ਨਵੀਂ ਦਿੱਲੀ (ਬੀ. ਐੱਨ.) - ਹੀਰੋ ਮੋਟੋਕਾਰਪ ਨੇ ‘ਦਿ ਸੈਂਟੇਨੀਅਲ’ ਨਾਂ ਵਾਲੇ ਖਾਸ ਕੁਲੈਕਟਰਸ ਐਡੀਸ਼ਨ ਬਾਈਕ ਦੀ ਨਿਲਾਮੀ ਸਫਲਤਾਪੂਰਵਕ ਪੂਰੀ ਕਰ ਲਈ ਹੈ। ਇਹ ਮੋਟਰਸਾਈਕਲ ਹੱਥ ਨਾਲ ਬਣਾਇਆ ਗਿਆ ਹੈ ਅਤੇ ਸਾਡੇ ਆਨਰੇਰੀ ਸੰਸਥਾਪਕ ਅਤੇ ਚੇਅਰਮੈਨ ਡਾ. ਬ੍ਰਿਜਮੋਹਨ ਲਾਲ ਮੁੰਜਾਲ ਦੀ ਵਿਰਾਸਤ ਨੂੰ ਸਨਮਾਨ ਦਿੰਦੀ ਹੈ।
ਨਿਲਾਮੀ ਦਾ ਸਭ ਤੋਂ ਉੱਚਾ ਮੁੱਲ 20.30 ਲੱਖ ਰੁਪਏ ਸੀ, ਜੋ ਸੀ. ਈ. 100 ਨੰਬਰ ਦੇ ਮੋਟਰਸਾਈਕਲ ਲਈ ਲਾਇਆ ਗਿਆ। ਕੁੱਲ 75 ਮੋਟਰਸਾਈਕਲਾਂ ਦੀ ਨਿਲਾਮੀ ਨਾਲ 8.58 ਕਰੋੜ ਰੁਪਏ ਦੀ ਰਕਮ ਜੁਟਾਈ ਗਈ, ਜੋ ਇਨ੍ਹਾਂ ਮੋਟਰਸਾਈਕਲਾਂ ਦੀ ਵੱਡੀ ਮੰਗ ਅਤੇ ਉਨ੍ਹਾਂ ਦੀ ਖਾਸ ਖਿੱਚ ਨੂੰ ਦਰਸਾਉਂਦਾ ਹੈ। ਨਿਲਾਮੀ ’ਚ ਹਿੱਸਾ ਲੈਣ ਵਾਲੇ ਡੀਲਰਾਂ, ਸਪਲਾਇਰਾਂ, ਕਾਰੋਬਾਰੀ ਭਾਈਵਾਲਾਂ ਅਤੇ ਕੰਪਨੀ ਦੇ ਕਰਮਚਾਰੀਆਂ ਨੇ ਕਾਫ਼ੀ ਉਤਸ਼ਾਹ ਵਿਖਾਇਆ।
ਇੰਡੀਗੋ ਦੀ ਉਡਾਣ 5 ਘੰਟੇ ਦੀ ਦੇਰੀ ਤੋਂ ਬਾਅਦ ਰੱਦ, 250 ਤੋਂ 300 ਯਾਤਰੀ ਫਸੇ
NEXT STORY