ਨਵੀਂ ਦਿੱਲੀ- ਵਿਆਜ ਦਰਾਂ 'ਚ ਵਾਧੇ ਦਾ ਫਿਲਹਾਲ ਵਾਹਨਾਂ ਦੀ ਮੰਗ 'ਤੇ ਅਸਰ ਨਹੀਂ ਪਿਆ ਹੈ ਪਰ ਅਸਲੀ ਸਥਿਤੀ ਉਦੋਂ ਸਪੱਸ਼ਟ ਹੋਵੇਗੀ, ਜਦੋਂ ਸੈਮੀਕਲੰਡਰ ਦੀ ਕਮੀ ਦਾ ਮੁੱਦਾ ਹੱਲ ਹੋ ਜਾਵੇਗਾ ਅਤੇ ਉਤਪਾਦਨ ਆਮ ਹੋ ਜਾਵੇਗਾ। ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ (ਐੱਮ.ਐੱਸ.ਆਈ.ਐੱਲ) ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਵਿਕਰੀ) ਸ਼ਸਾਂਤ ਸ਼੍ਰੀਵਾਸਤਵ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਗ੍ਰੈਂਡ ਵਿਟਾਰਾ ਤੇ ਬ੍ਰੇਜਾ ਵਰਗੇ ਨਵੇਂ ਉਤਪਾਦਾਂ ਦੀ ਪੇਸ਼ਕਸ਼ ਦੇ ਨਾਲ ਬੁਕਿੰਗ 'ਚ ਵਾਧਾ ਹੋਇਆ ਹੈ ਅਤੇ ਕੰਪਨੀ ਦੇ ਲੰਬਿਤ ਆਰਡਰ ਪਿਛਲੀ ਤਿਮਾਹੀ 'ਚ 2.8 ਲੱਖ ਤੋਂ ਵਧ ਕੇ ਲਗਭਗ 3.87 ਲੱਖ ਇਕਾਈ ਹੋ ਗਏ।
ਉਨ੍ਹਾਂ ਨੇ ਗੱਲਬਾਤ 'ਚ ਕਿਹਾ, ''ਸਿਧਾਂਤਕ ਤੌਰ 'ਤੇ ਵਿਆਜ ਦਰਾਂ 'ਚ ਵਾਧੇ ਦੇ ਨਕਾਰਾਤਮਕ ਅਸਰ ਹੋਣਾ ਚਾਹੀਦਾ ਹੈ ਪਰ ਫਿਲਹਾਲ ਅਸੀਂ ਇਸ ਨੂੰ ਮਹਿਸੂਸ ਨਹੀਂ ਕਰ ਰਹੇ ਹਾਂ। ਉਹ ਇਸ ਸਵਾਲ ਦੇ ਜਵਾਬ ਦੇ ਰਹੇ ਸਨ ਕਿ ਕੀ ਵਿਆਜ ਦਰਾਂ 'ਚ ਵਾਧੇ ਨਾਲ ਕਾਰਾਂ ਦੀ ਮੰਗ 'ਤੇ ਅਸਰ ਪਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਇਸ ਮਹੀਨੇ ਦੇ ਸ਼ੁਰੂਆਤ 'ਚ ਰੈਪੋ ਦਰ 'ਚ 0.50 ਫੀਸਦੀ ਦਾ ਵਾਧਾ ਕੀਤਾ ਸੀ। ਮਈ ਤੋਂ ਬਾਅਦ ਇਹ ਲਗਾਤਾਰ ਤੀਜਾ ਵਾਧਾ ਸੀ। ਇਸ ਨਾਲ ਵਿਆਜ ਦਰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਆ ਗਈ ਹੈ।
ਸ਼੍ਰੀਵਾਸਤਵ ਨੇ ਕਿਹਾ ਕਿ ਵਿਆਜ ਦਰਾਂ 'ਚ ਵਾਧੇ ਦੀ ਮੰਗ 'ਤੇ ਅਸਰ ਨਹੀਂ ਹੋਣ ਦਾ ਇਕ ਕਾਰਨ ਇਹ ਹੈ ਕਿ ਮਹਾਮਾਰੀ ਅਤੇ ਸੈਮੀਕੰਡਕਟਰਾਂ ਦੀ ਕਮੀ ਕਾਰਨ ਸਪਲਾਈ ਲੜ੍ਹੀ 'ਚ ਵਿਘਨ ਹੋਇਆ। ਇਸ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਅਤੇ ਮੰਗ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਜਦੋਂ ਤੁਹਾਡੇ ਕੋਲ ਭਰਪੂਰ ਉਤਪਾਦਨ ਹੋ ਜਾਵੇਗਾ ਤਾਂ ਮੰਗ ਦੇ ਅਸਲੀ ਰੁਝਾਣਾਂ ਦਾ ਪਤਾ ਚੱਲੇਗਾ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਸਪਲਾਈ 'ਚ ਕਾਫੀ ਸੁਧਾਰ ਹੋਇਆ ਹੈ ਪਰ ਅਜੇ ਵੀ ਕੁਝ ਰੁਕਾਵਟਾਂ ਹਨ, ਜੋ ਕੰਪਨੀ ਨੂੰ ਆਪਣੇ ਪੂਰੇ ਉਤਪਾਦਨ ਸਮਰੱਥਾ ਨਾਲ ਕੰਮ ਕਰਨ ਤੋਂ ਰੋਕ ਰਹੀ ਹੈ।
ਰਿਲਾਇੰਸ ਨੂੰ SC ਤੋਂ ਵੱਡੀ ਰਾਹਤ, ਗ੍ਰੀਨਜ਼ ਜ਼ੂਲੋਜੀਕਲ ਰੈਸਕਿਊ ਐਂਡ ਰੀਹੈਬਲੀਟੇਸ਼ਨ ਸੈਂਟਰ ਨੂੰ ਦਿੱਤੀ ਮਨਜ਼ੂਰੀ
NEXT STORY