ਨਵੀਂ ਦਿੱਲੀ— ਜੀ. ਐੱਸ. ਟੀ. ਕੌਂਸਲ ਦੀ 27ਵੀਂ ਬੈਠਕ 4 ਮਈ ਨੂੰ ਹੋਣ ਵਾਲੀ ਹੈ ਅਤੇ ਇਸ ਬੈਠਕ 'ਚ ਹਰ ਵਿਅਕਤੀ ਦੇ ਜੀਵਨ ਨਾਲ ਜੁੜੀਆਂ ਚੀਜ਼ਾਂ 'ਤੇ ਕੁੱਝ ਫੈਸਲੇ ਹੋ ਸਕਦੇ ਹਨ। ਕਰਨਾਟਕ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਇਹ ਬੈਠਕ ਬਹੁਤ ਹੀ ਮਹੱਤਵਪੂਰਣ ਹੋਵੇਗੀ। ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੍ਰਧਾਨਗੀ 'ਚ ਇਹ ਬੈਠਕ ਕੀਤੀ ਜਾਵੇਗੀ। ਕੌਂਸਲ ਦੀ ਇਹ ਬੈਠਕ ਵੀਡੀਓ ਕਾਨਫਰੰਸ ਜ਼ਰੀਏ ਹੋਵੇਗੀ।
ਪੈਟਰੋਲ-ਡੀਜ਼ਲ 'ਤੇ ਹੋ ਸਕਦਾ ਹੈ ਵੱਡਾ ਫੈਸਲਾ
ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੇ ਮੁੱਲ 'ਚ ਫਿਲਹਾਲ ਕਾਫੀ ਵਾਧਾ ਹੋਇਆ ਹੈ। ਜਿਸ ਕਾਰਨ ਆਮ ਜਨਤਾ ਦਾ ਮਾਸਿਕ ਬਜਟ ਕਾਫੀ ਗੜਬੜਾ ਗਿਆ ਹੈ। ਆਮ ਜਨਤਾ ਲੰਬੇ ਸਮੇਂ ਤੋਂ ਇਨ੍ਹਾਂ ਦੋਵਾਂ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ ਦੀ ਮੰਗ ਕਰ ਰਹੀ ਹੈ। ਪੈਟਰੋਲ-ਡੀਜ਼ਲ ਦੇ ਜੀ. ਐੱਸ. ਟੀ. ਦਾਇਰੇ 'ਚ ਆਉਣ ਤੋਂ ਬਾਅਦ ਇਸ ਦੀ ਕੀਮਤ ਕਾਫੀ ਘੱਟ ਜਾਵੇਗੀ। ਹਾਲਾਂਕਿ ਕਈ ਸੂਬੇ ਇਨ੍ਹਾਂ ਨੂੰ ਜੀ. ਐੱਸ. ਟੀ. 'ਚ ਲਿਆਉਣ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਅਜਿਹਾ ਕਰਨ ਨਾਲ ਸੂਬਿਆਂ ਦੀ ਟੈਕਸ ਜ਼ਰੀਏ ਹੋਣ ਵਾਲੀ ਕਮਾਈ 'ਤੇ ਕਾਫੀ ਅਸਰ ਪੈਂਦਾ ਹੈ।
ਡਿਜੀਟਲ ਟਰਾਂਜੈਕਸ਼ਨ 'ਤੇ ਮਿਲੇਗਾ ਕੈਸ਼ਬੈਕ
ਡਿਜੀਟਲ ਲੈਣ-ਦੇਣ ਕਰਾਉਣ ਵਾਲੇ ਦੁਕਾਨਦਾਰਾਂ ਨੂੰ ਵੀ ਬਦਲੇ 'ਚ ਕੈਸ਼ਬੈਕ ਜਿਹਾ ਮਹੱਤਵਪੂਰਨ ਲਾਭ ਮਿਲ ਸਕਦਾ ਹੈ। ਇਸ ਵਿਵਸਥਾ ਨੂੰ ਲਾਗੂ ਕਰਨ ਦੇ ਇਕ ਪ੍ਰਸਤਾਵ 'ਤੇ ਸਰਕਾਰ ਵਿਚਾਰ ਕਰ ਰਹੀ ਹੈ। ਇਸ ਪ੍ਰਸਤਾਵ 'ਚ ਡਿਜੀਟਲ ਤਰੀਕੇ ਨਾਲ ਪੇਮੇਂਟ ਕਰਨ ਵਾਲੇ ਖਪਤਕਾਰਾਂ ਨੂੰ ਜ਼ਿਆਦਾ ਖਰੀਦ ਮੁੱਲ ਭਾਵ ਐੱਮ. ਆਰ. ਪੀ. 'ਤੇ ਛੂਟ ਦਾ ਲਾਭ ਮਿਲੇਗਾ। ਇਹ ਛੂਟ ਇਕ ਵਾਰ 'ਚ 100 ਰੁਪਏ ਤੋਂ ਵੱਧ ਤਕ ਹੋ ਸਕਦੀ ਹੈ। ਦੂਜੇ ਪਾਸੇ ਵਪਾਰੀ ਨੂੰ ਵੀ ਉਸ ਵਲੋਂ ਡਿਜੀਟਲ ਤਰੀਕੇ ਨਾਲ ਕੀਤੀ ਗਈ ਵਿਕਰੀ 'ਤੇ ਕੈਸ਼ਬੈਕ ਦਿੱਤਾ ਜਾਵੇਗਾ।
ਕਾਰੋਬਾਰੀਆਂ ਨੂੰ ਸਿੰਗਲ ਰਿਟਰਨ ਫਾਰਮ
ਗੁੱਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਦੇ ਦਾਇਰੇ 'ਚ ਆਉਣ ਵਾਲੇ ਕਰੋੜਾਂ ਕਾਰੋਬਾਰੀਆਂ ਨੂੰ ਕੇਂਦਰ ਸਰਕਾਰ ਜ਼ਲਦ ਹੀ ਇਕ ਵੱਡੀ ਸੌਗਾਤ ਦੇਣ ਜਾ ਰਹੀ ਹੈ। ਇਨ੍ਹਾਂ ਕਾਰੋਬਾਰੀਆਂ ਨੂੰ ਹਰ ਮਹੀਨੇ 3 ਰਿਟਰਨ ਫਾਈਲ ਕਰਨ ਦੀ ਦੇਣਦਾਰੀ ਤੋਂ ਮੁਕਤੀ ਮਿਲਣ ਵਾਲੀ ਹੈ। ਇਸ ਨਾਲ ਕਾਰੋਬਾਰੀ ਆਪਣਾ ਵਪਾਰ ਆਸਾਨੀ ਨਾਲ ਕਰ ਸਕਣਗੇ।
ਖਾਤੇ 'ਚੋਂ ਕੱਟੀ ਰਾਸ਼ੀ, ਹੁਣ ਐਕਸਿਸ ਬੈਂਕ ਦੇਵੇਗਾ ਹਰਜਾਨਾ
NEXT STORY