ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਸਲਾਹਕਾਰ ਐਨਾਰਾਕ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਸੰਘਰਸ਼ ਵਧਣ ’ਤੇ ਉੱਤਰ ਭਾਰਤ ’ਚ ਘਰ ਦੀ ਵਿਕਰੀ ਥੋੜ੍ਹੇ ਸਮੇਂ ਲਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਸ ’ਚ 5 ਤੋਂ 10 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ।
ਸਲਾਹਕਾਰ ਫਰਮ ਨੇ ਕਿਹਾ ਕਿ ਦਫ਼ਤਰ ਅਤੇ ਪ੍ਰਚੂਨ ਥਾਵਾਂ ਦੀ ਮੰਗ ’ਤੇ ਵੀ ਥੋੜ੍ਹੇ ਸਮੇਂ ਲਈ ਕੁਝ ਅਸਰ ਪੈ ਸਕਦਾ ਹੈ ਪਰ ਇਹ ਗਿਰਾਵਟ ਬਹੁਤ ਵੱਡੀ ਨਹੀਂ ਹੋਵੇਗੀ। ਐਨਾਰਾਕ ਸਮੂਹ ਦੇ ਖੇਤਰੀ ਨਿਰਦੇਸ਼ਕ ਅਤੇ ਖੋਜ ਮੁਖੀ ਪ੍ਰਸ਼ਾਂਤ ਠਾਕੁਰ ਨੇ ਕਿਹਾ, ‘‘ਜੇਕਰ ਮੌਜੂਦਾ ਸੰਘਰਸ਼ ਵਧਦਾ, ਤਾਂ ਸਾਨੂੰ ਉਸ ਦੇ ਕੁਝ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ, ‘‘ਜੰਗ ਕਾਰਨ ਨਿਰਮਾਣ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਆਖਰੀ ਖਪਤਕਾਰ ਅਤੇ ਨਿਵੇਸ਼ਕਾਂ ਦਾ ਭਰੋਸਾ ਵੀ ਘੱਟ ਹੁੰਦਾ ਹੈ। ਘਰ ਖਰੀਦਣ ਦੇ ਚਾਹਵਾਨ ਆਪਣਾ ਫ਼ੈਸਲਾ ਰੋਕ ਦਿੰਦੇ ਹਨ। ਪ੍ਰਚੂਨ ਵਿਕ੍ਰੇਤਾ ਆਪਣੀਆਂ ਵਿਸਥਾਰ ਯੋਜਨਾਵਾਂ ’ਤੇ ਰੋਕ ਲਗਾਉਂਦੇ ਹਨ ਅਤੇ ਸੈਲਾਨੀ ਆਪਣੀ ਯਾਤਰਾ ਯੋਜਨਾਵਾਂ ਨੂੰ ਮੁਲਤਵੀ ਕਰ ਦਿੰਦੇ ਹਨ। ਅਜਿਹੇ ’ਚ ਰੀਅਲ ਅਸਟੇਟ ਬਾਜ਼ਾਰ ਪ੍ਰਭਾਵਿਤ ਹੁੰਦਾ ਹੈ ਪਰ ਫਿਰ ਵਾਪਸ ਵੀ ਆਉਂਦਾ ਹੈ।’’
ਉਨ੍ਹਾਂ ਕਿਹਾ ਕਿ ਹਾਊਸਿੰਗ ਸੈਗਮੈਂਟ ’ਚ ਦਿੱਲੀ-ਐੱਨ. ਸੀ. ਆਰ. ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ’ਚ ਥੋੜ੍ਹੇ ਸਮੇਂ ਲਈ ਵਿਕਰੀ 5 ਤੋਂ 10 ਫ਼ੀਸਦੀ ਘਟ ਸਕਦੀ ਹੈ। ਲਗ਼ਜ਼ਰੀ ਘਰ ਖਰੀਦਣ ਵਾਲੇ ਬੇ-ਭਰੋਸਗੀ ਦੇ ਦੌਰ ’ਚ ਆਪਣਾ ਫੈਸਲਾ ਟਾਲ ਕਰ ਸਕਦੇ ਹਨ।
ਜੇਕਰ ਜੰਗ ਹੁੰਦੀ ਤਾਂ ਰੁਕ ਜਾਂਦਾ ਵੱਡੇ ਦੇਸ਼ਾਂ ਦਾ ਕਾਰੋਬਾਰ, ਇਸੇ ਲਈ ਕੀਤੀ ਗਈ ਜੰਗਬੰਦੀ
NEXT STORY