ਮੁੰਬਈ : ਦੇਸ਼ ਦੀਆਂ ਦੋ ਵੱਡੀਆਂ ਏਅਰਲਾਈਨਾਂ ਗੋ ਫਸਟ ਅਤੇ ਇੰਡੀਗੋ ਯਾਤਰੀਆਂ ਲਈ ਪਾਕੇਟ-ਫ੍ਰੈਂਡਲੀ ਫਲਾਈਟ ਟਿਕਟ ਲੈ ਕੇ ਆਈਆਂ ਹਨ। ਇਨ੍ਹਾਂ ਆਫ਼ਰ ਨਾਲ ਤੁਹਾਨੂੰ 1200 ਰੁਪਏ ਤੋਂ ਘੱਟ ਦੀ ਘਰੇਲੂ ਉਡਾਣ ਦੀ ਟਿਕਟ ਅਤੇ ਲਗਭਗ 6100 ਰੁਪਏ ਦੀ ਅੰਤਰਰਾਸ਼ਟਰੀ ਉਡਾਣ ਦੀ ਟਿਕਟ ਮਿਲ ਰਹੀ ਹੈ। ਇਸ ਆਫਰ 'ਚ ਤੁਸੀਂ ਮਾਰਚ ਤੋਂ ਸਤੰਬਰ ਤੱਕ ਟਿਕਟ ਬੁੱਕ ਕਰ ਸਕਦੇ ਹੋ। ਅਜਿਹੇ 'ਚ ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਡਾਨੀ ਸਮੂਹ ਦੀ ਕਿਸ਼ਤੀ 'ਚ ਕਈ ਵਿਦੇਸ਼ੀ ਕੰਪਨੀਆਂ ਵੀ ਸਵਾਰ, ਕੀਤਾ ਹੈ ਅਰਬਾਂ ਡਾਲਰ ਦਾ ਨਿਵੇਸ਼
ਕੀ ਹੈ GoFirst ਦਾ ਆਫਰ
ਭਾਰਤ ਵਿੱਚ ਸਸਤੀ ਹਵਾਈ ਯਾਤਰਾ ਪ੍ਰਦਾਨ ਕਰਨ ਵਾਲੀ ਬਜਟ ਏਅਰਲਾਈਨ ਕੰਪਨੀ GoFirst ਨੇ ਇਸ ਸਾਲ ਦੀਆਂ ਸਭ ਤੋਂ ਸਸਤੀਆਂ ਟਿਕਟਾਂ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇਸ ਨੂੰ #FabFebSale ਆਫਰ ਦਾ ਨਾਂ ਦਿੱਤਾ ਹੈ। ਇਸ ਦੇ ਤਹਿਤ GoFirst ਸਿਰਫ 1,199 ਰੁਪਏ ਤੋਂ ਸ਼ੁਰੂ ਹੋਣ ਵਾਲੀ ਘਰੇਲੂ ਉਡਾਣਾਂ ਦੀ ਪੇਸ਼ਕਸ਼ ਕਰ ਰਿਹਾ ਹੈ, ਜਦੋਂ ਕਿ ਤੁਸੀਂ ਸਿਰਫ 6,139 ਰੁਪਏ ਵਿੱਚ ਅੰਤਰਰਾਸ਼ਟਰੀ ਉਡਾਣਾਂ ਵੀ ਬੁੱਕ ਕਰ ਸਕਦੇ ਹੋ। ਇਸ ਦੇ ਤਹਿਤ ਯਾਤਰੀ 12 ਮਾਰਚ ਤੋਂ 30 ਸਤੰਬਰ 2023 ਤੱਕ ਯਾਤਰਾ ਕਰ ਸਕਦੇ ਹਨ ਪਰ ਇਸ ਦੇ ਲਈ ਤੁਹਾਨੂੰ 24 ਫਰਵਰੀ ਤੱਕ ਟਿਕਟ ਬੁੱਕ ਕਰਵਾਉਣੀ ਹੋਵੇਗੀ।
ਇਹ ਵੀ ਪੜ੍ਹੋ : ਜੀ-20 ਦੀ ਅਹਿਮ ਬੈਠਕ ਤੋਂ ਪਹਿਲਾਂ ਸੀਤਾਰਮਨ ਨੇ ਅਮਰੀਕੀ ਹਮਰੁਤਬਾ ਯੇਲੇਨ ਨਾਲ ਕੀਤੀ ਮੁਲਾਕਾਤ
ਜਾਣੋ ਨਿਯਮ ਅਤੇ ਸ਼ਰਤਾਂ
ਵਿਕਰੀ ਦੀ ਮਿਆਦ ਦੇ ਦੌਰਾਨ ਫਲਾਈਟ ਟਿਕਟਾਂ ਬੁੱਕ ਕਰਨ ਲਈ ਕੁਝ ਨਿਯਮ ਅਤੇ ਸ਼ਰਤਾਂ ਹਨ। ਨੋ-ਸ਼ੋਅ ਹੋਣ ਦੀ ਸੂਰਤ ਵਿੱਚ ਕੋਈ ਰਿਫੰਡ ਨਹੀਂ ਦਿੱਤਾ ਜਾਵੇਗਾ ਅਤੇ ਹੋਰ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਰੱਦ ਕਰਨ ਦੇ ਮਿਆਰੀ ਨਿਯਮ ਅਤੇ ਸ਼ਰਤਾਂ ਲਾਗੂ ਹੋਣਗੀਆਂ। ਸੀਟਾਂ ਦੀ ਬੁਕਿੰਗ ਦੇ ਸਮੇਂ ਉਪਲਬਧਤਾ ਅਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਉਪਲਬਧ ਹਨ।
ਇਹ ਹੈ ਇੰਡੀਗੋ ਦੀ ਪੇਸ਼ਕਸ਼
ਦੂਜੇ ਪਾਸੇ ਇੰਡੀਗੋ ਇਸ ਸਾਲ 13 ਮਾਰਚ ਤੋਂ 13 ਅਕਤੂਬਰ ਤੱਕ ਦੀ ਯਾਤਰਾ ਦੀ ਮਿਆਦ ਲਈ 2,093 ਰੁਪਏ ਤੋਂ ਸ਼ੁਰੂ ਹੋਣ ਵਾਲੀ ਘਰੇਲੂ ਉਡਾਣ ਦੀਆਂ ਟਿਕਟਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਦੇ ਲਈ ਲੋਕ 25 ਫਰਵਰੀ 2023 ਤੱਕ ਰਿਆਇਤੀ ਦਰਾਂ 'ਤੇ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਇੰਪਲਾਈਜ਼ ਯੂਨੀਅਨ ਨੇ ਕਿਰਤ ਮੰਤਰੀ ਨੂੰ ਲਿਖਿਆ ਪੱਤਰ, Wipro ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PM ਮੋਦੀ ਨੇ ਦੇਸ਼ ਦੇ ਖੇਤੀਬਾੜੀ ਬਜਟ ਨੂੰ ਲੈ ਕੇ ਆਖੀਆਂ ਇਹ ਗੱਲਾਂ
NEXT STORY