ਨਵੀਂ ਦਿੱਲੀ— ਹੁਣ ਹਿਸਾਰ ਨੂੰ ਵੀ ਤੁਸੀਂ ਫਲਾਈਟ 'ਚ ਜਾ ਸਕਦੇ ਹੋ ਤੇ ਇਹ ਤੁਹਾਡੀ ਜੇਬ 'ਤੇ ਬਹੁਤਾ ਭਾਰ ਵੀ ਨਹੀਂ ਪਾਉਣ ਵਾਲੀ। ਹਿਸਾਰ-ਚੰਡੀਗੜ੍ਹ ਵਿਚਕਾਰ ਪਹਿਲੀ ਫਲਾਈਟ ਸਰਵਿਸ ਸ਼ੁਰੂ ਹੋ ਗਈ ਹੈ।
ਇਹ ਫਲਾਈਟ ਖੇਤਰੀ ਸੰਪਰਕ ਯੋਜਨਾ ਤਹਿਤ ਸ਼ੁਰੂ ਕੀਤੀ ਗਈ ਹੈ। ਇਸ ਲਈ ਇਸ ਦਾ ਘੱਟੋ-ਘੱਟ ਕਿਰਾਇਆ 1,674 ਰੁਪਏ ਹੈ। ਨਿੱਜੀ ਜਹਾਜ਼ ਕੰਪਨੀ ਸਪਾਈਸ ਜੈੱਟ ਹਿਸਾਰ-ਚੰਡੀਗੜ੍ਹ ਵਿਚਕਾਰ ਰੋਜ਼ਾਨਾ ਦੋ ਉਡਾਣਾਂ ਦਾ ਸੰਚਾਲਨ ਕਰੇਗੀ।
ਹਿਸਾਰ ਤੋਂ ਸਵੇਰੇ 8 ਵਜੇ ਤੇ ਸ਼ਾਮ ਚਾਰ ਵਜੇ ਇਹ ਫਲਾਈਟ ਰਵਾਨਾ ਹੋਵੇਗੀ ਅਤੇ ਹਿਸਾਰ ਤੋਂ ਚੰਡੀਗੜ੍ਹ ਨੂੰ ਇਕ ਪਾਸੇ ਦਾ ਕਿਰਾਇਆ 1,674 ਰੁਪਏ ਹੋਵੇਗਾ। ਉੱਥੇ ਹੀ, ਚੰਡੀਗੜ੍ਹ ਤੋਂ ਹਿਸਾਰ ਨੂੰ ਇਹ ਫਲਾਈਟ ਸਵੇਰੇ 9.30 ਵਜੇ ਤੇ ਸ਼ਾਮ 5.30 ਵਜੇ ਰਵਾਨਾ ਹੋਵੇਗੀ। ਉਡਾਣ ਸਕੀਮ ਤਹਿਤ ਲਾਂਚ ਹੋਈ ਇਸ ਫਲਾਈਟ 'ਚ ਹਿਸਾਰ-ਚੰਡੀਗੜ੍ਹ ਵਿਚਕਾਰ ਦਾ ਸਫਰ ਤਕੀਰਬਨ 45 ਮਿੰਟ 'ਚ ਪੂਰਾ ਹੋਵੇਗਾ। ਜ਼ਿਕਰਯੋਗ ਹੈ ਕਿ ਉਡਾਣ (ਉੱਡੇ ਦੇਸ਼ ਦਾ ਆਮ ਨਾਗਰਿਕ) ਸਕੀਮ ਤਹਿਤ ਨਰਿੰਦਰ ਮੋਦੀ ਸਰਕਾਰ ਨੇ ਕਈ ਸ਼ਹਿਰਾਂ ਨੂੰ ਫਲਾਈਟ ਸਰਵਿਸ ਨਾਲ ਲਿੰਕ ਕੀਤਾ ਹੈ, ਜਿਸ 'ਚ ਬਠਿੰਡਾ ਤੇ ਆਦਮਪੁਰ ਵੀ ਹਨ। ਇਸ ਸਕੀਮ ਤਹਿਤ ਕਿਰਾਏ ਘੱਟ ਰੱਖੇ ਗਏ ਹਨ, ਤਾਂ ਜੋ ਆਮ ਨਾਗਰਿਕ ਵੀ ਫਲਾਈਟ 'ਚ ਸਫਰ ਕਰ ਸਕੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਮੁਤਾਬਕ, ਜਲਦ ਹਿਸਾਰ ਤੋਂ ਦਿੱਲੀ, ਜੈਪੁਰ, ਜੰਮੂ ਤੇ ਦਹਿਰਾਦੂਨ ਲਈ ਵੀ ਫਲਾਈਟ ਸਰਵਿਸ ਸ਼ੁਰੂ ਹੋਵੇਗੀ
ਮਾਰੂਤੀ ਦੇ ਗੁਰੂਗ੍ਰਾਮ ਤੇ ਮਾਨੇਸਰ ਪਲਾਂਟ 'ਚ ਦੋ ਦਿਨ ਬੰਦ ਰਹੇਗਾ ਉਤਪਾਦਨ
NEXT STORY