ਨਵੀਂ ਦਿੱਲੀ – ਦੇਸ਼ ਦੇ 7 ਮੁੱਖ ਸ਼ਹਿਰਾਂ ’ਚ ਜੁਲਾਈ-ਸਤੰਬਰ ਤਿਮਾਹੀ ਦੌਰਾਨ ਮਕਾਨਾਂ ਦੀ ਵਿਕਰੀ 18 ਫੀਸਦੀ ਡਿੱਗ ਕੇ 55,080 ਇਕਾਈ ਰਹੀ। ਰੀਅਲ ਅਸਟੇਟ ਨਾਲ ਜੁੜੀਆਂ ਸੇਵਾਵਾਂ ਦੇਣ ਵਾਲੀ ਫਰਮ ਐਨਾਰਾਕ ਨੇ ਇਕ ਰਿਪੋਰਟ ’ਚ ਕਿਹਾ ਕਿ ਖਰੀਦਦਾਰ ਮਕਾਨ ’ਚ ਨਿਵੇਸ਼ ਕਰਨ ਨੂੰ ਲੈ ਕੇ ਸਾਵਧਾਨੀ ਵਰਤ ਰਹੇ ਹਨ। ਦਿੱਲੀ-ਐੈੱਨ. ਸੀ. ਆਰ., ਮੁੰਬਈ ਮਹਾਨਗਰ ਖੇਤਰ, ਕੋਲਕਾਤਾ, ਚੇਨਈ, ਬੇਂਗਲੁਰੂ, ਪੁਣੇ ਅਤੇ ਹੈਦਰਾਬਾਦ ’ਚ ਪਿਛਲੇ ਸਾਲ ਇਸ ਮਿਆਦ ’ਚ 67,140 ਮਕਾਨ ਵਿਕੇ ਹਨ। ਬੇਂਗਲੁਰੂ ’ਚ ਗਿਰਾਵਟ 35 ਫੀਸਦੀ ਤਕ ਰਹੀ। ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ, ‘‘ਇਸ ਤਿਮਾਹੀ ’ਚ ਨਵੇਂ ਮਕਾਨਾਂ ਦੀ ਸਪਲਾਈ ਅਤੇ ਮਕਾਨਾਂ ਦੀ ਵਿਕਰੀ ’ਚ ਗਿਰਾਵਟ ਦੀ ਉਮੀਦ ਸੀ ਕਿਉਂਕਿ ਘਰ ਖਰੀਦਦਾਰ ਅਤੇ ਡਿਵੈੱਲਪਰ ਦੋਵੇਂ ਸਤਰਕ ਹਨ ਅਤੇ ਰਿਸਕ ਤੋਂ ਬਚ ਰਹੇ ਹਨ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਨਾਲ ਤਿਉਹਾਰੀ ਸੀਜ਼ਨ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਤਿਮਾਹੀਆਂ ’ਚ ਮਕਾਨਾਂ ਦੀ ਮੰਗ ਵਧੇਗੀ। ਪੁਰੀ ਨੇ ਕਿਹਾ ਕਿ ਹਾਲ ਹੀ ’ਚ ਕੀਤੀ ਗਈ ਕਾਰਪੋਰੇਟ ਟੈਕਸ ’ਚ ਕਟੌਤੀ ਨਾਲ ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਵਲੋਂ ਨਿਵੇਸ਼ ਆਏਗਾ।
ਬੇਂਗਲੁਰੂ ’ਚ ਮਕਾਨ ਵਿਕਰੀ ’ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖੀ ਗਈ। ਇਥੇ ਮਕਾਨਾਂ ਦੀ ਵਿਕਰੀ 35 ਫੀਸਦੀ ਡਿੱਗ ਕੇ 10,500 ਇਕਾਈਆਂ ’ਤੇ ਰਹੀ। ਇਸ ਤੋਂ ਬਾਅਦ ਹੈਦਰਾਬਾਦ ’ਚ ਵਿਕਰੀ 32 ਫੀਸਦੀ ਘੱਟ ਕੇ 3,280 ਇਕਾਈ ਰਹੀ। ਕੋਲਕਾਤਾ ’ਚ ਮਕਾਨਾਂ ਦੀ ਵਿਕਰੀ 27 ਫੀਸਦੀ ਘੱਟ ਹੋ ਕੇ 3,120 ਇਕਾਈਆਂ, ਜਦੋਂਕਿ ਦਿੱਲੀ- ਐੈੱਨ. ਸੀ. ਆਰ. ’ਚ ਮੰਗ 13 ਫੀਸਦੀ ਘੱਟ ਕੇ 9,830 ਇਕਾਈ ਰਹਿ ਗਈ।
ਇਸ ਸਾਲ ਜੁਲਾਈ-ਸਤੰਬਰ ਮਿਆਦ ’ਚ ਚੇਨਈ ’ਚ ਵਿਕਰੀ 11 ਫੀਸਦੀ ਡਿੱਗ ਕੇ 2,620 ਇਕਾਈਆਂ, ਪੁਣੇ ’ਚ 8 ਫੀਸਦੀ ਡਿੱਗ ਕੇ 8,550 ਅਤੇ ਮੁੰਬਈ ਮਹਾਨਗਰ ਖੇਤਰ ’ਚ ਮਕਾਨ ਵਿਕਰੀ 6 ਫੀਸਦੀ 17,180 ਇਕਾਈ ’ਤੇ ਰਹੀ। ਚੋਟੀ ਦੇ 7 ਸ਼ਹਿਰਾਂ ’ਚ ਅਣਵਿਕੇ ਮਕਾਨਾਂ ਦੀ ਗਿਣਤੀ 6.56 ਇਕਾਈਆਂ ’ਤੇ ਰਹੀ। ਇਹ ਜੂਨ ਤਿਮਾਹੀ ਦੇ ਅਖੀਰ ’ਚ 6.66 ਲੱਖ ਇਕਾਈਆਂ ਤੋਂ ਥੋੜ੍ਹੀ ਘੱਟ ਹੈ।
ਗੁੱਡ ਨਿਊਜ਼ : ਟੀ. ਵੀ. ਫਰਮਾਂ ਨੇ ਕੀਮਤਾਂ ਵਿਚ ਕੀਤੀ ਭਾਰੀ ਕਟੌਤੀ, ਜਾਣੋ ਰੇਟ
NEXT STORY