ਅਬੂ ਧਾਬੀ (ਏਪੀ) : ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਹਵਾਬਾਜ਼ੀ ਕੰਪਨੀ ਇਤਿਹਾਦ ਏਅਰਵੇਜ਼ ਨੇ 28 ‘ਵਾਇਡ-ਬਾਡੀ' ਬੋਇੰਗ ਜਹਾਜ਼ ਖਰੀਦਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੰਯੁਕਤ ਅਰਬ ਅਮੀਰਾਤ ਯਾਤਰਾ ਦੌਰਾਨ ਇਹ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਸਲਮਾਨ ਰਸ਼ਦੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੋਸ਼ੀ ਨੂੰ 25 ਸਾਲ ਦੀ ਜੇਲ੍ਹ
ਜਾਣਕਾਰੀ ਮੁਤਾਬਕ, ਇਤਿਹਾਦ, ਅਬੂ ਧਾਬੀ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਹੈ। ਇਹ ਗੁਆਂਢੀ ਦੁਬਈ ਦੀ ਲੰਮੀ ਦੂਰੀ ਦੀ ਹਵਾਬਾਜ਼ੀ ਕੰਪਨੀ ਏਮਿਰੇਟਸ ਦੀ ਤਰ੍ਹਾਂ ਪੂਰਬੀ ਤੇ ਪੱਛਮੀ ਮਾਰਗਾਂ ’ਤੇ ਵੀ ਉਡਾਣਾਂ ਸੰਚਾਲਿਤ ਕਰਦੀ ਹੈ। ਇਤਿਹਾਦ ਨੇ ਇੱਕ ਬਿਆਨ ’ਚ ਕਿਹਾ, ''ਇਸ ਵਿਕਰੀ ’ਚ ‘ਬੋਇੰਗ 787 ਅਤੇ 777 ਐਕਸ ਜਹਾਜ਼ ਸ਼ਾਮਲ ਹਨ, ਜੋ ਕਿ ਜੀਈ ਇੰਜਣ ਦੁਆਰਾ ਸੰਚਾਲਿਤ ਹਨ ਅਤੇ ਇਕ ਸੇਵਾ ਪੈਕੇਜ ਦੁਆਰਾ ਵਿਵੇਚਿਤ ਹਨ। ਹਾਲਾਂਕਿ, ਬੋਇੰਗ ਨੇ ਇਸ ਨ੍ਹੂੰ ਲੈ ਕੇ ਤੱਤਕਾਲ ਕੋਈ ਟਿੱਪਣੀ ਨਹੀਂ ਕੀਤੀ ਹੈ।''
ਇਹ ਵੀ ਪੜ੍ਹੋ : ਪਾਕਿਸਤਾਨ ਨੇ ਤਬਾਹ ਹੋਏ ਏਅਰਬੇਸ ਦਾ ਦਿੱਤਾ ਸਭ ਤੋਂ ਵੱਡਾ ਸਬੂਤ, ਮੁਰੰਮਤ ਲਈ ਜਾਰੀ ਕੀਤਾ ਟੈਂਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ਭਰਾ ਆਪਣੇ ਪਿਤਾ ਦੇ ਕਤਲ ਦੇ ਦੋਸ਼ ’ਚ ਗ੍ਰਿਫਤਾਰ
NEXT STORY