ਲੁਧਿਆਣਾ (ਅਨਿਲ): ਕੇਂਦਰੀ ਰੋਡ ਅਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੁਆਰਾ ਪਿਛਲੇ ਦਿਨੀਂ ਲੋਕ ਸਭਾ ਵਿਚ ਦਿੱਤੇ ਟੋਲ ਬੂਥ ਲੈੱਸ ਪ੍ਰਣਾਲੀ ਲਿਆਉਣ ਦੇ ਬਿਆਨ ਦੇ ਵਿਰੋਧ ਵਿਚ ਪੰਜਾਬ ਭਰ ਦੇ ਟੋਲ ਪਲਾਜਿਆਂ ਦੇ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕਰਦਿਆਂ ਲਾਡੋਵਾਲ ਟੋਲ ਪਲਾਜ਼ਾ 'ਤੇ ਪੈਦਲ ਮਾਰਚ ਕੀਤਾ। ਇਸ ਵਿਚ ਪੰਜਾਬ ਭਰ ਤੋਂ ਆਏ ਟੋਲ ਮੁਲਾਜ਼ਮਾਂ ਨੇ ਆਪਣੀ ਰੋਜ਼ੀ ਰੋਟੀ ਬਚਾਉਣ ਲਈ ਬੈਨਰ ਤਖ਼ਤੀਆਂ 'ਤੇ ਲਿਖ ਅਪਣੀ ਆਵਾਜ਼ ਨੂੰ ਕੇਂਦਰ ਸਰਕਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਨੈਸ਼ਨਲ ਹਾਈਵੇਅ ਦੇ ਵੱਖ-ਵੱਖ ਟੋਲ ਪਲਾਜ਼ਾ ਤੋਂ ਆਏ ਮੁਲਾਜ਼ਮਾਂ ਨੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਪੀ.ਆਈ. ਯੂ. ਲੁਧਿਆਣਾ ਦੇ ਪ੍ਰਾਜੈਕਟ ਡਾਇਰੈਕਟਰ ਰਾਹੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਆਪਣੇ ਰੋਜ਼ਗਾਰ ਨੂੰ ਬਚਾਉਣ ਦੀ ਗੁਹਾਰ ਲਗਾਈ। ਇਹ ਰੋਸ ਪ੍ਰਦਰਸ਼ਨ ਅੱਜ ਦੁਪਹਿਰ 2 ਵਜੇ ਤਕ ਜਾਰੀ ਰਹੇਗਾ।

ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਸੀਟੂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਟੋਲ ਬੂਥ ਲੈਸ ਪ੍ਰਣਾਲੀ ਆਉਣ ਨਾਲ ਦੇਸ਼ ਦੇ ਉਨ੍ਹਾਂ 10 ਲੱਖ ਪਰਿਵਾਰਾਂ ਦੀ ਰੋਜ਼ੀ ਰੋਟੀ ਖੁੱਸ ਜਾਵੇਗੀ ਜਿਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਇਸੇ ਕਿੱਤੇ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇਹ ਪਾਲਿਸੀ ਕਾਰਪੋਰੇਟ ਘਰਾਣਿਆਂ ਦੇ ਪੱਖ ਪੂਰੇਗੀ ਅਤੇ ਆਮ ਲੋਕਾਂ ਦੇ ਜੇਬਾਂ ਤੇ ਸਿੱਧੇ ਤੌਰ 'ਤੇ ਅਸਰ ਪਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਨਾਗਰਿਕਾਂ ਲਈ ਰੋਜ਼ਗਾਰ ਦੇ ਸਾਧਨਾਂ ਦੇ ਵਸੀਲੇ ਪੈਦਾ ਕਰਨਾ, ਪਰ ਸਰਕਾਰਾਂ ਰੋਜ਼ਗਾਰ ਦੇਣ ਦੀ ਬਜਾਏ ਥੋੜੀਆਂ-ਥੋੜੀਆਂ ਉਜਰਤਾਂ 'ਤੇ ਕਿਰਤ ਕਰਕੇ ਪਰਿਵਾਰਾਂ ਦਾ ਪਾਲਨ ਪੋਸ਼ਣ ਕਰਨ ਵਾਲੇ ਕਿਰਤੀ ਲੋਕਾਂ ਦੇ ਰੋਜ਼ਗਾਰ ਖੋਹ ਕੇ ਦੇਸ਼ ਦੇ ਖਜ਼ਾਨਾ ਭਰਨ ਵਾਲ਼ੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਂਪ ਰਹੀ ਹੈ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਦੇਸ਼ ਭਰ ਦੇ ਟੋਲ ਪਲਾਜ਼ਿਆਂ ਨੂੰ ਨਿਜਿਕਰਨ ਕਰਨ ਦੀ ਬਜਾਏ ਸਰਕਾਰ ਆਪਣੇ ਅਧੀਨ ਲਵੇ ਅਤੇ ਟੋਲ ਪਲਾਜ਼ਿਆਂ 'ਤੇ ਸੇਵਾਵਾਂ ਨਿਭਾਅ ਰਹੇ ਕਿਰਤੀ ਲੋਕਾਂ ਨੂੰ ਸਰਕਾਰੀ ਭਰਤੀ ਕਰ ਕਾਰਪੋਰੇਟ ਲੁੱਟ ਨੂੰ ਖ਼ਤਮ ਕੀਤਾ ਜਾਵੇ।
ਇਸ ਮੌਕੇ ਸੇਂਟਰਲ ਇੰਡੀਅਨ ਟਰੇਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਨੇ ਕੇਂਦਰ ਸਰਕਾਰ ਵੱਲੋਂ ਟੋਲ ਬੂਥ ਲੈਸ ਪ੍ਰਣਾਲੀ ਨੂੰ ਕਿਰਤੀ,ਲੋਕਾਂ ਦੀ ਲੁੱਟ ਅਤੇ ਕਾਰਪਰੇਟ ਪੱਖੀ ਦੱਸਦਿਆਂ ਟੋਲ ਪਲਾਜ਼ਾ ਕਿਰਤੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਬੂਥ ਲੈੱਸ ਪ੍ਰਣਾਲੀ ਪਾਲਿਸੀ ਰੱਦ ਕਰਵਾਉਣ ਲਈ ਦੇਸ਼ ਪੱਧਰੀ ਅੰਦੋਲਨ ਛੇੜਨ ਲਈ ਕਿਸਾਨ, ਮਜ਼ਦੂਰ, ਭਰਾਤਰੀ, ਸਮਾਜਿਕ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਇਕ ਮੰਚ 'ਤੇ ਇਕੱਠੇ ਹੋ ਕੇ ਸੰIਰਸ਼ ਦੇ ਮੈਦਾਨ ਵਿਚ ਉਤਰਨ ਦੀ ਲੋੜ ਦੱਸਿਆ। ਇਸ ਮੌਕੇ ਟੋਲ ਪਲਾਜ਼ਾ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੁਖਜੀਤ ਸੰਧੂ ,ਸੂਬਾ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਕੌਰ, ਸੂਬਾ ਮੀਤ ਪ੍ਰਧਾਨ ਰਾਜਵੰਤ ਸਿੰਘ ਖਾਲਸਾ, ਸੂਬਾ ਖਜਾਨਚੀ ਰਾਜਿੰਦਰ ਸਿੰਘ ਭਰਾਜ , ਸੂਬਾ ਸਕੱਤਰ ਬਚਿੱਤਰ ਸਿੰਘ, ਸੂਬਾ ਮੀਤ ਖਜਾਨਚੀ ਅਮਨਦੀਪ ਸਿੰਘ, ਸੂਬਾ ਪਰਚਾਰ ਸਕੱਤਰ ਜਸਪ੍ਰੀਤ ਸਿੰਘ, ਜਸਮੀਨ ਖਾਂ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸ਼ਰਮਾ, ਅੰਮ੍ਰਿਤਪਾਲ ਸਿੰਘ, ਸਤਿੰਦਰ ਸਿੰਘ, ਦਵਿੰਦਰਪਾਲ ਸਿੰਘ ਕਾਲਾਝਾੜ ਟੋਲ, ਗੁਰਪ੍ਰੀਤ ਸਿੰਘ ਬਡਬਰ ਟੋਲ, ਸੰਦੀਪ ਸਿੰਘ ਅਜੀਜਪੁਰ ਟੋਲ, ਗੁਰਪ੍ਰੀਤ ਗੱਗੀ ਧਰੇੜੀ ਜੱਟਾ ਟੋਲ, ਪੰਕਜ ਮਹਿਮੀ ਲਾਡੋਵਾਲ ਟੋਲ, ਅੰਮ੍ਰਿਤ ਸਿੰਘ ਪੈਂਦ ਟੋਲ, ਸਿਕੰਦਰ ਸਿੱਧੂ ਲਹਿਰਾ ਬੇਗਾ ਟੋਲ, ਗੁਰਸੇਵਕ ਮਾਨ ਬੱਲੂਆਣਾ ਟੋਲ, ਜਗਦੀਪ ਸਿੰਘ ਜੀਦਾ ਟੋਲ, ਮਹਿੰਦਰਪਾਲ ਖੂਈਆਂ ਸਰਵਰ ਟੋਲ, ਗੁਰਪ੍ਰੀਤ ਸਿੰਘ ਕਾਲਾ ਟਿੱਬਾ ਟੋਲ, ਗੁਰਦੀਪ ਸਿੰਘ ਸ਼ੇਖਪੁਰਾ ਟੋਲ, ਗੁਰਵਿੰਦਰ ਗੈਵੀ ਮੱਲੀਆਂ ਟੋਲ, ਗੁਰਜੰਟ ਸਿੰਘ ਦਾਰਾਪੁਰ ਟੋਲ, ਮਨਦੀਪ ਸਿੰਘ ਕੋਟ ਕਰੋੜ ਟੋਲ, ਸੁਖਰਾਜ ਸਿੰਘ ਮੰਨਣ ਟੋਲ, ਕੁਲਦੀਪ ਸਿੰਘ ਚਾਹਰ ਟੋਲ, ਚਮਨ ਲਾਲ ਕੱਥੂਨੰਗਲ ਟੋਲ, ਗੁਰਵਿੰਦਰ ਸਿੰਘ ਲਦਪਲਵਾ ਪਠਾਨਕੋਟ ਟੋਲ, ਗੋਪੀ ਸਿੰਘ ਨਿੱਜਰਪੁਰਾ ਟੋਲ, ਅਮਨਦੀਪ ਸਿੰਘ ਘੁਲਾਲ ਟੋਲ, ਜਸਪ੍ਰੀਤ ਸਿੰਘ ਭਾਗੋਮਾਜਰਾ ਟੋਲ, ਸਤਬੀਰ ਸਿੰਘ ਚੋਟੀਆ ਟੋਲ, ਹਰਜਿੰਦਰ ਸਿੰਘ ਮੌੜਾਂ ਟੋਲ, ਸਤਵਿੰਦਰ ਸਿੰਘ ਲਾਡੀ, ਸੋਲਖਿਆ ਟੋਲ ਯਾਦਵਿੰਦਰ ਕੁਰਾਲਾ, ਕੁਲਦੀਪ ਲਹਿਰਾ ਬੈਗਾ,ਵੀਰਪਾਲ ਕੌਰ ਮੱਲੀਆਂ, ਭੁਪਿੰਦਰ ਕੌਰ ਜੀਦਾ,ਬਲਜਿੰਦਰ ਕੌਰ ਆਜੀਜਪੁਰ,ਗਗਨ ਕੌਰ ਬਡਬਡ, ਸਿਮਰਨਜੀਤ ਕੌਰ ਲਾਡੋਵਾਲ, ਪੂਜਾ ਕੌਰ ਬੱਲੂਆਣਾ ਆਦਿ ਸ਼ਾਮਲ ਸਨ।
Punjab: ਜੰਗ ਦਾ ਮੈਦਾਨ ਬਣਿਆ ਖੇਤ! ਪ੍ਰਵਾਸੀ ਮਜ਼ਦੂਰਾਂ ਕਰਕੇ ਹੋ ਗਈ ਫਾਇਰਿੰਗ, ਕੰਬਿਆ ਪੂਰਾ ਇਲਾਕਾ
NEXT STORY