ਬੰਗਲੁਰੂ—ਐੱਚ.ਸੀ.ਐੱਲ. ਤਕਨਾਲੋਜੀ ਮੌਜੂਦਾ ਤਿਮਾਹੀ 'ਚ ਰੈਵੇਨਿਊ ਦੇ ਆਧਾਰ 'ਤੇ ਵਿਪਰੋ ਨੂੰ ਪਛਾੜ ਕੇ ਟੀ.ਸੀ.ਐੱਸ. ਅਤੇ ਇੰਫੋਸਿਸ ਦੇ ਬਾਅਦ ਦੇਸ਼ ਦੀ ਤੀਜੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਬਣ ਜਾਵੇਗੀ। ਇਸ ਦਾ ਅੰਦਾਜ਼ਾ ਐੱਚ.ਸੀ.ਐੱਲ. ਵਲੋਂ ਬੁੱਧਵਾਰ ਨੂੰ ਜਾਰੀ ਰਿਜ਼ਲਟ 'ਚੋਂ ਲਗਾਇਆ ਗਿਆ ਜਿਸ 'ਚ ਮੌਜੂਦਾ ਤਿਮਾਹੀ 'ਚ ਰਾਜਸਵ ਦੇ ਮੋਰਚੇ 'ਤੇ ਮਜ਼ਬੂਤੀ ਦੇ ਪ੍ਰਮਾਣ ਦਿੱਤੇ ਗਏ।
ਕਾਂਗਨੀਜੈਂਟ ਨੂੰ ਭਾਰਤੀ ਕੰਪਨੀ ਮੰਨਿਆ ਜਾਵੇ ਤਾਂ ਐੱਚ.ਸੀ.ਐੱਲ ਚੌਥੀ ਸਭ ਤੋਂ ਵੱਡੀ ਕੰਪਨੀ ਹੋਵੇਗੀ। ਦਰਅਸਲ ਕਾਂਗਨੀਜੈਂਟ ਅਮਰੀਕਾ 'ਚ ਰਜਿਸਟਰਡ ਹੈ ਪਰ ਕਈ ਮਾਇਨਿਆਂ 'ਚ ਇਸ ਦੀਆਂ ਜੜਾਂ ਭਾਰਤ 'ਚ ਹਨ। ਇਸ 'ਚ ਜ਼ਿਆਦਾਤਰ ਵਰਕਰ ਭਾਰਤੀ ਹੀ ਹਨ। ਆਖਰੀ ਵਾਰ 2012 'ਚ ਭਾਰਤੀ ਆਈ.ਟੀ. ਕੰਪਨੀਆਂ ਦੇ ਪਦਾਨੁਕਰਮ 'ਚ ਬਦਲਾਅ ਹੋਇਆ ਸੀ ਤਾਂ ਕਾਂਗਨੀਜੈਂਟ ਨੇ ਇੰਫੋਸਿਸ ਨੂੰ ਦੂਜੇ ਸਥਾਨ ਤੋਂ ਹਟਾਇਆ ਸੀ।
ਬੁੱਧਵਾਰ ਨੂੰ ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ ਦੇ ਨਤੀਜੇ ਤੋਂ ਪਤਾ ਚੱਲਿਆ ਕਿ ਐੱਚ.ਸੀ.ਐੱਲ. ਦਾ ਰੈਵੇਨਿਊ ਵਿਪਰੋ ਤੋਂ ਸਿਰਫ 2 ਕਰੋੜ ਰੁਪਏ 40 ਲੱਖ ਡਾਲਰ ਹੀ ਘੱਟ ਹੈ।
ਉੱਧਰ ਐੱਚ.ਸੀ.ਐੱਲ. ਨੇ ਤਿਮਾਹੀ ਅਨੁਮਾਨ ਤਾਂ ਜਾਰੀ ਨਹੀਂ ਕੀਤਾ ਪਰ ਉਸ ਨੇ ਕਿਹਾ ਕਿ ਉਸ ਦੇ ਪੂਰੇ ਸਾਲ ਦੇ ਰੈਵੇਨਿਊ 'ਚ 9.5 ਤੋਂ 1.5 ਫੀਸਦੀ ਦਾ ਵਾਧਾ ਹੋਵੇਗਾ। ਇਸ ਹਿਸਾਬ ਨਾਲ ਜੇਕਰ ਮੌਜੂਦਾ ਤਿਮਾਹੀ 'ਚ ਐੱਚ.ਸੀ.ਐੱਲ. ਦਾ ਰੈਵੇਨਿਊ 2 ਫੀਸਦੀ ਵਧੇਗਾ ਤਾਂ ਅੰਕੜਾ 2,079 ਮਿਲੀਅਨ ਡਾਲਰ (ਕਰੀਬ 1 ਖਰਬ ਅਰਬ ਰੁਪਏ) ਤੱਕ ਪਹੁੰਚ ਜਾਵੇਗਾ ਜੋ ਵਿਪਰੋ ਦੇ ਰੈਵੇਨਿਊ ਦੇ ਪਾਰ ਹੋ ਜਾਵੇਗਾ।
ਸੋਨੇ-ਚਾਂਦੀ 'ਚ ਗਿਰਾਵਟ, ਇੰਨੇ ਹੋਏ ਸਸਤੇ, ਜਾਣੋ ਕੀਮਤਾਂ
NEXT STORY