ਨਵੀਂ ਦਿੱਲੀ—ਨਿੱਜੀ ਬੀਮਾ ਕੰਪਨੀ ਐੱਚ. ਡੀ. ਐੱਫ. ਸੀ. ਲਾਈਫ ਨੇ ਆਈ. ਪੀ. ਓ. ਲਈ ਅਰਜ਼ੀ ਦੇ ਦਿੱਤੀ ਹੈ। ਕੰਪਨੀ ਨੇ ਮਾਰਕਿਟ ਰੈਗੂਲੇਟਰ ਸੇਬੀ ਨੇ ਆਈ. ਪੀ. ਓ. ਲਿਆਉਣ ਦੀ ਇਜਾਜ਼ਤ ਮੰਗੀ ਹੈ। ਐੱਚ. ਡੀ. ਐੱਫ. ਸੀ. ਲਾਈਫ ਨੇ ਆਈ. ਪੀ. ਓ. ਲਈ ਜ਼ਰੂਰੀ ਦਸਤਾਵੇਜ ਡੀ. ਆਰ. ਐੱਚ. ਪੀ. ਦਾਖਲ ਕਰ ਦਿੱਤਾ ਹੈ। ਐੱਚ. ਡੀ. ਐੱਫ. ਸੀ. ਲਾਈਫ ਦੇ ਆਈ. ਪੀ. ਓ. ਰਾਹੀਂ ਐੱਚ. ਡੀ. ਐੱਫ. ਸੀ. ਅਤੇ ਸਟੈਂਡਰਡ ਲਾਈਫ ਆਪਣਾ ਕਰੀਬ 15 ਫੀਸਦੀ ਵੇਚ ਰਹੇ ਹਨ। ਆਈ. ਪੀ. ਓ. ਨੇ ਕਰੀਬ 30 ਕਰੋੜ ਸ਼ੇਅਰ ਜਾਰੀ ਹੋਣਗੇ।
ਉਧਰ ਦੂਜੇ ਪਾਸੇ ਰਿਲਾਇੰਸ ਨਿੱਪਾਨ ਲਾਈਫ ਏ. ਐੱਮ. ਸੀ. ਨੇ ਵੀ ਆਈ. ਪੀ. ਓ. ਲਈ ਅਰਜ਼ੀ ਦੇ ਦਿੱਤੀ ਹੈ। ਆਈ. ਪੀ. ਓ. ਰਾਹੀਂ ਰਿਲਾਇਸ ਨਿੱਪਾਨ ਲਾਈਫ ਦਾ ਕਰੀਬ 10 ਫੀਸਦੀ ਵਿਕੇਗਾ। ਰਿਲਾਇੰਸ ਨਿੱਪਾਨ ਲਾਈਫ ਏ. ਐੱਮ. ਸੀ. ਪਹਿਲੀ ਮਿਊਚੁਅਲ ਫੰਡ ਕੰਪਨੀ ਹੈ, ਜੋ ਬਾਜ਼ਾਰ 'ਚ ਲਿਸਟ ਹੋਣ ਜਾ ਰਹੀ ਹੈ।
ਨੋਇਡਾ ਅਥਾਰਟੀ ਨੇ ਸੀਲ ਕੀਤੀ ਅਮਰਪਾਲੀ ਗਰੁੱਪ ਦੀ ਪ੍ਰਾਪਰਟੀ
NEXT STORY