ਦਰਾਂ ਦਾ ਐਲਾਨ, 1 ਲੱਖ 'ਤੇ ਇੰਨੀ ਹੋਵੇਗੀ ਕਮਾਈ
►ਨਵੀਂ ਵਿਵਸਥਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
Airports 'ਤੇ ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ 'ਤੇ ਮੌਕੇ 'ਤੇ ਹੋਵੇਗਾ ਜੁਰਮਾਨਾ
NEXT STORY