ਨਵੀਂ ਦਿੱਲੀ- ਹੁਣ ਲੋਕ ਪ੍ਰੀਮੀਅਮ ਉਤਪਾਦਨ ਜ਼ਿਆਦਾ ਖਰੀਦ ਰਹੇ ਹਨ। ਦੇਸ਼ ਦੇ ਜ਼ਿਆਦਾਤਰ ਗਾਹਕ ਫੀਚਰ-ਰਿਚ ਉਤਪਾਦਨ ਪਸੰਦ ਕਰ ਰਹੇ ਹਨ। ਇਸ ਵਜ੍ਹਾ ਨਾਲ ਇਕ ਸਾਲ 'ਚ ਟੀ.ਵੀ. , ਫਰਿੱਜ, ਲੈਪਟਾਪ, ਸਮਾਰਟਫੋਨ ਅਤੇ ਜੁੱਤੀਆਂ ਵਰਗੇ ਉਤਪਾਦਨਾਂ ਦੇ ਔਸਤ ਵਿਕਰੀ ਮੁੱਲ (ਏ.ਐੱਸ.ਪੀ) 18 ਫ਼ੀਸਦੀ ਤੱਕ ਵਧ ਗਏ ਹਨ। ਮਾਹਰਾਂ ਮੁਤਾਬਕ ਇਹ ਗਰੋਥ ਐਂਟਰੀ ਤੋਂ ਮਿਡ-ਲੈਵਲ ਸੈਗਮੈਂਟ ਦੇ ਉਨ੍ਹਾਂ ਉਤਪਾਦਨਾਂ ਦੀ ਵਿਕਰੀ ਵਧਣ ਦਾ ਨਤੀਜਾ ਹਨ, ਜੋ ਆਪਣੀਆਂ-ਆਪਣੀਆਂ ਸ਼੍ਰੇਣੀਆਂ ਦੀ ਕੁੱਲ ਵਿਕਰੀ 'ਚ 70-80 ਫ਼ੀਸਦੀ ਦੀ ਹਿੱਸੇਦਾਰੀ ਰੱਖਦੇ ਹਨ।
ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਸਮਾਰਟਫੋਨ ਦਾ ਔਸਤ ਵਿਕਰੀ ਮੁੱਲ ਹੁਣ 18,450 ਰੁਪਏ
ਰਿਸਰਚ ਫਰਮ ਆਈ.ਡੀ.ਸੀ. ਦੇ ਮੁਤਾਬਕ 2022 'ਚ ਸਮਾਰਟਫੋਨ ਦਾ ਏ.ਐੱਸ.ਪੀ. 18 ਫ਼ੀਸਦੀ ਵਧ ਕੇ 18,450 ਰੁਪਏ ਹੋ ਗਿਆ ਹੈ। 41,200 ਰੁਪਏ ਤੋਂ ਜ਼ਿਆਦਾ ਕੀਮਤ ਦੇ ਫੋਨ ਦੀ ਗਰੋਥ ਸਭ ਤੋਂ ਵਧ ਰਹੀ। ਜੀਐੱਫਈ ਇੰਡੀਆ ਦੇ ਮੁਤਾਬਕ ਲੈਪਟਾਪ ਦੀ ਔਸਤ ਕੀਮਤ 9 ਫ਼ੀਸਦੀ, ਟੀ.ਵੀ. ਦੀ 4 ਫ਼ੀਸਦੀ ਅਤੇ ਅਪਲਾਇੰਸੇਸ ਦੀ 4-6 ਫ਼ੀਸਦੀ ਵਧੀ ਹੈ।
21,000 ਰੁਪਏ ਤੋਂ ਜ਼ਿਆਦਾ ਮਹਿੰਗੀਆਂ ਜੁੱਤੀਆਂ ਦੀ ਵਧੀ ਵਿਕਰੀ
ਬਾਟਾ ਇੰਡੀਆ ਦੇ ਮੁਤਾਬਕ 2,000 ਰੁਪਏ ਏ.ਐੱਸ.ਪੀ. ਵਾਲੇ ਸਨੀਕਰਸ, ਹਸ਼ ਪਪੀਜ਼ ਦੇ 4,000 ਰੁਪਏ ਏ.ਐੱਸ.ਪੀ. ਵਾਲੀਆਂ ਜੁੱਤੀਆਂ ਅਤੇ ਕੋਮਫਿੱਟ ਦੇ 2,100 ਰੁਪਏ ਏ.ਐੱਸ.ਪੀ. ਵਾਲੀਆਂ ਜੁੱਤੀਆਂ ਦੀ ਵਿਕਰੀ ਵਧੀ ਹੈ। ਦੂਜੇ ਪਾਸੇ ਦਸੰਬਰ ਤਿਮਾਹੀ ਦੀ ਕੁੱਲ ਵਿਕਰੀ 'ਚ 1,000 ਰੁਪਏ ਤੋਂ ਘੱਟ ਕੀਮਤ ਵਾਲੇ ਉਤਪਾਦਨ ਦੀ ਵਿਕਰੀ 10 ਫ਼ੀਸਦੀ ਘਟੀ ਹੈ।
ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
9 ਫ਼ੀਸਦੀ ਵਧੀ ਇਲੈਕਟ੍ਰੋਨਿਲ ਉਪਕਰਣਾਂ ਦੀ ਕੀਮਤ, ਸਭ ਤੋਂ ਜ਼ਿਆਦਾ ਮਹਿੰਗੇ ਹੋਏ ਲੈਪਟਾਪ ਅਤੇ ਵਾਸ਼ਿੰਗ ਮਸ਼ੀਨ 2021
ਆਈਟਮ |
2021 |
2022 |
ਕੀਮਤ ਵਧੀ |
ਪੈਨਲ ਟੀਵੀ ਸੈੱਟ |
30265 |
31364 |
4 ਫ਼ੀਸਦੀ |
ਏਅਰਕੰਡੀਸ਼ਨਰ |
35129 |
37056 |
5 ਫ਼ੀਸਦੀ |
ਫਰਿੱਜ |
20541 |
21651 |
5 ਫ਼ੀਸਦੀ |
ਵਾਸ਼ਿੰਗ ਮਸ਼ੀਨ |
1815 |
193006 |
6 ਫ਼ੀਸਦੀ |
ਲੈਪਟਾਪ |
53218 |
58262 |
9 ਫ਼ੀਸਦੀ |
ਔਸਤ ਵਿਕਰੀ ਮੁੱਲ ਰੁਪਏ 'ਚ (ਸਰੋਤ: ਜੀ.ਐੱਫ.ਕੇ ਇੰਡੀਆ)
ਪ੍ਰੀਮੀਅਮ ਉਤਪਾਦਨ ਦਾ ਟ੍ਰੈਂਡ ਇਸ ਸਾਲ ਵੀ ਜਾਰੀ
ਜੀ.ਕੇ.ਐੱਫ. ਇੰਡੀਆ ਦੇ ਮਾਰਕੀਟ ਇੰਟੈਲੀਜੈਂਸ ਦੇ ਮੁਖੀ ਅਨੰਤ ਜੈਨ ਦਾ ਕਹਿਣਾ ਹੈ ਕਿ ਆਮ ਲੋਕ ਪ੍ਰੀਮੀਅਮ ਉਤਪਾਦਾਂ ਨੂੰ ਪਸੰਦ ਕਰ ਰਹੇ ਹਨ। ਸਹੂਲਤ ਦੇ ਨਾਲ ਹੀ ਫੀਚਰ-ਰਿਚ ਉਤਪਾਦਾਂ ਦੀ ਮੰਗ ਵਧੀ ਹੈ। ਇਹ ਖਰੀਦਦਾਰੀ ਦੇ ਪੈਟਰਨ 'ਚ ਬਦਲਾਅ ਦਾ ਸੰਕੇਤ ਹੈ। ਲਿਬਾਸ ਅਤੇ ਫੈਸ਼ਨ 'ਚ ਵੀ ਪ੍ਰੀਮੀਅਮ ਉਤਪਾਦਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦੂਰਸੰਚਾਰ ਗਾਹਕਾਂ ਦੀ ਗਿਣਤੀ ਜਨਵਰੀ 'ਚ ਮਾਮੂਲੀ ਵਧ ਕੇ 117.07 ਕਰੋੜ 'ਤੇ : ਟਰਾਈ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅਰਹਰ ਦਾਲ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਖੈਰ ਨਹੀਂ, ਸਰਕਾਰ ਨੇ ਦੁਕਾਨਦਾਰਾਂ ਨੂੰ ਦਿੱਤਾ ਇਹ ਨਿਰਦੇਸ਼
NEXT STORY