ਨਵੀਂ ਦਿੱਲੀ-ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ਮਾਰਚ ਵਿਚ ਸਾਲਾਨਾ ਆਧਾਰ ਉੱਤੇ 13 ਫ਼ੀਸਦੀ ਵਧ ਕੇ 1.60 ਲੱਖ ਕਰੋੜ ਰੁਪਏ ਹੋ ਗਈ, ਜੋ ਹੁਣ ਤੱਕ ਦੀ ਦੂਜੀ ਸਭ ਤੋਂ ਜ਼ਿਆਦਾ ਟੈਕਸ ਕੁਲੈਕਸ਼ਨ ਹੈ। ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਮਾਰਚ, 2023 ਦੇ ਜੀ. ਐੱਸ. ਟੀ. ਕੁਲੈਕਸ਼ਨ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਇਸ ਮਹੀਨੇ ’ਚ ਹੁਣ ਤੱਕ ਦਾ ਸਭ ਤੋਂ ਵਧ ਜੀ. ਐੱਸ. ਟੀ. ਰਿਟਰਨ ਵੀ ਜਮ੍ਹਾ ਕੀਤੀ ਗਈ। ਇਸ ਤੋਂ ਪਹਿਲਾਂ ਫਰਵਰੀ ਵਿਚ ਜੀ. ਐੱਸ. ਟੀ. ਕੁਲੈਕਸ਼ਨ 1.49 ਲੱਖ ਕਰੋਡ਼ ਰੁਪਏ ਰਿਹਾ ਸੀ, ਜਦੋਂਕਿ ਜਨਵਰੀ ਵਿਚ 1.57 ਲੱਖ ਕਰੋੜ ਰੁਪਏ ਦੀ ਟੈਕਸ ਕੁਲੈਕਸ਼ਨ ਹੋਈ ਸੀ।
ਇਹ ਵੀ ਪੜ੍ਹੋ- ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ
ਜੀ. ਐੱਸ. ਟੀ. ਦੀ ਸਭ ਤੋਂ ਜ਼ਿਆਦਾ ਕੁਲੈਕਸ਼ਨ ਅਪ੍ਰੈਲ, 2022 ਵਿਚ 1.68 ਲੱਖ ਕਰੋੜ ਰੁਪਏ ਦੀ ਹੋਈ ਸੀ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਮਾਰਚ, 2023 ਵਿਚ ਕੁੱਲ ਜੀ. ਐੱਸ. ਟੀ. ਕੁਲੈਕਸ਼ਨ 1,60,122 ਕਰੋੜ ਰੁਪਏ ਰਹੀ ਹੈ। ਇਸ ਵਿਚ ਕੇਂਦਰੀ ਜੀ. ਐੱਸ. ਟੀ. (ਸੀ. ਜੀ. ਐੱਸ. ਟੀ.) 29,546 ਕਰੋਡ਼ ਰੁਪਏ ਹੈ, ਜਦੋਂਕਿ ਰਾਜ ਜੀ. ਐੱਸ. ਟੀ. (ਐੱਸ. ਜੀ. ਐੱਸ. ਟੀ.) ਕੁਲੈਕਸ਼ਨ 37,314 ਕਰੋਡ਼ ਰੁਪਏ ਹੈ। ਉਥੇ ਹੀ ਏਕੀਕ੍ਰਿਤ ਜੀ. ਐੱਸ. ਟੀ. (ਆਈ. ਜੀ. ਐੱਸ. ਟੀ.) ਦੇ ਇੱਵਜ ਵਿਚ 82,907 ਕਰੋੜ ਰੁਪਏ ਇਕੱਠੇ ਹੋਏ ਹਨ। ਇਸ ਦੇ ਨਾਲ 10,355 ਕਰੋੜ ਰੁਪਏ ਦਾ ਸੈੱਸ ਵੀ ਸ਼ਾਮਿਲ ਹੈ।
ਇਹ ਵੀ ਪੜ੍ਹੋ- ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ
ਵਿੱਤੀ ਸਾਲ 2022-23 ਦੌਰਾਨ ਜੀ . ਐੱਸ. ਟੀ. ਦੀ ਕੁਲ ਕੁਲੈਕਸ਼ਨ 18.10 ਲੱਖ ਕਰੋੜ ਰੁਪਏ ਰਹੀ ਹੈ, ਜੋ ਵਿੱਤੀ ਸਾਲ 2021-22 ਦੀ ਤੁਲਣਾ ਵਿਚ 22 ਫੀਸਦੀ ਜ਼ਿਆਦਾ ਹੈ। ਖਤਮ ਵਿੱਤੀ ਸਾਲ ਵਿਚ ਜੀ. ਐੱਸ. ਟੀ. ਦੀ ਔਸਤ ਮਹੀਨਾਵਾਰ ਕੁਲੈਕਸ਼ਨ 1.51 ਲੱਖ ਕਰੋੜ ਰੁਪਏ ਰਿਹਾ ਹੈ। ਇਸ ਵਿੱਤੀ ਸਾਲ ਵਿਚ 4 ਵਾਰ ਮਹੀਨਾਵਾਰ ਟੈਕਸ ਕੁਲੈਕਸ਼ਨ 1.50 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ।
ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਹਿੰਗਾਈ ਦਾ ਝਟਕਾ ! ਅਮੂਲ ਨੇ ਵਧਾਏ ਦੁੱਧ ਦੇ ਭਾਅ, 2 ਰੁਪਏ ਪ੍ਰਤੀ ਲਿਟਰ ਹੋਇਆ ਮਹਿੰਗਾ
NEXT STORY