ਨਵੀਂ ਦਿੱਲੀ, (ਭਾਸ਼ਾ)- ਮੌਜੂਦਾ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿਚ ਸਟੀਲ ਪਾਈਪ ਬਣਾਉਣ ਵਾਲੀ ਕੰਪਨੀ ਹਾਈ-ਟੈਕ ਪਾਈਪ ਦਾ ਏਕੀਕ੍ਰਿਤ ਸ਼ੁੱਧ ਲਾਭ ਦੁੱਗਣੇ ਤੋਂ ਵੱਧ ਕੇ 18.05 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਵਿੱਤੀ ਸਾਲ 2023-24 ਦੀ ਪਹਿਲੀ (ਅਪ੍ਰੈਲ-ਤਿਮਾਹੀ) ਵਿਚ ਕੰਪਲੀ ਦਾ ਸ਼ੁੱਧ ਲਾਭ 8.03 ਕਰੋੜ ਰੁਪਏ ਸੀ। ਹਾਈ-ਟੈਕ ਪਾਈਪਸ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਆਪਣੀ ਜਾਣਕਾਰੀ 'ਚ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ 'ਚ ਕੰਪਨੀ ਦੀ ਆਮਦਨ 35 ਫੀਸਦੀ ਵਧ ਕੇ 866.97 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 642.16 ਕਰੋੜ ਰੁਪਏ ਸੀ।
ਇਹ ਖ਼ਬਰ ਵੀ ਪੜ੍ਹੋ - REA ਇੰਡੀਆ ਦਾ ਮਾਲੀਆ ਪਹਿਲੀ ਤਿਮਾਹੀ 'ਚ 31 ਫੀਸਦੀ ਵਧ ਕੇ 563 ਕਰੋੜ ਰੁਪਏ
ਇਕੱਲੇ ਆਧਾਰ 'ਤੇ, ਕੰਪਨੀ ਨੇ 15.36 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 6.58 ਕਰੋੜ ਰੁਪਏ ਸੀ। ਸਟੈਂਡਅਲੋਨ ਆਧਾਰ 'ਤੇ ਮਾਲੀਆ 723.44 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ 'ਚ 520.25 ਕਰੋੜ ਰੁਪਏ ਸੀ। ਹਾਈ-ਟੈਕ ਪਾਈਪਜ਼ 7,50,000 ਮੀਟ੍ਰਿਕ ਟਨ ਪ੍ਰਤੀ ਸਾਲ ਦੀ ਸੰਯੁਕਤ ਸਥਾਪਿਤ ਸਮਰੱਥਾ ਦੇ ਨਾਲ ਛੇ ਏਕੀਕ੍ਰਿਤ ਨਿਰਮਾਣ ਸਹੂਲਤਾਂ ਦਾ ਮਾਲਕ ਹੈ ਅਤੇ ਸੰਚਾਲਿਤ ਕਰਦਾ ਹੈ। ਕੰਪਨੀ ਦਸੰਬਰ ਦੇ ਅੰਤ ਤੱਕ ਆਪਣੀ ਕੈਪਟਿਵ ਨਵਿਆਉਣਯੋਗ ਊਰਜਾ ਸਮਰੱਥਾ ਨੂੰ 13.5 ਮੈਗਾਵਾਟ ਤੱਕ ਵਧਾਉਣ ਦੀ ਵੀ ਯੋਜਨਾ ਬਣਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
REA ਇੰਡੀਆ ਦਾ ਮਾਲੀਆ ਪਹਿਲੀ ਤਿਮਾਹੀ 'ਚ 31 ਫੀਸਦੀ ਵਧ ਕੇ 563 ਕਰੋੜ ਰੁਪਏ
NEXT STORY