ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਰੋਜ਼ਇਕ ਹਜ਼ਾਰ ਉੱਡਾਣਾਂ ਦਾ ਮੁਕਾਮ ਹਾਸਲ ਕਰਕੇ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਨਾਲ ਹੀ ਇਕ ਹੋਰ ਏ320 ਨਿਓ ਜਹਾਜ਼ ਹਾਸਲ ਕਰਨ ਦੇ ਨਾਲ ਹੀ ਉਸ ਦੇ ਬੇੜੇ 'ਚ 150 ਜਹਾਜ਼ਾਂ ਵਾਲੀ ਵੀ ਇਹ ਦੇਸ਼ ਦੀ ਪਹਿਲੀ ਏਅਰਲਾਈਨ ਬਣ ਗਈ ਹੈ।
ਇੰਡੀਗੋ ਨੇ ਅੱਜ ਦੱਸਿਆ ਕਿ ਉਸ ਨੇ ਇਹ ਦੋਵੇਂ ਮੁਕਾਮ ਸ਼ਨੀਵਾਰ ਨੂੰ ਹਾਸਲ ਕੀਤਾ। ਸ਼ਨੀਵਾਰ ਨੂੰ ਰਾਤ 11 ਵੱਜ ਕੇ 15 ਮਿੰਟ 'ਤੇ ਉਸ ਦੀ 1000ਵੀਂ ਉੱਡਾਣ ਰਵਾਨਾ ਹੋਈ। ਉਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੀ ਉਸ ਨੂੰ 31ਵਾਂ ਏ320 ਨਿਓ ਜਹਾਜ਼ ਵੀ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ਉਸ ਦੇ ਬੇੜੇ 'ਚ ਜਹਾਜ਼ਾਂ ਦੀ ਕੁੱਲ ਗਿਣਤੀ ਵਧ ਕੇ 150 'ਤੇ ਪਹੁੰਚ ਗਈ।
ਕੰਪਨੀ ਨੇ ਦੱਸਿਆ ਕਿ 22 ਦਸੰਬਰ ਤੋਂ ਵਿਜੇਵਾੜਾ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ। ਇਹ ਉਸ ਦੇ ਨੈੱਟਵਰਕ 'ਚ 50ਵਾਂ ਡੈਸਟੀਨੇਸ਼ਨ ਹੋਵੇਗਾ।
ਵਿਜੇਵਾੜਾ ਲਈ ਅਤੇ ਉਥੋਂ ਤੋਂ ਉੱਡਾਣਾਂ ਦਾ ਸੰਚਾਲਨ 2 ਮਾਰਚ ਤੋਂ ਸ਼ੁਰੂ ਹੋਵੇਗਾ। ਵਿਜੇਵਾੜਾ ਲਈ ਉਹ ਚੇਨਈ, ਬੰਗਲੁਰੂ ਅਤੇ ਹੈਦਰਾਬਾਦ ਤੋਂ ਏ.ਟੀ.ਆਰ-600 ਜਹਾਜ਼ਾਂ ਦੀ ਵਰਤੋਂ ਕਰੇਗੀ। ਉਸ ਨੇ 21 ਦਸੰਬਰ ਨੂੰ ਏ.ਟੀ.ਆਰ-600 ਜਹਾਜ਼ਾਂ ਦਾ ਪਹਿਲਾਂ ਸੰਚਾਲਨ ਹੈਦਰਾਬਾਦ-ਮੇਂਗਲੁਰੂ ਮਾਰਗ 'ਤੇ ਸ਼ੁਰੂ ਕੀਤਾ ਹੈ।
ਜਲਦ ਏ. ਟੀ. ਐੱਮ. 'ਚ ਮਿਲਣਗੇ 200 ਰੁਪਏ ਦੇ ਨੋਟ
NEXT STORY