ਨਵੀਂ ਦਿੱਲੀ- ਦੋਪਹੀਆ ਵਾਹਨ ਨਿਰਮਾਤਾ ਹੀਰੋ ਮੋਟੋਕਾਰਪ ਇਕ ਜੁਲਾਈ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ 3,000 ਰੁਪਏ ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਲਗਾਤਾਰ ਵਧ ਰਹੀ ਮੁਦਰਾਸਫੀਤੀ ਅਤੇ ਜਿੰਸਾਂ ਦੀਆਂ ਕੀਮਤਾਂ 'ਚ ਉਛਾਲ ਦੇ ਅਸਰ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਹ ਫ਼ੈਸਲਾ ਕੀਤਾ ਹੈ।
ਹੀਰੋ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਦੋਪਹੀਆ ਵਾਹਨਾਂ ਦੀਆਂ ਕੀਮਤਾਂ 'ਚ ਵੱਖ-ਵੱਖ ਮਾਡਲ ਅਤੇ ਬਾਜ਼ਾਰ ਦੀ ਸਥਿਤੀ ਦੇ ਅਨੁਸਾਰ ਤੈਅ ਕੀਤੀ ਜਾਵੇਗੀ।
ਕੰਪਨੀ ਦੇ ਅਨੁਸਾਰ ਜਿੰਸਾਂ ਦੀਆਂ ਕੀਮਤਾਂ ਸਮੇਤ ਲਗਾਤਾਰ ਵਧ ਰਹੀ ਮੁਦਰਾਸਫੀਤੀ ਲਾਗਤ ਦੇ ਪ੍ਰਭਾਵ ਨੂੰ ਅੰਸ਼ਿਕ ਰੂਪ ਨਾਲ ਦੂਰ ਜਾਂ ਘੱਟ ਕਰਨ ਲਈ ਵਾਹਨਾਂ ਦੀਆਂ ਕੀਮਤਾਂ 'ਚ ਬਦਲਾਅ ਜ਼ਰੂਰੀ ਹੋ ਗਿਆ ਹੈ।
ਕੱਚੇ ਤੇਲ ’ਚ 5 ਸਾਲ ਜਾਰੀ ਰਹੇਗੀ ਅਸਥਿਰਤਾ : ਡੈਰੇਨ ਵੁਡਸ
NEXT STORY