ਨਵੀਂ ਦਿੱਲੀ– ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ. ) ਨੇ 67 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ ਸਰਟੀਫਿਕਟ ਜਮ੍ਹਾ ਕਰਵਾਉਣ ਦੇ ਕਈ ਬਦਲ ਉਪਲਬਧ ਕਰਵਾਏ ਹਨ। ਇਸ ਨਾਲ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਲਾਭ ਦਾ ਫਾਇਦਾ ਲੈਂਦੇ ਰਹਿਣ ’ਚ ਮਦਦ ਮਿਲੇਗੀ।
ਕਿਰਤ ਮੰਤਰਾਲਾ ਨੇ ਕਿਹਾ ਕਿ ਸਾਰੇ ਪੈਨਸ਼ਨਰਾਂ ਨੂੰ ਕਰਮਚਾਰੀ ਪੈਂਸ਼ਨ ਯੋਜਨਾ-1995 (ਈ. ਪੀ. ਐੱਸ.-95) ਤਹਿਤ ਪੈਨਸ਼ਨ ਭੁਗਤਾਨ ਲਈ ਲਾਈਫ ਸਰਟੀਫਿਕੇਟ ਜਾਂ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣਾ ਲਾਜ਼ਮੀ ਹੁੰਦਾ ਹੈ।
ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਕੋਵਿਡ-19 ਦੇ ਮੌਜੂਦਾ ਹਾਲਾਤ ’ਚ ਈ. ਪੀ. ਐੱਸ.-95 ਦੇ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਲਈ ਕਈ ਬਦਲ ਉਪਲਬਧ ਕਰਵਾਏ ਹਨ।
ਇਹ ਸਹੂਲਤ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਕੋਲ ਜਾਂ ਘਰ ਹੀ ਮਿਲੇਗੀ। ਈ. ਪੀ. ਐੱਫ. ਓ. ਦੇ 135 ਖੇਤਰੀ ਦਫਤਰਾਂ ਅਤੇ 117 ਜ਼ਿਲਾ ਦਫਤਰਾਂ ਤੋਂ ਇਲਾਵਾ ਈ. ਪੀ. ਐੱਸ.-95 ਦੇ ਪੈਨਸ਼ਨਰ ਉਨ੍ਹਾਂ ਦੀ ਪੈਨਸ਼ਨ ਦੇਣ ਵਾਲੇ ਬੈਂਕ ਅਤੇ ਨੇੜਲੇ ਡਾਕਘਰ ’ਚ ਵੀ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਾ ਸਕਦੇ ਹਨ।
ਇਸ ਤੋਂ ਇਲਾਵਾ ਡਿਜੀਟਲ ਲਾਈਫ ਸਰਟੀਫਿਕੇਟ ਨੂੰ ਦੇਸ਼ ਭਰ ’ਚ 3.65 ਲੱਖ ਤੋਂ ਵੱਧ ਸਾਂਝ ਸੇਵਾ ਕੇਂਦਰਾਂ (ਸੀ. ਐੱਸ. ਸੀ.) ’ਤੇ ਅਤੇ ਉਮੰਗ ਐਪ ਵੀ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਾ ਸਕਦੇ ਹਨ। ਹਾਲ ਹੀ 'ਚ ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਪੈਨਸ਼ਨਰਾਂ ਲਈ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਦੀ ਸੇਵਾ ਸ਼ੁਰੂ ਕੀਤੀ ਹੈ।
ਮਿਊਚਲ ਫੰਡ ਕੰਪਨੀਆਂ ਨੇ ਅਕਤੂਬਰ ’ਚ 4 ਲੱਖ ਨਿਵੇਸ਼ਕ ਖਾਤੇ ਜੋੜੇ
NEXT STORY