ਨਵੀਂ ਦਿੱਲੀ—ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਇਕ ਸਾਲ ਦੇ ਅੰਦਰ ਦੇਸ਼ 'ਚ ਹਰਿਤ ਖੇਤਰ ਦਾ ਦਾਇਰਾ 'ਗ੍ਰੀਨ ਕਵਰ' ਇਕ ਫੀਸਦੀ ਵਧ ਗਿਆ ਹੈ। ਨਵਗਠਿਤ ਲੋਕਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਪ੍ਰਸ਼ਨਕਾਲ ਦੌਰਾਨ ਕੌਸ਼ਲ ਕਿਸ਼ੋਰ, ਮੇਨਕਾ ਗਾਂਧੀ ਅਤੇ ਰਾਹੁਲ ਸ਼ੇਵਾਲੇ ਦੇ ਪੂਰਕ ਪ੍ਰਸ਼ਨਾਂ ਦੇ ਉੱਤਰ 'ਚ ਜਾਵਡੇਕਰ ਨੇ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਮੈਂ ਸ਼ੁਰੂਆਤ ਇਕ ਚੰਗੀ ਖਬਰ ਦੇ ਨਾਲ ਕਰਨਾ ਚਾਹੁੰਦਾ ਹਾਂ। ਪਿਛਲੇ ਇਕ ਸਾਲ 'ਚ ਦੇਸ਼ 'ਚ ਗ੍ਰੀਨ ਕਵਰ ਇਕ ਫੀਸਦੀ ਵਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ 10 ਦੇਸ਼ਾਂ 'ਚ ਗ੍ਰੀਨ ਕਵਰ ਵਧਿਆ ਹੈ ਅਤੇ ਉਨ੍ਹਾਂ 'ਚੋਂ ਭਾਰਤ ਇਹ ਹੈ। ਦਰਅਸਲ ਇਕ ਤਾਜ਼ਾ ਰਿਪੋਰਟ ਮੁਤਾਬਕ ਦੇਸ਼ 'ਚ ਗ੍ਰੀਨ ਕਵਰ ਹੁਣ ਵਧ ਕੇ ਭੌਗੋਲਿਕ ਖੇਤਰ ਦਾ 24.39 ਫੀਸਦੀ ਹੋ ਗਿਆ ਹੈ। ਇਕ ਸਵਾਲ ਦੇ ਜਵਾਬ 'ਚ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ 125 ਕਰੋੜ ਦਰੱਖਤ ਲਗਾਏ ਜਾਣਗੇ।
ਮੁਕਾਬਲਾ ਕਮਿਸ਼ਨ ਨੇ ਇੰਡੀਆਬੁਲਸ, ਲਕਸ਼ਮੀ ਵਿਲਾਸ ਬੈਂਕ ਦੇ ਰਲੇਵੇਂ ਨੂੰ ਦਿੱਤੀ ਹਰੀ ਝੰਡੀ
NEXT STORY