ਜਲੰਧਰ : ਅਕਸਰ ਕਿਹਾ ਜਾਂਦੈ ਕਿ ਦੁਬਈ ਵਿਚ ਬਹੁਤ ਗਰਮੀ ਪੈਂਦੀ ਐ ਤੇ ਇਥੇ ਰਹਿਣਾ ਆਸਾਨ ਕੰਮ ਨ੍ਹੀਂ। ਪਰ ਜੇ ਤੁਸੀਂ ਇੰਨੀ ਦਿਨੀਂ ਜਲੰਧਰ ਦੇ ਤਾਪਮਾਨ ਨੂੰ ਦੇਖੋ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ ਵਿਚ ਇੰਨੀਂ ਦਿਨੀਂ ਜਲੰਧਰ ਵਿਚ ਦੁਬਈ ਤੋਂ ਵੀ ਜ਼ਿਆਦਾ ਗਮਰੀ ਪੈ ਰਹੀ ਹੈ, ਜੋ ਕਿ ਵਾਕੇਈ ਹੈਰਾਨ ਕਰਨ ਵਾਲੀ ਗੱਲ ਹੈ।
ਦੱਸ ਦਈਏ ਕਿ ਗੂਗਲ ਮੁਤਾਬਕ ਅੱਜ ਜਲੰਧਰ ਵਿਚ 41 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਤੇ ਇਸ ਦੌਰਾਨ ਬਾਹਰ ਨਿਕਲਣ ਤੋਂ ਪਰਹੇਜ਼ ਦੀ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ। ਇਹ ਹਾਲ ਸਿਰਫ ਅੱਜ ਦਾ ਨਹੀਂ ਬਲਕਿ ਪਿਛਲੇ ਤਕਰੀਬਨ ਇਕ ਹਫਤੇ ਤੋਂ ਹੈ। ਬੀਤੇ ਇਕ ਹਫਤੇ ਦੌਰਾਨ ਜਲੰਧਰ ਦਾ ਤਾਪਮਾਨ 40 ਡਿਗਰੀ ਦੇ ਨੇੜੇ ਹੀ ਰਿਹਾ ਹੈ। ਇਸ ਦੇ ਨਾਲ ਹੀ ਗਰਮ ਹਵਾਵਾਂ ਨੇ ਇਸ ਤਪਸ ਨੂੰ ਹੋਰ ਵਧਾ ਦਿੱਤਾ ਹੈ।

ਉਥੇ ਹੀ ਜੇਕਰ ਗੱਲ ਦੁਬਈ ਵਰਗੇ ਰੇਗਿਸਤਾਨ ਉੱਤੇ ਬਣੇ ਇਲਾਕੇ ਦੀ ਕਰੀਏ, ਜਿਸ ਨੂੰ ਕਿ ਬਹੁਤ ਗਰਮ ਮੰਨਿਆ ਜਾਂਦਾ ਹੈ ਉਥੇ ਵੀ ਤਾਪਮਾਨ ਅਜੇ ਤੱਕ 40 ਡਿਗਰੀ ਨਹੀਂ ਪਹੁੰਚਿਆ। ਦੁਬਈ ਵਿਚ ਅੱਜ ਦਾ ਤਾਪਮਾਨ 35 ਡਿਗਰੀ ਦੇ ਤਰੀਬਨ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਤਕ ਇਸ ਵਿਚ ਕਮੀ ਆਉਣ ਦੇ ਆਸਾਰ ਦਿਖਾਏ ਗਏ ਹਨ ਤੇ ਇਸ ਦੇ ਹੋਰ ਘਟਣ ਦੀ ਆਸ ਹੈ।

ਦੱਸਣਯੋਗ ਹੈ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿਚ ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲਣ ਵਾਲੀ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ 'ਚ ਬਾਰਿਸ਼ ਪੈਣ ਨਾਲ ਅਤੇ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਵਿਚ ਤਬਦੀਲੀ ਵੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਅਗਲੇ 5 ਦਿਨਾਂ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਗਰਜ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Punjab: ਚੱਲਦੀ ਟਰੇਨ ਨੂੰ ਲੱਗ ਗਈ ਅੱਗ, ਮਚੀ ਹਫ਼ੜਾ-ਦਫ਼ੜੀ
NEXT STORY