ਬਿਜ਼ਨੈੱਸ ਡੈਸਕ- ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੱਡਾ ਬਦਲਾਅ ਆਇਆ ਹੈ। ਜੇਕਰ ਤੁਸੀਂ ਅੱਜ ਸੋਨੇ ਦੇ ਗਹਿਣੇ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੈ ਕਿਉਂਕਿ ਅੱਜ ਸੋਨੇ ਦੀਆਂ ਕੀਮਤਾਂ ਡਿੱਗ ਗਈਆਂ ਹਨ। MCX 'ਤੇ ਸੋਨੇ ਦੀ ਕੀਮਤ 0.46 ਫ਼ੀਸਦੀ ਡਿੱਗ ਕੇ 95,475 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਜਦੋਂ ਕਿ ਚਾਂਦੀ ਵੀ 0.29 ਫ਼ੀਸਦੀ ਡਿੱਗ ਕੇ 97,225 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।
ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ
ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 200 ਰੁਪਏ ਵਧ ਕੇ 99,400 ਰੁਪਏ ਪ੍ਰਤੀ 10 ਗ੍ਰਾਮ ਰਹੀ। ਅਖਿਲ ਭਾਰਤੀ ਸਰਾਫਾ ਸੰਘ ਨੇ ਇਹ ਜਾਣਕਾਰੀ ਦਿੱਤੀ। 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਨੇ ਬੁੱਧਵਾਰ ਨੂੰ 1 ਲੱਖ ਰੁਪਏ ਦੇ ਪੱਧਰ ਤੋਂ ਯੂ-ਟਰਨ ਲੈ ਲਿਆ ਸੀ ਅਤੇ 2,400 ਰੁਪਏ ਡਿੱਗ ਕੇ 99,200 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਸੀ। ਇਸ ਦੇ ਨਾਲ ਹੀ 99.5 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ ਵੀ 200 ਰੁਪਏ ਵਧ ਕੇ 98,900 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ, ਜਦੋਂ ਕਿ ਪਿਛਲੀ ਬੰਦ ਕੀਮਤ 98,700 ਰੁਪਏ ਪ੍ਰਤੀ 10 ਗ੍ਰਾਮ ਸੀ।
Comex'ਤੇ ਸੋਨਾ ਚੜ੍ਹਿਆ, ਚਾਂਦੀ ਨਰਮ
ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ-ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ। Comex 'ਤੇ ਸੋਨਾ 3,362 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਸਮਾਪਤੀ ਕੀਮਤ 3,348.60 ਪ੍ਰਤੀ ਔਂਸ ਸੀ।, ਇਹ 9.10 ਦੇ ਵਾਧੇ ਨਾਲ 3,357.70 ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ। ਮੰਗਲਵਾਰ ਨੂੰ ਸੋਨੇ ਦੇ ਵਾਅਦੇ ਭਾਅ 3,509.90 ਡਾਲਰ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਏ। ਕਾਮੈਕਸ 'ਤੇ ਚਾਂਦੀ ਦੀ ਕੀਮਤ 33.55 ਡਾਲਰ ਦੇ ਭਾਅ 'ਤੇ ਖੁੱਲ੍ਹੇ। ਪਿਛਲੀ ਬੰਦ ਕੀਮਤ 33.50 ਡਾਲਰ ਸੀ। ਹਾਲਾਂਕਿ ਇਹ 0.05 ਦੀ ਗਿਰਾਵਟ ਦੇ ਨਾਲ 33.45 ਪ੍ਰਤੀ ਔਂਸ ਦੇ ਭਾਅ 'ਤੇ ਵਪਾਰ ਕਰ ਰਿਹਾ ਸੀ।
ਕੌਣ ਕਹਿੰਦੈ ਭਾਰਤੀਆਂ ਤੋਂ ਪੈਸਾ ਨ੍ਹੀਂ! ਕਰੋੜ ਤੋਂ ਥੱਲੇ ਦਾ ਘਰ ਨਹੀਂ ਆਉਂਦਾ ਪਸੰਦ
NEXT STORY