ਬਿਜਨੈੱਸ ਡੈਸਕ- ਰਿਹਾਇਸ਼ੀ ਕਰਜ਼ ਮੁਹੱਈਆ ਕਰਵਾਉਣ ਵਾਲੀ ਕੰਪਨੀ ਐੱਚ.ਡੀ.ਐੱਫ.ਸੀ. ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਚਾਲੂ ਵਿੱਤੀ ਸਾਲ 'ਚ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੇ ਖੁਦਰਾ ਰਿਹਾਇਸ਼ੀ ਕਰਜ਼ਿਆਂ ਨੂੰ ਮਨਜ਼ੂਰੀ ਦਿੱਤੀ ਹੈ ਜੋ ਉਸ ਦਾ ਸਭ ਤੋਂ ਉੱਚਾ ਪੱਧਰ ਹੈ।
ਐੱਚ.ਡੀ.ਐੱਫ.ਸੀ. ਨੇ ਆਪਣੇ ਬਿਆਨ 'ਚ ਕਿਹਾ ਕਿ ਰਿਹਾਇਸ਼ੀ ਕਰਜ਼ਿਆਂ ਦੀ ਇਹ ਮੰਗ ਪੂਰੇ ਦੇਸ਼ ਤੋਂ ਆਈ ਹੈ। ਐੱਚ.ਡੀ.ਐੱਫ.ਸੀ. 2.7 ਲੱਖ ਤੋਂ ਜ਼ਿਆਦਾ ਗਾਹਕਾਂ ਦੇ ਨਾਲ ਰਿਹਾਇਸ਼ੀ ਕਰਜ਼ ਖੰਡ 'ਚ ਸਭ ਤੋਂ ਅੱਗੇ ਬਣੀ ਹੋਈ ਹੈ। ਕੰਪਨੀ ਨੇ ਦਸੰਬਰ 2021 ਤੱਕ ਕਰਜ਼-ਸਬੰਧੀ ਸਬਸਿਡੀ ਯੋਜਨਾ ਦੇ ਤਹਿਤ ਕੁੱਲ 45,914 ਕਰੋੜ ਰੁਪਏ ਦੇ ਕਰਜ਼ ਵੰਡੇ ਸਨ।
ਕੰਪਨੀ ਦੀ ਪ੍ਰਬੰਧਕ ਨਿਰਦੇਸ਼ਕ ਰੇਣੂ ਸੂਦ ਕਰਨਾਡ ਨੇ ਕਿਹਾ ਹੈ ਕਿ ਮੈਂ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਰਿਹਾਇਸ਼ੀ ਖੇਤਰ ਲਈ ਇਸ ਤੋਂ ਬਿਹਤਰ ਸਥਿਤੀ ਨਹੀਂ ਦੇਖੀ। ਘੱਟ ਵਿਆਜ਼ ਦਰਾਂ ਹੋਣ, ਸੰਪਤੀ ਦੀਆਂ ਕੀਮਤਾਂ 'ਚ ਸਥਿਰਤਾ, ਕਿਫਾਇਤੀ ਰਿਹਾਇਸ਼ਾਂ 'ਤੇ ਸਰਕਾਰ ਦੇ ਜ਼ੋਰ ਦੇਣ ਅਤੇ ਵਧਦੇ ਸ਼ਕਤੀਕਰਨ ਨਾਲ ਇਸ ਨੂੰ ਬਲ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਰਿਹਾਇਸ਼ੀ ਰਿਅਲ ਅਸਟੇਟ ਖੰਡ 'ਚ ਅੱਗੇ ਵੀ ਤਗੜੀ ਮੰਗ ਬਣੇ ਰਹਿਣ ਦੇ ਸੰਭਾਵਨਾ ਹੈ ਕਿਉਂਕਿ ਘਰਾਂ ਦੀ ਖੁਦਰਾ ਮੰਗ ਨਾ ਸਿਰਫ ਰੁਕੀ ਹੋਈ ਮੰਗ ਨਿਕਲਣ ਨਾਲ ਵਧੀ ਹੈ ਸਗੋਂ ਇਹ ਸੰਰਚਨਾਤਮਕ ਵੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਨਵੇਂ ਰਿਹਾਇਸ਼ੀ ਪ੍ਰਾਜੈਕਟਾਂ ਦੀ ਘੋਸ਼ਣਾ ਨੇ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਮੈਟਰੋ ਸ਼ਹਿਰਾਂ ਅਤੇ ਹੋਰ ਮਹਾਨਗਰਾਂ ਤੋਂ ਘਰਾਂ ਦੀ ਤਗੜੀ ਮੰਗ ਨਿਕਲੀ ਹੈ ਅਤੇ ਇਹ ਕਿਫਾਇਤੀ ਖੰਡ ਤੋਂ ਇਲਾਵਾ ਮਹਿੰਗੇ ਘਰਾਂ 'ਚ ਵੀ ਕਾਇਮ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਕਿਫਾਇਤੀ ਰਿਹਾਇਸ਼ ਖੰਡ ਹੀ ਰਿਅਲ ਅਸਟੇਟ ਖੇਤਰ ਨੂੰ ਗਤੀ ਦੇਣ ਦਾ ਕੰਮ ਕਰਦਾ ਰਹੇਗਾ।
ਸੋਨਾ ਹੋਇਆ ਸਸਤਾ, 68 ਹਜ਼ਾਰ ਦੇ ਹੇਠਾਂ ਪਹੁੰਚੀ ਚਾਂਦੀ
NEXT STORY