ਨਵੀਂ ਦਿੱਲੀ—ਭਾਰਤ ਦੀਆਂ ਮੋਬਾਇਲ ਵਾਲਿਟ ਕੰਪਨੀਆਂ ਨੂੰ ਇਨ੍ਹੀਂ ਦਿਨੀਂ ਗਾਹਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਪਿੱਛੇ ਦਾ ਕਾਰਨ ਪ੍ਰੀਪੇਡ ਈ-ਵਾਲਿਟਸ 'ਚ ਨੋ ਯੋਰ ਕਸਟਮਰ (ਕੇ.ਵਾਈ.ਵੀ) ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਤਾਰੀਕ (28 ਫਰਵਰੀ,2018) ਤੱਕ ਆਪਣਾ ਫੁਲ ਕੇ.ਵਾਈ.ਸੀ. ਦੀ ਵਰਤੋਂ 'ਚ ਪਰੇਸ਼ਾਨੀ ਅਪਡੇਟ ਨਹੀਂ ਕੀਤੀ ਸੀ ਉਨ੍ਹਾਂ ਨੇ ਈ.ਵਾਲਿਟਸ ਦੀ ਵਰਤੋਂ 'ਚ ਪ੍ਰੇਸ਼ਾਨੀ ਆ ਰਹੀ ਹੈ। ਇਸ ਤੋਂ ਪਹਿਲਾਂ ਈ-ਵਾਇਲਟ ਕੰਪਨੀਆਂ ਸਿਰਫ ਮੋਬਾਇਲ ਨੰਬਰ ਵੈਰੀਫਾਈ ਕਰਕੇ ਕੰਮ ਚਲਾ ਰਹੀਆਂ ਸਨ। ਪਰ ਹੁਣ ਕੇ.ਵਾਈ.ਸੀ. ਲਈ ਪ੍ਰੀਪੇਡ ਇੰਸਟਰੂਮੈਂਟ ਅਕਾਊਂਟ ਨੂੰ ਆਧਾਰ ਨਾਲ ਜੋੜਣਾ ਜ਼ਰੂਰੀ ਹੈ।
ਇੰਡਸਟਰੀ ਐਗਜ਼ੀਕਿਊਟਿਵ ਦੇ ਮੁਤਾਬਕ ਦੇਸ਼ ਭਰ 'ਚ ਮੋਬਾਇਲ ਵਾਲਿਟ ਦੀ ਵਰਤੋਂ ਕਰਨ ਵਾਲੇ 10 ਗਾਹਕਾਂ 'ਚੋਂ 8 ਨੇ ਅਜੇ ਤੱਕ ਕੀ.ਵਾਈ.ਸੀ. ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ ਹੈ। ਅਜਿਹੇ 'ਚ ਆਪਣੇ ਗਾਹਕਾਂ ਨਾਲ ਕੇ.ਵਾਈ.ਸੀ. ਪ੍ਰਕਿਰਿਆ ਪੂਰਾ ਕਰਵਾ ਕੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਨਾਲ ਜੋੜੇ ਰੱਖਣ ਦਾ ਕੰਮ ਈ.ਵਾਲਿਟ ਕੰਪਨੀਆਂ ਦੇ ਲਈ ਆਸਾਨ ਨਜ਼ਰ ਨਹੀਂ ਆ ਰਿਹਾ ਹੈ। ਇਨ੍ਹਾਂ ਕੰਪਨੀਆਂ ਦੇ ਗਾਹਕਾਂ ਦੀ ਸ਼ਿਕਾਇਤ ਹੈ ਕਿ ਛੋਟੀ ਜਿਹੀ ਰਾਸ਼ੀ ਟਰਾਂਸਫਰ ਕਰਨ ਲਈ ਉਨ੍ਹਾਂ ਤੋਂ ਇੰਨੀ ਜ਼ਿਆਦਾ ਡਿਟੇਲ ਸਾਂਝੀ ਕਰਨ ਨੂੰ ਕਿਉਂ ਕਿਹਾ ਜਾਂਦਾ ਹੈ।
ਦੱਸ ਦੇਈਏ ਕਿ ਪੇਟੀਐੱਮ, ਮੋਵੀਕਵਿਕ, ਓਲਾ ਮਨੀ ਅਤੇ ਫ੍ਰੀਚਾਰਜ਼ ਵਰਗੇ ਈ-ਵਾਲਿਟ ਦੇ ਜਿਨ੍ਹਾਂ ਗਾਹਕਾਂ ਨੇ ਕੇ.ਵਾਈ.ਸੀ. ਪ੍ਰਕਿਰਿਆ ਪੂਰੀ ਨਹੀਂ ਕੀਤੀ, ਉਨ੍ਹਾਂ ਨੂੰ ਵੀਰਵਾਰ ਤੋਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਪੇਟੀਐੱਮ ਦੇ ਕੁਝ ਯੂਜ਼ਰ ਜਦ ਆਪਣੇ ਵਾਲਿਟ ਰੀਚਾਰਜ਼ ਕਰ ਰਹੇ ਹਨ ਤਾਂ ਰੀਚਾਰਜ਼ ਕੀਤੀ ਰਾਸ਼ੀ ਸਿੱਧੇ ਉਨ੍ਹਾਂ ਦੇ ਵਾਲਿਟ 'ਚ ਨਾ ਆ ਕੇ ਗਿਫਟ ਵਾਊਚਰ ਦੇ ਰੂਪ 'ਚ ਆ ਰਹੀ ਹੈ। ਦੱਸ ਦੇਈਏ ਕਿ ਗਿਫਟ ਵਾਊਚਰ ਨੂੰ ਸਿਰਫ ਪੇਟੀਐੱਮ ਪੇਮੈਂਟ ਲੈਣ ਵਾਲੀ ਮਰਚੈਟ ਲੋਕੇਸ਼ਨਸ 'ਤੇ ਹੀ ਵਰਤੋਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਪੇਟੀਐੱਮ ਯੂਜ਼ਰਸ ਨੂੰ ਵਾਲਿਟ ਰਿਚਾਰਜ਼ ਦੇ ਸਮੇਂ ਐਰਰ ਮੈਸੇਜ ਦਿਸ ਰਿਹਾ ਹੈ।
ਪਿਸਤਾ ਵਪਾਰ ਰੋਕ ਹਟਣ ਨਾਲ LOC -ਪਾਰ ਵਪਾਰ ਕਰਨ ਵਾਲੇ ਕਾਰੋਬਾਰੀਆਂ ਦਾ ਵਿਰੋਧ ਖਤਮ
NEXT STORY