ਨਵੀਂ ਦਿੱਲੀ (ਯੂ. ਐੱਨ. ਆਈ.) – ਮਨਾਲੀ ਘੁੰਮਣ ਜਾਣ ਵਾਲੇ ਲੋਕਾਂ ਲਈ ਇਕ ਚੰਗੀ ਖਬਰ ਹੈ। ਹੁਣ ਕੁੱਲੂ-ਮਨਾਲੀ ਰਾਸ਼ਟਰੀ ਉੱਚ ਮਾਰਗ ’ਤੇ ਰਾਂਗੜੀ ’ਚ ਸਥਾਪਿਤ ਗ੍ਰੀਨ ਟੈਕਸ ਬੈਰੀਅਰ ’ਤੇ ਉਨ੍ਹਾਂ ਨੂੰ ਜਾਮ ਤੋਂ ਛੁਟਕਾਰਾ ਮਿਲੇਗਾ। ਮਨਾਲੀ ਸੈਰ-ਸਪਾਟਾ ਵਿਕਾਸ ਪਰਿਸ਼ਦ ਨਾਲ ਮਿਲ ਕੇ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਫਾਸਟੈਗ ਰਾਹੀਂ ਗ੍ਰੀਨ ਟੈਕਸ ਭੁਗਤਾਨ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਇਸ ਬੈਰੀਅਰ ’ਤੇ ਲੰਮੇ ਜਾਮ ਤੋਂ ਰਾਹਤ ਮਿਲੇਗੀ ਅਤੇ ਵਾਹਨ ਚਾਲਕਾਂ ਅਤੇ ਸੈਲਾਨੀਆਂ ਦਾ ਸਮਾਂ ਵੀ ਬਚੇਗਾ।
ਫਾਸਟੈਗ ਦੀ ਵਰਤੋਂ ਕਰ ਕੇ ਗ੍ਰੀਨ ਟੈਕਸ ਦੇ ਭੁਗਤਾਨ ਦੀ ਸਹੂਲਤ ਸ਼ੁਰੂ ਕਰਨ ਵਾਲਾ ਮਨਾਲੀ ਦੇਸ਼ ਦਾ ਪਹਿਲਾ ਸ਼ਹਿਰ ਹੈ। ਹੁਣ ਤੱਕ ਫਾਸਟੈਗ ਬੈਲੇਂਸ ਦਾ ਇਸਤੇਮਾਲ ਟੋਲ, ਈਂਧਨ ਅਤੇ ਪਾਰਕਿੰਗ ਫੀਸ ਦੇ ਭੁਗਤਾਨ ਲਈ ਕੀਤਾ ਜਾਂਦਾ ਰਿਹਾ ਹੈ। ਆਈ. ਡੀ. ਐੱਫ. ਸੀ. ਫਸਟ ਬੈਂਕ ਨੂੰ ਸੈਰ-ਸਪਾਟਾ ਵਿਕਾਸ ਪਰਿਸ਼ਦ ਮਨਾਲੀ ਨੇ ਪ੍ਰਾਪਤਕਰਤਾ ਬੈਂਕ ਵਜੋਂ ਚੁਣਿਆ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ’ਚ ਹਰ ਮਹੀਨੇ 50 ਲੱਖ ਸੈਲਾਨੀ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਮਨਾਲੀ ਆਉਣ ਵਾਲੇ ਹੋਰ ਸੂਬਿਆਂ ’ਚ ਰਜਿਸਟਰਡ ਵਾਹਨਾਂ ਤੋਂ ਗ੍ਰੀਨ ਟੈਕਸ ਲਿਆ ਜਾਂਦਾ ਹੈ। ਪਰਚੀ ਸਿਸਟਮ ਹੋਣ ਤੋਂ ਪਹਿਲਾਂ ਇਸ ’ਚ ਕਾਫੀ ਸਮਾਂ ਲਗਦਾ ਸੀ। ਇਸ ਨਾਲ ਇਸ ਗ੍ਰੀਨ ਟੈਕਸ ਬੈਰੀਅਰ ’ਤੇ ਜਾਮ ਲੱਗ ਜਾਂਦਾ ਸੀ। ਦੂਜੇ ਸੂਬਿਆਂ ’ਚ ਰਜਿਸਟਰਡ ਮੋਟਰਸਾਈਕਲ ’ਤੇ 100 ਰੁਪਏ, ਕਾਰ ’ਤੇ 200, ਸਕਾਰਪੀਓ ’ਤੇ 300 ਅਤੇ ਬੱਸਾਂ ’ਤੇ 500 ਰੁਪਏ ਗ੍ਰੀਨ ਟੈਕਸ ਲਗਦਾ ਹੈ। ਆਈ. ਡੀ. ਐੱਫ. ਸੀ. ਬੈਂਕ ਨੇ ਕਰੀਬ 60 ਲੱਖ ਫਾਸਟੈਗ ਜਾਰੀ ਕੀਤੇ ਹਨ। ਇਨ੍ਹਾਂ ਦੀ ਮਦਦ ਨਾਲ ਰੋਜ਼ਾਨਾ ਔਸਤਨ ਲਗਭਗ 20 ਲੱਖ ਦਾ ਲੈਣ-ਦੇਣ ਕੀਤਾ ਜਾਂਦਾ ਹੈ।
ਕੋਲ ਇੰਡੀਆ ਦਾ ਲਾਭ 48 ਫੀਸਦੀ ਵਧਿਆ
NEXT STORY