ਨੈਸ਼ਨਲ ਡੈਸਕ - ਨਵੀ ਮੁੰਬਈ ਦੇ ਸੀਵੁਡਜ਼, ਸੈਕਟਰ 44 ਵਿੱਚ ਸਥਿਤ ਇੱਕ 7-ਇਲੇਵਨ ਸਟੋਰ 'ਚ ਚੂਹਿਆਂ ਦੀ ਹਾਜ਼ਰੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਚੂਹੇ ਆਈਸਕ੍ਰੀਮ ਖਾਂਦੇ ਹੋਏ ਨਜ਼ਰ ਆ ਰਹੇ ਹਨ।
ਵਿਅਕਤੀ ਦੋਸਤ ਨਾਲ ਆਈਸਕ੍ਰੀਮ ਖਾਣ ਸਟੋਰ ਗਿਆ ਸੀ, ਜਿੱਥੇ ਉਨ੍ਹਾਂ ਨੇ ਚੂਹਿਆਂ ਨੂੰ ਅੰਦਰ ਘੁੰਮਦੇ ਦੇਖਿਆ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚੂਹੇ ਟੇਕਅਵੇ ਖਿੜਕੀ ਕੋਲ ਰੱਖੀਆਂ ਆਈਸਕ੍ਰੀਮ ਦੀਆਂ ਬਾਊਲ ਵਿੱਚੋਂ ਖਾ ਰਹੇ ਹਨ, ਜਦਕਿ ਉਥੇ ਕੋਈ ਸਟਾਫ਼ ਮੈਂਬਰ ਮੌਜੂਦ ਨਹੀਂ ਸੀ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਈ ਯੂਜ਼ਰਾਂ ਨੇ ਅੰਤਰਰਾਸ਼ਟਰੀ ਫ੍ਰੈਂਚਾਈਜ਼ੀ 7-ਇਲੇਵਨ ਦੀ ਸਾਫ਼-ਸਫ਼ਾਈ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਲੋਕ ਕਹਿ ਰਹੇ ਹਨ ਕਿ ਇਹ ਸਟੋਰ ਸਿਹਤ ਸੁਰੱਖਿਆ ਦੇ ਮਾਪਦੰਡਾਂ ਦੀ ਉਲੰਘਣਾ ਕਰ ਰਿਹਾ ਹੈ ਜੋ ਜਨਤਾ ਦੀ ਸਿਹਤ ਨਾਲ ਖ਼ਤਰਾ ਪੈਦਾ ਕਰ ਸਕਦਾ ਹੈ।
ਸੋਸ਼ਲ ਮੀਡੀਆ ਉੱਤੇ ਲੋਕ ਹੋਰਾਂ ਨੂੰ ਵੀ ਇੱਥੋਂ ਖਾਣ ਪੀਣ ਤੋਂ ਪਰਹੇਜ਼ ਕਰਨ ਦੀ ਸਲਾਹ ਦੇ ਰਹੇ ਹਨ ਅਤੇ ਖਾਣ-ਪੀਣ ਵਾਲੀਆਂ ਥਾਵਾਂ ਦੀ ਸਾਫ਼-ਸਫ਼ਾਈ ਦੀ ਜਾਂਚ ਕਰਕੇ ਹੀ ਉੱਥੋਂ ਖਾਣ ਦੀ ਅਪੀਲ ਕਰ ਰਹੇ ਹਨ।
ITR ਫਾਈਲ ਕਰਨ ਲਈ ਬਚੇ ਹਨ ਸਿਰਫ 43 ਦਿਨ! ਫਾਰਮ ਭਰਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ
NEXT STORY