ਨਵੀਂ ਦਿੱਲੀ- ਇੰਡੀਗੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਦਾ ਹਵਾਈ ਖੇਤਰ ਬੰਦ ਹੋਣ ਨਾਲ ਉਸ ਦੀਆਂ ਕੁਝ ਕੌਮਾਂਤਰੀ ਉਡਾਣਾਂ 'ਤੇ ਅਸਰ ਪਿਆ ਹੈ ਅਤੇ ਏਅਰਲਾਈਨ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵੀਰਵਾਰ ਨੂੰ ਏਅਰਲਾਈਨ ਨੇ ਦਿੱਲੀ ਤੋਂ ਅਲਮਾਟੀ ਅਤੇ ਤਾਸ਼ਕੰਦ ਜਾਣ ਵਾਲੀਆਂ ਉਡਾਣਾਂ ਸਮੇਤ ਕੁਝ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਸਨ। ਦੱਸਣਯੋਗ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਚੱਲਦੇ ਪਾਕਿਸਤਾਨ ਨੇ ਵੀਰਵਾਰ ਨੂੰ ਭਾਤਤੀ ਏਅਰਲਾਈਨ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਰੋਕ ਲਾ ਦਿੱਤੀ।
ਇਸ ਹਵਾਈ ਖੇਤਰ ਦੀ ਵਰਤੋਂ ਭਾਰਤ 'ਚ ਰਜਿਸਟਰਡ ਜਹਾਜ਼ਾਂ ਦੇ ਨਾਲ-ਨਾਲ ਭਾਰਤੀ ਸੰਚਾਲਕਾਂ ਦੇ ਮਲਕੀਅਤ ਵਾਲੇ ਜਾਂ ਲੀਜ਼ 'ਤੇ ਲਏ ਜਹਾਜ਼ ਜ਼ਰੀਏ ਨਹੀਂ ਕੀਤੀ ਜਾ ਸਕਦੀ। ਰੋਜ਼ਾਨਾ ਲਗਭਗ 2,200 ਉਡਾਣਾਂ ਦਾ ਸੰਚਾਲਣ ਕਰਨ ਵਾਲੀ ਇੰਡੀਗੋ ਨੇ ਸ਼ੁੱਕਰਵਾਰ ਨੂੰ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਅਸੀਂ ਪਾਕਿਸਤਾਨ ਵਲੋਂ ਹਵਾਈ ਖੇਤਰ ਨੂੰ ਅਚਾਨਕ ਬੰਦ ਕਰਨ ਤੋਂ ਬਾਅਦ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਸਾਡੀਆਂ ਕੁਝ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਏਅਰਲਾਈਨ ਨੇ ਕਿਹਾ ਕਿ ਸਾਡੀਆਂ ਕਈ ਟੀਮਾਂ ਸਥਿਤੀ ਦਾ ਮੁਲਾਂਕਣ ਕਰਨ ਅਤੇ ਪ੍ਰਭਾਵਿਤ ਗਾਹਕਾਂ ਨੂੰ ਸਭ ਤੋਂ ਵਧੀਆ ਸੰਭਵ ਵਿਕਲਪ ਪ੍ਰਦਾਨ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ।
ਕਸਤੂਰੀਰੰਗਨ ਨੇ ਭਾਰਤ ਦੇ ਵਿਗਿਆਨੀ, ਸਿੱਖਿਆ ਯਾਤਰਾ 'ਚ ਮਹੱਤਵਪੂਰਨ ਯੋਗਦਾਨ ਦਿੱਤਾ : PM ਮੋਦੀ
NEXT STORY